10 ਕਰੋੜ ਮਿਲਣ 'ਤੇ ਸੁਨੰਦਾ ਇਸ ਇੱਛਾ ਨੂੰ ਕਰਨਾ ਚਾਹੁੰਦੀ ਹੈ ਪੂਰਾ

Written by  Shaminder   |  November 14th 2019 02:01 PM  |  Updated: November 15th 2019 11:26 AM

10 ਕਰੋੜ ਮਿਲਣ 'ਤੇ ਸੁਨੰਦਾ ਇਸ ਇੱਛਾ ਨੂੰ ਕਰਨਾ ਚਾਹੁੰਦੀ ਹੈ ਪੂਰਾ

ਸੁਨੰਦਾ ਸ਼ਰਮਾ ਅੱਜ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ। ਸੋਸ਼ਲ ਮੀਡੀਆ ਦੇ ਜ਼ਰੀਏ ਰਾਤੋ ਰਾਤ ਸਟਾਰ ਬਣੀ ਸੁਨੰਦਾ ਸ਼ਰਮਾ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ ਕਿ ਇੱਕ ਵੀਡੀਓ ਉਸ ਦੀ ਜ਼ਿੰਦਗੀ ਬਦਲ ਦੇਵੇਗਾ । ਇੱਕ ਵੀਡੀਓ ਜਿਸ 'ਚ ਉਹ ਗਾ ਰਹੀ ਸੀ ਉਹ ਉਸ ਨੇ ਫੇਸਬੁੱਕ 'ਤੇ ਸਾਂਝਾ ਕੀਤਾ ਸੀ ਅਤੇ ਇਸ ਵੀਡੀਓ ਵਾਇਰਲ ਹੋ ਗਿਆ । ਬਸ ਇਸੇ ਤੋਂ ਹੀ ਉਨ੍ਹਾਂ ਦੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਹੋ ਗਈ ਸੀ ।

ਹੋਰ ਵੇਖੋ:ਗਾਇਕਾ ਸੁਨੰਦਾ ਸ਼ਰਮਾ ਦਾ ਧਾਰਮਿਕ ਗੀਤ ‘ਨਾਨਕੀ ਦਾ ਵੀਰ’ ਹੋਇਆ ਰਿਲੀਜ਼ 

https://www.instagram.com/p/B4pVyW1lPXd/

ਸੋਸ਼ਲ ਮੀਡੀਆ ਰਾਹੀਂ ਕਾਮਯਾਬ ਹੋਈ ਸੁਨੰਦਾ ਸ਼ਰਮਾ ਇਹ ਗੱਲ ਬੜੇ ਖੁੱਲੇ ਦਿਲ ਨਾਲ ਦੱਸਦੀ ਹੈ ਕਿ ਇਸ ਫੀਲਡ 'ਚ ਉਸ ਨੂੰ ਜ਼ਿਆਦਾ ਮਿਹਨਤ ਤਾਂ ਨਹੀਂ ਕਰਨੀ ਪਈ,ਪਰ ਇਸ ਕਾਮਯਾਬੀ ਨੂੰ ਬਰਕਰਾਰ ਰੱਖਣਾ ਉਨ੍ਹਾਂ ਲਈ ਵੱਡਾ ਚੈਲੇਂਜ ਹੈ ਅਤੇ ਇਸ ਲਈ ਉਨ੍ਹਾਂ ਦਾ ਇਸ ਕਾਮਯਾਬੀ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਜਾਰੀ ਹੈ ।

https://www.instagram.com/p/B4zof_Olekc/

ਸੁਨੰਦਾ ਜਿੱਥੇ ਦੇਸੀ ਅੰਦਾਜ਼ ਲਈ ਜਾਣੀ ਜਾਂਦੀ ਹੈ,ਉੱਥੇ ਹੀ ਉਨ੍ਹਾਂ ਨੂੰ ਵੈਸਟਨ ਡਰੈੱਸ ਦਾ ਵੀ ਸ਼ੌਂਕ ਹੈ । ਸੁਨੰਦਾ ਸ਼ਰਮਾ ਨੂੰ ਖਿਡੌਣਿਆਂ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਖਿਡੌਣੇ ਹਨ ਜਿਨ੍ਹਾਂ ਨੂੰ ਅਕਸਰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਨ ।

ਸੁਨੰਦਾ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਦੌਰਾਨ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।

https://www.instagram.com/p/B4u2q-Lltx-/

ਜਦੋਂ ਐਂਕਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ 10 ਕਰੋੜ ਮਿਲ ਜਾਣ ਤਾਂ ਉਹ ਕੀ ਕਰਨਗੇ ਤਾਂ ਸੁਨੰਦਾ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੰਦਿਆਂ ਕਿਹਾ ਕਿ ਦਸ ਕਰੋੜ ਮਿਲਣ 'ਤੇ ਉਹ ਸਭ ਤੋਂ ਪਹਿਲਾਂ ਜ਼ਰੂਰਤ ਮੰਦਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਇਸ ਤੋਂ ਇਲਾਵਾ ਖਰੜ 'ਚ ਕੁੜੀਆਂ ਲਈ ਬਣੇ ਇੱਕ ਆਸ਼ਰਮ ਜਿੱਥੇ ਉਹ ਅਕਸਰ ਜਾਂਦੇ ਹਨ,ਉਨ੍ਹਾਂ ਨੂੰ ਹੋਰ ਜਗ੍ਹਾ ਲੈ ਕੇ ਉਨ੍ਹਾਂ ਲਈ ਸੋਹਣਾ ਜਿਹਾ ਆਸ਼ਰਮ ਬਣਾ ਕੇ ਹਰ ਤਰ੍ਹਾਂ ਦੀ ਸਹੂਲਤ ਮੁੱਹਈਆ ਕਰਵਾਉਣਾ ਚਾਹੁੰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network