ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਨੇ ਅਸਲ ਜ਼ਿੰਦਗੀ ‘ਚ ਵੀ ਨਿਭਾਇਆ ਸੀ ਬਿਹਤਰੀਨ ਮਾਂ ਹੋਣ ਦਾ ਫਰਜ਼

Written by  Shaminder   |  May 18th 2020 04:41 PM  |  Updated: May 18th 2020 04:56 PM

ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਨੇ ਅਸਲ ਜ਼ਿੰਦਗੀ ‘ਚ ਵੀ ਨਿਭਾਇਆ ਸੀ ਬਿਹਤਰੀਨ ਮਾਂ ਹੋਣ ਦਾ ਫਰਜ਼

ਰੀਮਾ ਲਾਗੂ ਇੱਕ ਅਜਿਹਾ ਨਾਂਅ ਜਿਸ ਨੇ ਹਮੇਸ਼ਾ ਹੀ ਆਪਣੀ ਸਾਫ਼ ਸੁਥਰੀ ਇਮੇਜ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ । ਹਮ ਆਪਕੇ ਹੈਂ ਕੌਣ, ਹਮ ਸਾਥ ਸਾਥ ਹੈਂ, ਵਾਸਤਵ ਵਰਗੀਆਂ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੀਮਾ ਲਾਗੂ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । 18 ਮਈ ਨੂੰ ਅੱਜ ਦੇ ਹੀ ਦਿਨ 2017 ‘ਚ ਉਨ੍ਹਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ ।

ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਣਜਾਣ ਤੱਥਾਂ ਬਾਰੇ ਦੱਸਾਂਗੇ ਜੋ ਸ਼ਾਇਦ ਹੀ ਤੁਸੀਂ ਇਸ ਅਦਾਕਾਰਾ ਬਾਰੇ ਜਾਣਦੇ ਹੋਵੋਗੇ । ਰੀਮਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਮਰਾਠੀ ਸਿਨੇਮਾ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਹਿੰਦੀ ਸਿਨੇਮਾ ‘ਚ ਪੈਰ ਧਰਿਆ। ਉਨ੍ਹਾਂ ਨੇ ਮੈਂਨੇ ਪਿਆਰ ਕਿਆ, ਕੁਛ ਕੁਛ ਹੋਤਾ ਹੈ ਵਰਗੀਆਂ ਬਲਾਕਬਸਟਰ ਫ਼ਿਲਮਾਂ ‘ਚ ਕੰਮ ਕੀਤਾ ।

ਫ਼ਿਲਮੀ ਦੁਨੀਆ ‘ਚ ਬਿਹਤਰੀਨ ਮਾਂ ਦੀ ਭੂਮਿਕਾ ਨਿਭਾਉਣ ਵਾਲੀ ਰੀਮਾ ਲਾਗੂ ਅਸਲ ਜ਼ਿੰਦਗੀ ‘ਚ ਬਿਹਤਰੀਨ ਮਾਂ ਸਾਬਿਤ ਹੋਈ ਹੈ ।ਫ਼ਿਲਮਾਂ ‘ਚ ਕੰਮ ਕਰਨ ਦੇ ਦੌਰਾਨ ਹੀ ਰੀਮਾ ਦੀ ਮੁਲਾਕਾਤ ਵਿਵੇਕ ਲਾਗੂ ਨਾਲ ਹੋ ਗਈ ।ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਜਿਸ ਤੋਂ ਦੋਵਾਂ ਦੀ ਇੱਕ ਧੀ ਵੀ ਹੈ । ਵਿਆਹ ਤੋਂ ਬਾਅਦ ਕੁਝ ਮਹੀਨੇ ਤਾਂ ਸਭ ਕੁਝ ਠੀਕ ਰਿਹਾ । ਪਰ ਦੋਵਾਂ ਦਰਮਿਆਨ ਮਨ ਮੁਟਾਅ ਹੋ ਗਿਆ ਜਿਸ ਤੋਂ ਬਾਅਦ ਦੋਨਾਂ ਨੇ ਵੱਖ ਹੋ ਗਏ ਉਨ੍ਹਾਂ ਨੇ ਖੁਦ ਹੀ ਆਪਣੀ ਧੀ ਨੂੰ ਪਾਲਿਆ ।ਆਪਣੀ ਧੀ ਨੂੰ ਸੰਵਾਰਨ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network