Advertisment

ਅੰਮ੍ਰਿਤਸਰ 'ਚ ਜਨਮੇ ਮਹਿੰਦਰ ਕਪੂਰ ਦਾ ਅੱਜ ਹੈ ਜਨਮ ਦਿਨ,ਰਾਜ ਕਪੂਰ ਨੇ ਉਨ੍ਹਾਂ ਲਈ ਸਾੜ ਲਿਆ ਸੀ ਆਪਣਾ ਹੱਥ

author-image
By Shaminder
New Update
ਅੰਮ੍ਰਿਤਸਰ 'ਚ ਜਨਮੇ ਮਹਿੰਦਰ ਕਪੂਰ ਦਾ ਅੱਜ ਹੈ ਜਨਮ ਦਿਨ,ਰਾਜ ਕਪੂਰ ਨੇ ਉਨ੍ਹਾਂ ਲਈ ਸਾੜ ਲਿਆ ਸੀ ਆਪਣਾ ਹੱਥ
Advertisment
ਬਾਲੀਵੁੱਡ 'ਚ ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਪੰਜਾਬ ਦੀਆਂ ਕਈ ਹਸਤੀਆਂ ਨੇ ਨਾਂਅ ਕਮਾਇਆ ਅਤੇ ਇਨ੍ਹਾਂ ਹਸਤੀਆਂ 'ਚ ਮਹਿੰਦਰ ਕਪੂਰ ਇੱਕ ਸਨ । ਜਿਨ੍ਹਾਂ ਨੇ ਕਈ ਦਹਾਕੇ ਆਪਣੀ ਗਾਇਕੀ ਦੇ ਨਾਲ ਬਾਲੀਵੁੱਡ 'ਤੇ ਰਾਜ ਕੀਤਾ ਸੀ। ਉਨ੍ਹਾਂ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ 9  ਜਨਵਰੀ 1934 ਨੂੰ ਹੋਇਆ ਸੀ । ਗਾਇਕੀ ਪ੍ਰਤੀ ਉਨ੍ਹਾਂ ਦਾ ਮੋਹ ਉਨ੍ਹਾਂ ਨੂੰ ਸੁਫ਼ਨਿਆਂ ਦੀ ਨਗਰੀ  ਮੁੰਬਈ 'ਚ ਖਿੱਚ ਲਿਆਇਆ ਸੀ । ਹੋਰ ਵੇਖੋ:‘ਫੁੱਲਾਂ ਦੀਏ ਕੱਚੀਏ ਵਪਾਰਨੇ’ ਸਮੇਤ ਕਈ ਹਿੱਟ ਗੀਤ ਲਿਖੇ ਸਨ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਨੇ
Advertisment
ਆਪਣੇ ਗਾਇਕੀ ਦੇ ਇਸ ਸਫ਼ਰ ਦੌਰਾਨ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ।ਜਲੰਧਰ ਦੂਰਦਰਸ਼ਨ 'ਤੇ ਉਨ੍ਹਾਂ ਦਾ ਗੀਤ 'ਕੁੜੀ ਹੱਸ ਗਈ ਝਾਂਜਰਾ ਵਾਲੀ 'ਤੇ ਕੈਂਠੇ ਵਾਲਾ ਹਉਂਕੇ ਭਰਦਾ' ਬਹੁਤ ਹੀ ਮਕਬੂਲ ਹੋਇਆ ਸੀ ।ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਦੇ ਗੀਤਾਂ ਨੂੰ ਸਭ ਤੋਂ ਪਹਿਲਾਂ ਮਹਿੰਦਰ ਕਪੂਰ ਨੇ ਆਪਣੀ ਗਾਇਕੀ ਵਿੱਚ ਨਿਵਾਜਿਆ ਜਿਨ੍ਹਾਂ ਚ  ਭੱਠੀ ਵਾਲੀਏ, ਇੱਕ ਕੁੜੀ ਜੀਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਆਦਿ ਗੀਤਾ ਨੇ ਬੇਹੱਦ ਮਕਬੂਲੀਅਤ ਹਾਸਲ ਕੀਤੀ ਮਹਿੰਦਰ ਕਪੂਰ ਨੂੰ ਫ਼ਿਲਮੀ ਸਫ਼ਰ ਦੌਰਾਨ ਵਧੀਆ ਗਾਇਕੀ ਲਈ ਤਿੰਨ ਵਾਰ ਫ਼ਿਲਮ ਫੇਅਰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਪਹਿਲਾ ਸਨਮਾਨ ਫ਼ਿਲਮ ਗੁੰਮਰਾਹ ਵਿੱਚ ਗਾਏ ਗੀਤ ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ 1963 ,ਦੂਜਾ ਸਨਮਾਨ ਫ਼ਿਲਮ ਹਮਰਾਜ਼ ਦੇ ਗੀਤ ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ 1967, ਤੀਜਾ ਸਨਮਾਨ ਫ਼ਿਲਮ ਉਪਕਾਰ ਚ ਗਾਏ ਗੀਤ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ 1968 ਗੀਤ ਨੂੰ ਪ੍ਰਾਪਤ ਹੋਇਆ । ਅੱਜ ਅਸੀਂ ਤੁਹਾਨੂੰ ਮਹਿੰਦਰ ਕਪੂਰ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਦਰਅਸਲ ਰਾਜ ਕਪੂਰ ਅਤੇ ਮਹਿੰਦਰ ਕਪੂਰ ਇੱਕ ਸ਼ੋਅ ਲਈ ਰੂਸ ਗਏ ਸਨ ।ਇਹ ਸ਼ੋਅ ਤਾਸ਼ਕੰਦ 'ਚ ਹੋਇਆ ਸੀ ਇਸ ਕਿੱਸੇ ਨੂੰ ਸਾਂਝਾ ਕਰਦੇ ਹੋਏ ਰੁਹਾਨ ਕਪੂਰ ਨੇ ਦੱਸਿਆ ਕਿ 'ਰਾਜ ਕਪੂਰ ਨੇ ਮਹਿੰਦਰ ਕਪੂਰ ਨੂੰ ਕਿਹਾ ਸੀ ਕਿ ਜਦੋਂ ਉਹ ਪਰਫਾਰਮ ਕਰਨਗੇ ਤਾਂ ਉਨ੍ਹਾਂ ਨੂੰ ਹਾਰਮੋਨੀਅਮ ਵਜਾਉਣਾ ਪਵੇਗਾ। ਜਿਸ ਤੋਂ ਬਾਅਦ ਮਹਿੰਦਰ ਕਪੂਰ ਨੇ ਹਾਰਮੋਨੀਅਮ ਵਜਾਇਆ ਅਤੇ ਰਾਜ ਸਾਹਿਬ ਹਿੱਟ ਹੋ ਗਏ।ਰਾਜ ਸਾਹਿਬ ਬਹੁਤ ਹੀ ਖੁਸ਼ ਸਨ ਅਤੇ ਤਾਸ਼ਕੰਦ ਤੋਂ ਵਾਪਸ ਆਉਂਦੇ ਹੋਏ ਉਨ੍ਹਾਂ ਨੇ ਮਹਿੰਦਰ ਕਪੂਰ ਨੂੰ ਕਿਹਾ ਸੀ ਕਿ 'ਮਹਿੰਦਰ ਮੈਂ ਤੁਹਾਨੂੰ ਆਪਣੇ 'ਤੇ ਫਿਲਮਾਏ ਜਾਣ ਵਾਲੇ ਗਾਣੇ ਨਹੀਂ ਦੇ ਸਕਦਾ,ਕਿਉਂਕਿ ਉਹ ਮੈਂ ਪਹਿਲਾਂ ਹੀ ਮੁਕੇਸ਼ ਨੂੰ ਦੇ ਚੁੱਕਿਆ ਹਾਂ ਮੇਰੀ ਫ਼ਿਲਮ 'ਚ ਤੂੰ ਹੋਰਨਾਂ ਅਦਾਕਾਰਾਂ ਲਈ ਸਿਰਫ਼ ਤੂੰ ਹੀ ਗਾਣੇ ਗਾ ਸਕਦਾ ਹੈਂ । ਇਸੇ ਦੌਰਾਨ ਮਹਿੰਦਰ ਕਪੂਰ ਨੇ ਕਿਹਾ ਕਿ ਭਾਜੀ ਤੁਸੀਂ ਵੱਡੇ ਆਦਮੀ ਹੋ,ਭਾਰਤ ਪਹੁੰਚਣ 'ਤੇ ਤੁਸੀਂ ਇਸ ਗੱਲ ਨੂੰ ਭੁੱਲ ਜਾਓਗੇ। ਜਿਸ ਤੇ ਸ਼ੋਅ ਮੈਨ ਰਾਜ ਕਪੂਰ ਨੇ ਕਿਹਾ ਸੀ ਕਿ ਮਹਿੰਦਰ ਤੈਨੂੰ ਇਸ ਤਰ੍ਹਾਂ ਲੱਗਦਾ ਹੈ ਤਾਂ ਉਨ੍ਹਾਂ ਨੇ ਬਲਦੀ ਹੋਈ ਸਿਗਰੇਟ ਨਾਲ ਆਪਣਾ ਹੱਥ ਸਾੜ ਲਿਆ ਸੀ ਅਤੇ ਕਿਹਾ ਸੀ ਕਿ ਇਹ ਨਿਸ਼ਾਨ ਮੈਨੂੰ ਮੇਰੇ ਵੱਲੋਂ ਕੀਤੇ ਵਾਅਦੇ ਦੀ ਯਾਦ ਦਿਵਾਏਗਾ'।  
Advertisment

Stay updated with the latest news headlines.

Follow us:
Advertisment
Advertisment
Latest Stories
Advertisment