ਇਸ ਲਈ ਦਿਲਜੀਤ ਦੋਸਾਂਝ ਫ਼ਿਲਮੀ ਪਾਰਟੀਆਂ ਤੋਂ ਰਹਿੰਦੇ ਹਨ ਦੂਰ

Written by  Shaminder   |  November 02nd 2019 01:55 PM  |  Updated: November 02nd 2019 05:39 PM

ਇਸ ਲਈ ਦਿਲਜੀਤ ਦੋਸਾਂਝ ਫ਼ਿਲਮੀ ਪਾਰਟੀਆਂ ਤੋਂ ਰਹਿੰਦੇ ਹਨ ਦੂਰ

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦਾ ਵੀ ਇੱਕ ਮਸ਼ਹੂਰ ਚਿਹਰਾ ਬਣ ਚੁੱਕੇ ਹਨ । ਪਰ ਬਾਲੀਵੁੱਡ 'ਚ ਆਉਣ ਦੇ ਬਾਵਜੂਦ ਉਹ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰੀ ਬਣਾਈ ਰੱਖਦੇ ਹਨ । ਹੁਣ ਉਹ ਜਲਦ ਹੀ ਉਹ ਕਰੀਨਾ ਕਪੂਰ ਦੇ ਨਾਲ ਗੁੱਡ ਨਿਊਜ਼ ਫ਼ਿਲਮ 'ਚ ਨਜ਼ਰ ਆਉਣਗੇ । ਮੀਡੀਆ ਰਿਪੋਰਟਸ ਮੁਤਾਬਿਕ ਉਹ ਕਦੇ ਵੀ ਫ਼ਿਲਮੀ ਪਾਰਟੀਆਂ 'ਚ ਸ਼ਾਮਿਲ ਨਹੀਂ ਹੁੰਦੇ।

ਹੋਰ ਵੇਖੋ:ਦਿਲਜੀਤ ਦੋਸਾਂਝ ਤੇ ਵਿਜੇ ਯਮਲਾ ਦੀ ਸ਼ਾਨਦਾਰ ਜੁਗਲਬੰਦੀ ਦੇਖ ਦਿਲ ਹੋ ਜਾਵੇਗਾ ਬਾਗੋਬਾਗ, ਦੇਖੋ ਵੀਡੀਓ

https://www.instagram.com/p/B4FOtYIFuYo/

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਸਟਾਰ ਦੇ ਘਰ ਪਾਰਟੀ ਹੁੰਦੀ ਹੈ ਤਾਂ ਉਹ ਉਸ ਨੂੰ ਹਮੇਸ਼ਾ ਟਾਲਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇੱਕ ਵਾਰ ਉਹ ਆਲੀਆ ਭੱਟ ਅਤੇ ਵਰੁਣ ਧਵਨ ਦੀ ਇੱਕ ਫ਼ਿਲਮ ਦੀ ਕਾਮਯਾਬੀ 'ਚ ਦਿੱਤੀ ਗਈ ਪਾਰਟੀ 'ਚ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਨੂੰ ਉਸ ਪਾਰਟੀ 'ਚ ਅਸਹਿਜ਼ ਮਹਿਸੁਸ ਹੋਇਆ ਸੀ ਅਤੇ ਉਸ ਸਮੇਂ ਉਹ ਆਪਣੇ ਮਨ 'ਚ ਇਹੀ ਸੋਚ ਰਹੇ ਸਨ ਕਿ ਕਿਸੇ ਤਰ੍ਹਾਂ ਇਹ ਪਾਰਟੀ ਨਿੱਬੜ ਜਾਵੇ ।

https://www.instagram.com/p/B3_nHM2lTje/

ਜਿਵੇਂ ਤਿਵੇਂ ਉਸ ਪਾਰਟੀ 'ਚ ਆਪਣੀ ਹਾਜ਼ਰੀ ਲਗਵਾ ਕੇ ਦਿਲਜੀਤ ਵਾਪਸ ਆ ਗਏ ਸਨ ।

https://www.instagram.com/p/B3raF3QF8xv/

ਪਰ ਉਸ ਤੋਂ ਬਾਅਦ ਉਹ ਕਦੇ ਵੀ ਕਿਸੇ ਪਾਰਟੀ 'ਚ ਨਹੀਂ ਗਏ । ਦਿਲਜੀਤ ਦੋਸਾਂਝ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ਅਤੇ ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ 'ਚ ਵੀ ਮੱਲ੍ਹਾਂ ਮਾਰ ਰਹੇ ਨੇ । ਪਾਲੀਵੁੱਡ ਦੇ ਨਾਲ ਨਾਲ ਉਹ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network