Advertisment

ਇਸ ਅਦਾਕਾਰ ਦੇ ਪਿਆਰ 'ਚ ਪਾਗਲ ਸੀ ਰਵੀਨਾ ਟੰਡਨ,ਕੀਤੀ ਸੀ ਸੁਸਾਈਡ ਦੀ ਕੋਸ਼ਿਸ਼ !

author-image
By Shaminder
New Update
ਇਸ ਅਦਾਕਾਰ ਦੇ ਪਿਆਰ 'ਚ ਪਾਗਲ ਸੀ ਰਵੀਨਾ ਟੰਡਨ,ਕੀਤੀ ਸੀ ਸੁਸਾਈਡ ਦੀ ਕੋਸ਼ਿਸ਼ !
Advertisment
ਮਸਤ ਮਸਤ ਗਰਲ ਰਵੀਨਾ ਟੰਡਨ ਦਾ ਅੱਜ ਜਨਮ ਦਿਨ ਹੈ । 90 ਦੇ ਦਹਾਕੇ 'ਚ ਰਵੀਨਾ ਟੰਡਨ ਦਾ ਨਾਂਅ ਟੌਪ ਦੀਆਂ ਹੀਰੋਇਨਾਂ 'ਚ ਲਿਆ ਜਾਂਦਾ ਸੀ । ਅੱਜ ਅਸੀਂ ਇਸ ਆਰਟੀਕਲ ਦੇ ਜ਼ਰੀਏ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਰਵੀਨਾ ਟੰਡਨ ਦਾ ਜਨਮ 26 ਅਕਤੂਬਰ 1974 ਨੂੰ ਹੋਇਆ ਸੀ ।ਰਵੀਨਾ ਦਾ ਨਿੱਕਾ ਨਾਂਅ ਮੁਨਮੁਨ ਹੈ ਜੋ ਕਿ ਉਨ੍ਹਾਂ ਦੇ ਮਾਮਾ ਮੈਕਮੋਹਨ ਨੇ ਰੱਖਿਆ ਸੀ । ਹੋਰ ਵੇਖੋ:ਰਵੀਨਾ ਟੰਡਨ ਬਣੀ ਨਾਨੀ-ਮਾਂ, ਸ਼ੇਅਰ ਕੀਤੀਆਂ ਘਰੇ ਆਏ ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ
Advertisment
https://www.instagram.com/p/B4DfHPHHOky/ publive-image ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਪੱਥਰ ਕੇ ਫੂਲ'ਨਾਲ 1991 'ਚ ਕੀਤੀ ਸੀ । ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਮਸ਼ਹੂਰ ਐਡ ਮੇਕਰ ਪ੍ਰਹਲਾਦ ਕੱਕੜ ਨਾਲ ਕੰਮ ਕਰਦੇ ਸਨ । 90 ਦੇ ਦਹਾਕੇ 'ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਜਿਸ 'ਚ ਫ਼ਿਲਮ 'ਮੋਹਰਾ' ਉਨ੍ਹਾਂ ਦੇ ਕਰੀਅਰ 'ਚ ਮੀਲ ਦਾ ਪੱਥਰ ਸਾਬਿਤ ਹੋਈ । https://www.instagram.com/p/B4CvbWPnHZ5/ ਇਸ ਦਾ ਇੱਕ ਹਿੱਟ ਗੀਤ ਸੀ 'ਤੂੰ ਚੀਜ਼ ਬੜੀ ਹੈ ਮਸਤ ਮਸਤ' ਜੋ ਅੱਜ ਵੀ ਬੜੀ ਸ਼ਿੱਦਤ ਨਾਲ ਸੁਣਿਆ ਜਾਂਦਾ ਹੈ । ਇਸ ਗੀਤ ਨੂੰ ਰਵੀਨਾ ਟੰਡਨ ਅਤੇ ਅਕਸ਼ੇ ਕੁਮਾਰ 'ਤੇ ਫ਼ਿਲਮਾਇਆ ਗਿਆ ਸੀ ਅਤੇ ਇਸ ਗੀਤ ਤੋਂ ਬਾਅਦ ਹੀ ਰਵੀਨਾ ਟੰਡਨ ਮਸਤ –ਮਸਤ ਗਰਲ ਦੇ ਨਾਂਅ ਨਾਲ ਮਸ਼ਹੂਰ ਹੋ ਗਈ । ਮੀਡੀਆ ਰਿਪੋਰਟਾਂ ਮੁਤਾਬਿਕ ਰਵੀਨਾ ਟੰਡਨ ਨੂੰ ਫ਼ਿਲਮ 'ਕੁਛ-ਕੁਛ ਹੋਤਾ ਹੈ' ਅਤੇ 'ਦਿਲ ਤੋ ਪਾਗਲ ਹੈ' ਵਰਗੀਆਂ ਫ਼ਿਲਮਾਂ ਲਈ ਵੀ ਰੋਲ ਆਫਰ ਹੋਏ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਰੋਲ ਠੁਕਰਾ ਦਿੱਤੇ ਸਨ । https://www.instagram.com/p/B3_Zsbdn-Qo/ ਰਵੀਨਾ ਟੰਡਨ ਦੀ ਅਕਸ਼ੇ ਕੁਮਾਰ,ਸੁਨੀਲ ਸ਼ੈੱਟੀ,ਅਨਿਲ ਕਪੂਰ ਨਾਲ ਖੂਬ ਜੋੜੀ ਬਣੀ । ਏਨੀਂ ਦਿਨੀਂ ਉਹ ਰਿਆਲਿਟੀ ਸ਼ੋਅਜ਼ 'ਚ ਜੱਜ ਦੇ ਤੌਰ 'ਤੇ ਨਜ਼ਰ ਆ ਰਹੀ ਹੈ ।ਰਵੀਨਾ ਦਾ ਨਾਂਅ ਅਕਸ਼ੇ ਕੁਮਾਰ ਨਾਲ ਵੀ ਜੋੜਿਆ ਗਿਆ ਸੀ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਇਹ ਖੁਲਾਸਾ ਵੀ ਕੀਤਾ ਸੀ ਕਿ ਅਕਸ਼ੇ ਨੇ ਉਨ੍ਹਾਂ ਨਾਲ ਵਿਆਹ ਦਾ ਵਾਅਦਾ ਵੀ ਕੀਤਾ ਸੀ,ਪਰ ਅਕਸ਼ੇ ਦੇ ਦੂਜੀਆਂ ਹੀਰੋਇਨਾਂ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਤੋਂ ਪਰੇਸ਼ਾਨ ਹੋ ਕੇ ਅਕਸ਼ੇ ਨਾਲ ਉਨ੍ਹਾਂ ਨੇ ਆਪਣਾ ਰਿਸ਼ਤਾ ਤੋੜ ਲਿਆ ਸੀ । 22 ਫਰਵਰੀ 2004  ਨੂੰ ਰਵੀਨਾ ਨੇ ਅਨਿਲ ਥਡਾਨੀ ਨਾਲ ਵਿਆਹ ਕਰਵਾ ਲਿਆ ।ਰਵੀਨਾ ਅਨਿਲ ਦੀ ਦੂਜੀ ਪਤਨੀ ਹੈ ਵਿਆਹ ਤੋਂ ਪਹਿਲਾਂ ਹੀ ਰਵੀਨਾ ਟੰਡਨ ਨੇ ਦੋ ਧੀਆਂ ਨੂੰ ਗੋਦ ਲਿਆ ਸੀ ਜਿਨ੍ਹਾਂ ਦਾ ਨਾਂਅ ਪੂਜਾ ਅਤੇ ਛਾਇਆ ਹੈ । ਅਨਿਲ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਰਸ਼ਾ ਅਤੇ ਰਣਬੀਰ । ਉਹ ਹੁਣ ਟੀਵੀ ਦੀ ਦੁਨੀਆ 'ਚ ਸਰਗਰਮ ਹਨ ਅਤੇ ਲਗਾਤਾਰ ਟੀਵੀ ਇੰਡਸਟਰੀ ਨਾਲ ਜੁੜੇ ਹੋਏ ਨੇ ।ਪਰ ਅਜੈ ਨੇ ਰਵੀਨਾ ਦਾ ਸਾਥ ਛੱਡ ਕੇ ਕ੍ਰਿਸ਼ਮਾ ਕਪੂਰ ਨਾਲ ਦੋਸਤੀ ਕਰ ਲਈ ਸੀ ਜਿਸ ਤੋਂ ਬਾਅਦ ਰਵੀਨਾ ਡਿਪ੍ਰੈਸ਼ਨ 'ਚ ਚਲੀ ਗਈ ਸੀ ਅਤੇ ਉਨ੍ਹਾਂ ਨੇ ਸੁਸਾਈਡ ਦੀ ਵੀ ਕੋਸ਼ਿਸ਼ ਕੀਤੀ ਸੀ ,ਪਰ ਅਜੈ ਦੇਵਗਨ ਨੇ ਮੀਡੀਆ ਨੂੰ ਕਿਹਾ ਸੀ ਕਿ ਉਹ ਪਬਲੀਸਿਟੀ ਪਾਉਣ ਲਈ ਅਜਿਹਾ ਕੀਤਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment