Advertisment

ਪਾਲੀਵੁੱਡ 'ਚ ਬਾਜਵਾ ਭੈਣਾਂ ਦੀ ਚੜਤ,ਕਦੇ ਰੁਬੀਨਾ ਦੇ ਜਨਮ 'ਤੇ ਰੋਈ ਸੀ ਉਸ ਦੀ ਦਾਦੀ 

author-image
By Shaminder
New Update
ਪਾਲੀਵੁੱਡ 'ਚ ਬਾਜਵਾ ਭੈਣਾਂ ਦੀ ਚੜਤ,ਕਦੇ ਰੁਬੀਨਾ ਦੇ ਜਨਮ 'ਤੇ ਰੋਈ ਸੀ ਉਸ ਦੀ ਦਾਦੀ 
Advertisment
ਪਾਲੀਵੁੱਡ 'ਚ ਏਨੀਂ ਦਿਨੀਂ ਬਾਜਵਾ ਭੈਣਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ । ਪਹਿਲਾਂ ਨੀਰੂ ਬਾਜਵਾ ਅਤੇ ਹੁਣ ਰੁਬੀਨਾ ਬਾਜਵਾ ਦੇ ਨਾਂਅ ਦੀ ਤੂਤੀ ਪਾਲੀਵੁੱਡ 'ਚ ਵੱਜਦੀ ਹੈ । ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਵਿੱਚ ਨੀਰੂ ਦੀ ਭੈਣ ਰੁਬੀਨਾ ਬਾਜਵਾ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਹੈ ਅਤੇ ਇਸ ਤੋਂ ਹੁਣ ਰੁਬੀਨਾ 'ਮੁੰਡਾ ਹੀ ਚਾਹੀਦਾ' 'ਚ ਨਜ਼ਰ ਆ ਰਹੇ ਨੇ । ਹੋਰ ਵੇਖੋ:ਪ੍ਰੀਤੀ ਸਪਰੂ ਨੇ ਆਪਣੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਲਈ ਅਖਿਲ ਤੇ ਰੁਬੀਨਾ ਨੂੰ ਇਸ ਲਈ ਚੁਣਿਆ !
Advertisment
https://www.instagram.com/p/Bz3ZlsZBGsG/ ਇਹ ਫ਼ਿਲਮ ਸ਼ਾਇਦ ਕਿਤੇ ਨਾ ਕਿਤੇ ਬਾਜਵਾ ਭੈਣਾਂ ਦੀ ਕਹਾਣੀ ਦੇ ਨਾਲ ਮੇਲ ਖਾਂਦੀ ਹੈ ।ਇਸ ਫ਼ਿਲਮ ਦੇ ਪ੍ਰਮੋਸ਼ਨਲ ਟੂਰ ਦੇ ਦੌਰਾਨ ਇੱਕ ਨਿੱਜੀ ਵੈੱਬ ਟੀਵੀ ਨੂੰ ਇੰਟਰਵਿਊ ਦੌਰਾਨ ਨੀਰੂ ਬਾਜਵਾ ਅਤੇ ਰੁਬੀਨਾ ਨੇ ਖੁਲਾਸਾ ਕੀਤਾ ਸੀ ਕਿ ਉਹ ਤਿੰਨ ਭੈਣਾਂ ਹਨ । https://www.instagram.com/p/Bz2lFb9hO98/ ਜਦੋਂ ਰੁਬੀਨਾ ਦਾ ਜਨਮ ਹੋਇਆ ਸੀ ਤਾਂ ਉਨ੍ਹਾਂ ਦੀ ਦਾਦੀ ਤਾਂ ਰੋਣ ਹੀ ਲੱਗ ਪਈ ਸੀ ।ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲੇ ਖ਼ਾਸ ਕਰਕੇ ਉਨ੍ਹਾਂ ਦੀ ਮਾਸੀ 'ਤੇ ਹੋਰ ਰਿਸ਼ਤੇਦਾਰ ਮੁੰਡੇ ਦੀ ਚਾਹਤ ਰੱਖਦੇ ਸਨ । ਪਰ ਹੁਣ ਹਾਲਾਤ ਬਿਲਕੁਲ ਬਦਲ ਗਏ ਹਨ ਅਤੇ ਹੁਣ ਪੂਰਾ ਪਰਿਵਾਰ ਆਪਣੀਆਂ ਧੀਆਂ 'ਤੇ ਮਾਣ ਕਰਦਾ ਹੈ । ਬਾਜਵਾ ਸਿਸਟਰਸ ਦੀ ਇਹ ਕਹਾਣੀ ਕਿਤੇ ਨਾਂ ਕਿਤੇ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਮੁੰਡਾ ਹੀ ਚਾਹੀਦਾ ਦੇ ਨਾਲ ਮੇਲ ਖਾਂਦੀ ਜਾਪਦੀ ਹੈ । https://www.instagram.com/p/Bzzc3FQBZy0/  
Advertisment

Stay updated with the latest news headlines.

Follow us:
Advertisment
Advertisment
Latest Stories
Advertisment