Advertisment

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਸਲਮਾਨ ਖ਼ਾਨ ਨਾਲ ਮਨਾਏਗੀ ਪਹਿਲਾ ਵੈਲੇਨਟਾਈਨ ਡੇਅ, ਜਾਣੋ ਕੀ ਹੈ ਕਾਰਨ

author-image
By Pushp Raj
New Update
ਵਿਆਹ ਤੋਂ ਬਾਅਦ ਕੈਟਰੀਨਾ ਕੈਫ ਸਲਮਾਨ ਖ਼ਾਨ ਨਾਲ ਮਨਾਏਗੀ ਪਹਿਲਾ ਵੈਲੇਨਟਾਈਨ ਡੇਅ, ਜਾਣੋ ਕੀ ਹੈ ਕਾਰਨ
Advertisment
ਬਾਲੀਵੁੱਡ ਅਦਾਕਾਰਾ ਕੈਟਰੀਨ ਕੈਫ ਇਸ ਵਾਰ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇਅ ਮਨਾਵੇਗੀ। ਹੁਣ ਖ਼ਬਰਾਂ ਹਨ ਕਿ ਵਿਆਹ ਮਗਰੋਂ ਪਹਿਲੇ ਵੈਲੇਨਟਾਈਨ ਡੇਅ ਮੌਕੇ ਉਹ ਵਿੱਕੀ ਕੌਸ਼ਲ ਦੇ ਨਾਲ ਨਹੀਂ ਹੋਵੇਗੀ। ਉਹ ਇਸ ਵਾਰ ਆਪਣਾ ਵੈਲੇਨਟਾਈਨ ਡੇਅ ਸਲਮਾਨ ਖ਼ਾਨ ਨਾਲ ਮਨਾਏਗੀ, ਕਿਉਂਕਿ ਇਸ ਸਮੇਂ ਦੌਰਾਨ ਉਸ ਦੀ ਅਗਲੀ ਫ਼ਿਲਮ ਟਾਈਗਤ-3 ਦਾ ਸ਼ੈਡਿਊਲ ਹੈ। publive-image ਮੀਡੀਆ ਰਿਪੋਰਟਸ ਦੇ ਮੁਤਾਬਕ ਸਲਮਾਨ ਖ਼ਾਨ ਇਸ ਸ਼ਨੀਵਾਰ ਤੋਂ ਮੁੰਬਈ ਦੇ ਯਸ਼ਰਾਜ ਫਿਲਮਸ ਸਟੂਡੀਓ 'ਚ 'ਟਾਈਗਰ 3' ਦੀ ਮੁੜ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ। ਸਲਮਾਨ ਅਤੇ ਕੈਟਰੀਨਾ ਕੈਫ ਫ਼ਿਲਮ ਦਾ ਆਖ਼ਰੀ ਵੱਡਾ ਆਊਟਡੋਰ ਸ਼ੈਡਿਊਲ ਵੀ 14 ਫਰਵਰੀ ਤੋਂ ਨਵੀਂ ਦਿੱਲੀ 'ਚ ਸ਼ੁਰੂ ਕਰਨਗੇ ਅਤੇ ਇਸ ਸ਼ੈਡਿਊਲ ਦੀ ਸ਼ੂਟਿੰਗ ਦੇ ਨਾਲ ਹੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਪੂਰੀ ਹੋ ਜਾਵੇਗੀ।
Advertisment
publive-image ਯਸ਼ਰਾਜ ਫਿਲਮਜ਼ ਸਟੂਡੀਓ 'ਚ ਸ਼ੂਟਿੰਗ ਲਗਭਗ ਇੱਕ ਹਫ਼ਤੇ ਤੱਕ ਚੱਲੇਗੀ ਅਤੇ ਅਗਲੇ ਹਫ਼ਤੇ ਸ਼ਨੀਵਾਰ, ਐਤਵਾਰ, 12 ਜਾਂ 13 ਫਰਵਰੀ ਨੂੰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਿੱਲੀ ਲਈ ਰਵਾਨਾ ਹੋਣਗੇ। ਦੋਵੇਂ ਵੈਲੇਨਟਾਈਨ ਡੇਅ 'ਤੇ ਦਿੱਲੀ 'ਚ ਫਿਲਮ 'ਟਾਈਗਰ 3' ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਦਿੱਲੀ 'ਚ ਫਿਲਮ ਦੀ ਸ਼ੂਟਿੰਗ ਕਰੀਬ ਦੋ ਹਫ਼ਤੇ ਚੱਲੇਗੀ ਅਤੇ ਇਸ ਦੇ ਨਾਲ ਹੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਪੂਰੀ ਹੋ ਜਾਵੇਗੀ। publive-image   ਹੋਰ ਪੜ੍ਹੋ : Birthday Special : ਵਹੀਦਾ ਰਹਿਮਾਨ ਇੱਕ ਅਜਿਹੀ ਅਦਾਕਾਰਾ ਜਿਸ ਨੇ ਕਈ ਦਸ਼ਕਾਂ ਤੱਕ ਕੀਤਾ ਫਿਲਮੀ ਪਰਦੇ 'ਤੇ ਰਾਜ ਫ਼ਿਲਮ ਦੇ ਸ਼ੂਟਿੰਗ ਸ਼ੈਡਿਊਲ ਦੇ ਚੱਲਦੇ ਇਸ ਵਾਰ ਕੈਟਰੀਨਾ ਵੈਲੇਨਟਾਈਨ ਡੇਅ ਦੇ ਖ਼ਾਸ ਦਿਨ 'ਤੇ ਪਤੀ ਵਿੱਕੀ ਕੌਸ਼ਲ ਨਾਲ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਕੈਟਰੀਨਾ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਪ੍ਰੋਫੈਸ਼ਨਲ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ ਦੇ ਅਖ਼ੀਰਲੇ ਹਫ਼ਤੇ ਵਿੱਚ ਹੋਣੀ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਨੂੰ ਰੱਦ ਕਰ ਦਿੱਤਾ ਗਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment