Advertisment

ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀਂ ਨੂੰ ਪਿਤਾ ਨੇ ਇਸ ਵਜ੍ਹਾ ਕਰਕੇ ਕਤਲ ਕਰਨ ਦੀ ਕੀਤੀ ਸੀ ਕੋਸ਼ਿਸ਼

author-image
By Rupinder Kaler
New Update
ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀਂ ਨੂੰ ਪਿਤਾ ਨੇ ਇਸ ਵਜ੍ਹਾ ਕਰਕੇ ਕਤਲ ਕਰਨ ਦੀ ਕੀਤੀ ਸੀ ਕੋਸ਼ਿਸ਼
Advertisment
ਉਰਦੂ ਸ਼ਾਇਰੀ ਅਤੇ ਫ਼ਿਲਮੀ ਗਾਣਿਆਂ ਨੂੰ ਵੱਖਰੇ ਮੁਕਾਮ ਤੇ ਲੈ ਕੇ ਜਾਣ ਵਾਲੇ ਸਾਹਿਰ ਲੁਧਿਆਣਵੀ ਦਾ  ਜਨਮ 8 ਮਾਰਚ ਸਾਲ 1921 ਨੂੰ ਹੋਇਆ ਸੀ । ਸਾਹਿਰ ਲੁਧਿਆਣਵੀ ਉਹਨਾਂ ਸਤਾਰਿਆਂ ਵਿੱਚੋਂ ਇੱਕ ਹਨ ਜਿੰਨਾਂ ਦੀ ਚਮਕ ਅੱਜ ਵੀ ਬਰਕਰਾਰ ਹੈ । ਸਾਹਿਰ ਦੇ ਬਚਪਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ । ਜਿਨ੍ਹਾਂ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਵੱਡਾ ਕਰ ਦਿੱਤਾ ਸੀ । ਸਾਹਿਰ ਨੂੰ ਬਚਪਨ ਵਿੱਚ ਕਦੇ ਵੀ ਪਿਤਾ ਦਾ ਪਿਆਰ ਨਸੀਬ ਨਹੀਂ ਹੋਇਆ ਕਿਉਂਕਿ ਸਾਹਿਰ ਨਾਲ ਉਹਨਾਂ ਦੇ ਪਿਤਾ ਦਾ ਕੋਈ ਲਗਾਅ ਨਹੀਂ ਸੀ । ਇੱਥਂੋ ਤੱਕ ਕਿ ਸਾਹਿਰ ਦੀ ਮਾਂ ਨਾਲ ਵੀ ਉਹਨਾਂ ਦੇ ਪਿਤਾ ਦੇ ਸਬੰਧ ਕੁਝ ਠੀਕ ਨਹੀਂ ਸਨ । ਸਾਹਿਰ ਨੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਸਾਹਿਰ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਸਾਹਿਰ ਬਾਰੇ ਗੁਲਜ਼ਾਰ ਲਿਖਦੇ ਹਨ ਕਿ ਉਹ ਗਾਣੇ ਲਿਖਦੇ ਸਮੇਂ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਸਨ । ਉਹ ਆਪਣੇ ਗਾਣਿਆਂ ਵਿੱਚ ਹਿੰਦੀ ਦੇ ਨਾਲ-ਨਾਲ ਉਰਦੂ ਦਾ ਜ਼ਬਰਦਸਤ ਤਾਲਮੇਲ ਬਿਠਾਉਂਦੇ ਸਨ । ਇੱਥੇ ਹੀ ਬਸ ਨਹੀਂ ਸਾਹਿਰ ਨੇ ਉਰਦੂ ਦੀ ਵਰਤੋ ਨਾਲ ਇਸ ਤਰ੍ਹਾਂ ਦੇ ਗੀਤ ਘੜੇ ਸਨ ਜਿਹੜੇ ਅੱਜ ਵੀ ਸੰਗੀਤ ਦੀ ਦੁਨੀਆ ਵਿੱਚ ਮੀਲ ਪੱਥਰ ਹਨ ।
