ਰਣਜੀਤ ਬਾਵਾ ਨੇ ਦੱਸਿਆ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਕਿਸ ਦਾ ਹੈ ਹੱਥ, ਤਸਵੀਰ ਕੀਤੀ ਸਾਂਝੀ

Written by  Shaminder   |  March 12th 2020 10:33 AM  |  Updated: March 12th 2020 10:33 AM

ਰਣਜੀਤ ਬਾਵਾ ਨੇ ਦੱਸਿਆ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਕਿਸ ਦਾ ਹੈ ਹੱਥ, ਤਸਵੀਰ ਕੀਤੀ ਸਾਂਝੀ

ਹਰ ਕਾਮਯਾਬ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ । ਰਣਜੀਤ ਬਾਵਾ ਵੀ ਅਜਿਹੇ ਸ਼ਖਸ ਨੇ ਜਿਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਵੀ ਇੱਕ ਅਜਿਹੀ ਹੀ ਔਰਤ ਦਾ ਹੱਥ ਹੈ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਰਣਜੀਤ ਬਾਵਾ ਦੀ ਕੋਈ ਗਰਲ ਫ੍ਰੈਂਡ ਹੋਵੇਗੀ ਜਿਸ ਨੇ ਉਨ੍ਹਾਂ ਨੂੰ ਕਾਮਯਾਬ ਬਣਾਇਆ, ਜੀ ਨਹੀਂ ਅਜਿਹਾ ਕੁਝ ਨਹੀਂ ਹੈ । ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਮਾਂ ਦਾ ਹੱਥ ਹੈ ।

ਹੋਰ ਵੇਖੋ:ਰਣਜੀਤ ਬਾਵਾ ਦਾ ਗੀਤ ‘ਮਾਹੀਆ’ ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

https://www.instagram.com/p/B9lwnKWFgEU/

ਜਿਸ ਨੇ ਰਣਜੀਤ ਬਾਵਾ ਨੂੰ ਨਾਂ ਸਿਰਫ਼ ਬਚਪਨ ਤੋਂ ਲੈ ਕੇ ਹੁਣ ਤੱਕ ਔਖੇ ਸੌਖੇ ਪੈਂਡਿਆਂ ਚੋਂ ਲੰਘਣਾ ਸਿਖਾਇਆ, ਬਲਕਿ ਉਦੋਂ ਵੀ ਹਾਲਾਤਾਂ ਨਾਲ ਲੜਨ ਦੀ ਹਿੰਮਤ ਦਿੱਤੀ ਜਦੋਂ ਬਚਪਨ ਵਿੱਚ ਹੀ ਰਣਜੀਤ ਬਾਵਾ ਦੇ ਸਿਰੋਂ ਪਿਤਾ ਦਾ ਸਾਇਆ ਉੱਠ ਗਿਆ ਸੀ ।

https://www.instagram.com/p/B2IzcYClVlK/

ਜੀ ਹਾਂ ਰਣਜੀਤ ਬਾਵਾ ਦੇ ਪਿਤਾ ਦੀ ਬਚਪਨ 'ਚ ਹੀ ਮੌਤ ਹੋ ਗਈ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਨਾਂ ਸਿਰਫ਼ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਬਲਕਿ ਉਨ੍ਹਾਂ ਦੀ ਹਰ ਖਹਾਇਸ਼ ਨੂੰ ਪੂਰਾ ਕੀਤਾ  ਅਤੇ ਰਣਜੀਤ ਬਾਵਾ ਅੱਜ ਜੋ ਕੁਝ ਵੀ ਹਨ ਆਪਣੀ ਮਾਂ ਦੀ ਬਦੌਲਤ ਹਨ। ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਆਪਣੀ ਕਾਮਯਾਬੀ ਦੇ ਪਿੱਛੇ ਆਪਣੀ ਮਾਂ ਦਾ ਹੱਥ ਦੱਸਿਆ ਹੈ ।

https://www.instagram.com/p/B2ZEwRaFyBX/

ਦੱਸ ਦਈਏ ਕਿ ਰਣਜੀਤ ਬਾਵਾ ਨੇ ਲੰਮੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ । ਗਾਇਕੀ ਦੇ ਨਾਲ-ਨਾਲ ਉਹ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network