ਪਿਆਰ 'ਚ ਮਿਲੇ ਧੋਖੇ ਕਾਰਨ ਇਸ ਅਦਾਕਾਰਾ ਨੇ ਕਰ ਲਈ ਸੀ ਖ਼ੁਦਕੁਸ਼ੀ,ਜਨਮ-ਦਿਨ 'ਤੇ ਜਾਣੋ ਕੁਝ ਖ਼ਾਸ ਗੱਲਾਂ 

Written by  Shaminder   |  August 10th 2019 05:53 PM  |  Updated: August 10th 2019 05:53 PM

ਪਿਆਰ 'ਚ ਮਿਲੇ ਧੋਖੇ ਕਾਰਨ ਇਸ ਅਦਾਕਾਰਾ ਨੇ ਕਰ ਲਈ ਸੀ ਖ਼ੁਦਕੁਸ਼ੀ,ਜਨਮ-ਦਿਨ 'ਤੇ ਜਾਣੋ ਕੁਝ ਖ਼ਾਸ ਗੱਲਾਂ 

ਗਲੈਮਰਸ ਨਾਲ ਭਰੀ ਚਕਾਚੌਧ ਦੀ ਜ਼ਿੰਦਗੀ ਜਿੰਨੀ ਸੋਹਣੀ ਬਾਹਰੋਂ ਦਿਖਾਈ ਦਿੰਦੀ ਹੈ ਇਸ ਦੀ ਹਕੀਕਤ ਓਨੀ ਹੀ ਭਿਆਨਕ ਹੈ । ਪਰਦੇ 'ਤੇ ਜਿਨ੍ਹਾਂ ਹੀਰੋਇਨਾਂ ਨੂੰ ਤੁਸੀਂ ਹਮੇਸ਼ਾ ਮੁਸਕਰਾਉਂਦੇ ਹੋਏ ਵੇਖਿਆ ਹੋਵੇਗਾ ਪਰ ਪਰਦੇ ਦੇ  ਪਿੱਛੇ ਝਾਤ ਮਾਰੀ ਜਾਵੇ ਤਾਂ ਹਕੀਕਤ ਬਿਲਕੁਲ ਉਸ ਦੇ ਉਲਟ ਵੇਖਣ ਨੂੰ ਮਿਲੇਗੀ । ਅੱਜ ਅਸੀਂ ਤੁਹਾਨੂੰ ਟੀਵੀ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ ।

ਹੋਰ ਵੇਖੋ:ਗਾਇਕ ਸਮਿਤ ਸਰਬਜੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮਾਹੀ’

Image result for pratyusha banerjee

ਜਿਸ ਦਾ ਕਰੀਅਰ ਤਾਂ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਰੀਅਲ ਲਾਈਫ਼ 'ਚ ਸਭ ਕੁਝ ਠੀਕ ਨਹੀਂ ਸੀ ਚੱਲ ਰਿਹਾ । ਜੀ ਹਾਂ ਅਸੀਂ ਗੱਲ ਕਰ ਰਹੇ ਪ੍ਰਤਿਉਸ਼ਾ ਬਨਰਜੀ ਦੀ । ਜਿਸ ਨੇ ਬਾਲਿਕਾ ਵਧੂ 'ਚ ਆਨੰਦੀ ਦਾ ਕਿਰਦਾਰ ਨਿਭਾ ਕੇ ਸਭ ਨੂੰ ਆਪਣੇ ਵੱਲ ਆਕ੍ਰਿਸ਼ਤ ਕਰ ਲਿਆ ਸੀ ।

Image result for pratyusha banerjee

ਪ੍ਰਤਿਊਸ਼ਾ ਦਾ ਜਨਮ ਜਮਸ਼ੇਦਪੁਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਕਾਫ਼ੀ ਛੋਟੀ ਉਮਰ 'ਚ ਹੀ ਡਾਂਸ ਸ਼ੋਅ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਵਿੱਚ ਉਹ ਆਪਣੇ ਵੱਡੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ ਪਰ ਅਫਸੋਸ ਕਿ ਪਿਆਰ ਵਿੱਚ ਮਿਲੇ ਧੋਖੇ ਦੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ।

Image result for pratyusha banerjee

ਇਹਨਾਂ ਦੀ ਮੌਤ ਤੋਂ ਬਾਅਦ ਪ੍ਰਤਿਊਸ਼ਾ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਦੇ ਕੁਝ ਆਡਿਓ ਟੇਪ ਵੀ ਵਾਇਰਲ ਹੋਏ ਸਨ ਜਿਸ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਸਨ।ਪਰ ਪ੍ਰਤਿਉਸ਼ਾ ਦੀ ਮੌਤ ਅੱਜ ਵੀ ਮਿਸਟਰੀ ਬਣੀ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network