ਇਸ ਪੰਜਾਬਣ ਨੇ ਛੋਟੀ ਉਮਰ 'ਚ ਫ਼ਿਲਮ ਤੇ ਟੀਵੀ ਇੰਡਸਟਰੀ 'ਚ ਕਮਾਇਆ ਹੈ ਵੱਡਾ ਨਾਂਅ ,ਕਈ ਅਵਾਰਡ ਜਿੱਤੇ

written by Shaminder | May 09, 2019

ਅਸ਼ਨੂਰ ਕੌਰ ਨੇ ਸਾਬਿਤ ਕਰ ਦਿੱਤਾ ਹੈ ਕੰਮ ਕੋਈ ਵੀ ਔਖਾ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਇਨਸਾਨ ਦੇ ਅੰਦਰ ਹੋਵੇ । ਅਸ਼ਨੂਰ ਕੌਰ ਦਾ ਜਨਮ ਦਿੱਲੀ 'ਚ ਤਿੰਨ ਮਈ ਦੋ ਹਜ਼ਾਰ ਚਾਰ ਨੂੰ ਹੋਇਆ ਸੀ । ਉਸ ਦਾ ਨਿੱਕਾ ਨਾਂਅ ਪਲਕ ਹੈ ਅਤੇ ਸਿੱਖ ਪਰਿਵਾਰ 'ਚ ਜਨਮੀ ਅਸ਼ਨੂਰ ਕੌਰ ਨੂੰ ਪੜ੍ਹਾਈ ਦੇ ਨਾਲ-ਨਾਲ ਸਵਿਮਿੰਗ,ਸ਼ਾਪਿੰਗ ਅਤੇ ਸੈਰ ਸਪਾਟੇ ਦਾ ਵੀ ਸ਼ੌਕ ਹੈ । ਹੋਰ ਵੇਖੋ :‘ਪਟਿਆਲਾ ਬੇਬਸ’ ਦੀ ਇਸ ਅਦਾਕਾਰਾ ਨੇ ਦਸਵੀਂ ‘ਚ ਹਾਸਲ ਕੀਤੇ 93% ਅੰਕ https://www.instagram.com/p/BxJu4YODRJw/ ਅਸ਼ਨੂਰ ਕੌਰ ਮੁੰਬਈ ਦੇ ਰਿਆਨ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਪੜ੍ਹਦੀ ਹੈ ਅਤੇ ਹਾਲ 'ਚ ਹੀ ਉਸ ਨੇ ਤਰਾਨਵੇਂ ਫੀਸਦੀ ਅੰਕਾਂ ਨਾਲ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ।ਪਿਤਾ ਦਾ ਨਾਂਅ ਗੁਰਮੀਤ ਸਿੰਘ ਮਾਤਾ ਅਵਨੀਤ ਕੌਰ ਦੇ ਘਰ ਜਨਮੀ ਅਸ਼ਨੂਰ ਕੌਰ ਨੂੰ ਰੰਗਾਂ 'ਚ ਗੁਲਾਬੀ ਅਤੇ ਪਿੰਕ ਕਲਰ ਬਹੁਤ ਪਸੰਦ ਹੈ ਅਤੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਮੈਕਰੋਨੀ,ਚਾਕਲੇਟਸ ਤੇ ਬਰਗਰ ਬਹੁਤ ਪਸੰਦ ਹਨ । ਹੋਰ ਵੇਖੋ :ਜਨਮਦਿਨ ‘ਤੇ ਜਾਣੋ ਸਿਮੀ ਚਾਹਲ ਦਾ ਪੰਜਾਬੀ ਗਾਣਿਆਂ ‘ਚ ਮਾਡਲਿੰਗ ਤੋਂ ਫ਼ਿਲਮਾਂ ਦੇ ਸਫ਼ਰ ਦੀ ਕਹਾਣੀ https://www.instagram.com/p/BxAsf11j7NL/ ਝਾਂਸੀ ਦੀ ਰਾਣੀ 'ਚ ਅਸ਼ਨੂਰ ਕੌਰ ਨੇ ਬਾਲ ਕਲਾਕਾਰ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਲਈ ਉਸ ਨੂੰ ਅਵਾਰਡ ਵੀ ਮਿਲਿਆ ਹੈ । ਬਾਲ ਕਲਾਕਾਰ ਦੇ ਤੌਰ 'ਤੇ ਅਦਾਕਾਰੀ ਦੇ ਖੇਤਰ 'ਚ ਐਕਟਿੰਗ ਦੀ ਸ਼ੁਰੂਆਤ ਕਰਨ ਵਾਲੀ ਅਸ਼ਨੂਰ ਹੁਣ ਜਵਾਨ ਹੋ ਚੁੱਕੀ ਹੈ ਅਤੇ ਕਈ ਹਿੰਦੀ ਸੀਰੀਅਲਸ 'ਚ ਕੰਮ ਕਰ ਰਹੀ ਹੈ । ਸਾਥ ਨਿਭਾਨਾ ਸਾਥੀਆ,ਸ਼ੋਭਾ ਸੋਮਨਾਥ ਕੀ,ਮਹਾਂਦੇਵ,ਮਹਾਂਭਾਰਤ ਸਣੇ ਕਈ ਸੀਰੀਅਲ 'ਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਰਹੀ ਹੈ । ਹੋਰ ਵੇਖੋ :90 ਦੇ ਦਹਾਕੇ ਇਹ ਗਾਇਕ ਬਾਲੀਵੁੱਡ ‘ਤੇ ਕਰਦੇ ਸਨ ਰਾਜ, ਪਰ ਅੱਜ ਢੋਅ ਰਹੇ ਹਨ ਗੁੰਮਨਾਮੀ ਦਾ ਹਨੇਰਾ https://www.instagram.com/p/Bvy4ZJVjLYE/ ਅਸ਼ਨੂਰ ਨੇ ਐਕਟਿੰਗ ਦੇ ਨਾਲ-ਨਾਲ ਪੜਾਈ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ਅਤੇ ਬੀਤੇ ਦਿਨੀਂ ਉਸਦਾ ਰਿਜ਼ਲਟ ਆਇਆ ਜਿਸ 'ਚ ਪਟਿਆਲਾ ਬੇਬਸ ਦੀ ਇਸ ਮਸ਼ਹੂਰ ਅਦਾਕਾਰਾ ਨੇ ਤਰਾਨਵੇਂ ਫੀਸਦੀ ਅੰਕ ਹਾਸਲ ਕੀਤੇ ਹਨ । https://www.youtube.com/watch?v=1zL2XWzmitE ਅਸ਼ਨੂਰ ਆਪਣੀ ਕਾਮਯਾਬੀ 'ਤੇ ਮਾਣ ਮਹਿਸੂਸ ਕਰਦੀ ਹੋਈ ਕਹਿੰਦੀ ਹੈ ਕਿ ਕਈ ਵਾਰ ਲੋਕ ਸੋਚਦੇ ਨੇ ਕਿ ਚਾਈਲਡ ਆਰਟਿਸਟ ਪੜਾਈ 'ਚ ਵਧੀਆ ਨਹੀਂ ਹੁੰਦੇ ਪਰ ਮੈਂ ਇਸ ਸੋਚ ਨੂੰ ਬਦਲ ਦਿੱਤਾ ।ਮੈਂ ਪੜ੍ਹਾਈ ਦੇ ਦੌਰਾਨ ਵੀ ਸ਼ੂਟਿੰਗ ਦਾ ਸ਼ੈਡਿਊਲ ਰੱਖਿਆ ਅਤੇ ਮੇਰੀ ਮਿਹਨਤ ਰੰਗ ਲਿਆਈ । ਤੁਹਾਨੂੰ ਦੱਸ ਦਈਏ ਕਿ ਅਸ਼ਨੂਰ ਫ਼ਿਲਮ ਮਨਮਰਜ਼ੀਆਂ ਅਤੇ ਸੰਜੂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ ਰਹੀ ਹੈ ।

0 Comments
0

You may also like