Advertisment
javed-akhtar javed-akhtar ਜਾਵੇਦ ਅਖਤਰ ਤੇ ਗੁਲਜ਼ਾਰ ਸਾਹਿਰ ਦੇ ਸ਼ਗਿਰਦ ਰਹੇ ਹਨ । ਸਾਹਿਰ ਤੇ ਜਾਵੇਦ ਦਾ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ । ਜਾਵੇਦ ਜਦੋਂ ਆਪਣੇ ਪਿਤਾ ਦੇ ਨਾਲ ਰੁਸ ਜਾਂਦੇ ਸਨ ਤਾਂ ਉਹ ਸਾਹਿਰ ਦੇ ਕੋਲ ਚਲੇ ਜਾਂਦੇ ਸਨ । ਸਾਹਿਰ ਉਹਨਾਂ ਦੀ ਸ਼ਕਲ ਦੇਖਕੇ ਹੀ ਦੱਸ ਦਿੰਦੇ ਸਨ ਕਿ ਜਾਵੇਦ ਆਪਣੇ ਪਿਤਾ ਨਾਲ ਲੜ ਕੇ ਆਇਆ ਹੈ । ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੇ ਕਿੱਸੇ ਲੋਕ ਅੱਜ ਵੀ ਯਾਦ ਕਰਦੇ ਹਨ ।ਸਾਹਿਰ ਲੁਧਿਆਣਵੀ ਤੇ ਸਾਹਿਤ ਦਾ ਬੜਾ ਗੁੜਾ ਨਾਤਾ ਰਿਹਾ ਹੈ । ਇਸੇ ਲਈ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਦੇ ਕਿੱਸੇ ਹਰ ਕੋਈ ਜਾਣਦਾ ਹੈ ।ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਉਹ ਸਾਹਿਰ ਦੀਆਂ ਸਿਰਗਟਾਂ ਦੇ ਬੱਟ ਨੂੰ ਮੂੰਹ ਵਿੱਚ ਪਾ ਕੇ ਕਈ ਘੰਟੇ ਬੈਠੀ ਰਹਿੰਦੀ ਸੀ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਉਹ ਸਾਹਿਰ ਦੇ ਕੋਲ ਹੀ ਬੈਠੀ ਹੋਈ ਹੈ । ਇਸੇ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਨੂੰ ਸਿਰਗੇਟ ਪੀਣ ਦੀ ਆਦਤ ਪਈ ਸੀ । publive-image ਅੰਮ੍ਰਿਤਾ ਸਾਹਿਰ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਸੀ ਕਿ ਉਹ ਇਮਰੋਜ਼ ਦੇ ਸਕੂਟਰ ਦੇ ਪਿੱਛੇ ਬੈਠ ਕੇ ਵੀ ਉਸ ਦੀ ਪਿੱਠ ਤੇ ਆਪਣੀ ਉਗਲੀ ਨਾਲ ਸਾਹਿਰ ਦਾ ਨਾਂ ਲਿਖਦੀ ਸੀ । ਅੰਮ੍ਰਿਤਾ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਸਾਹਿਰ ਤੋਂ ਦੂਰ ਹੋਣ ਤੋਂ ਬਾਅਦ, ਇੱਕ ਸਾਲ ਤੱਕ ਉਸ ਨੇ ਸਿਰਫ ਉਦਾਸ ਕਵਿਤਾਵਾਂ ਦੀ ਰਚਨਾ ਕੀਤੀ ਸੀ । ਸਾਹਿਰ ਉਹ ਪਹਿਲੇ ਗੀਤਕਾਰ ਸਨ ਜਿੰਨਾਂ ਨੂੰ ਆਪਣੇ ਗੀਤਾਂ ਲਈ ਰਿਆਲਟੀ ਮਿਲਦੀ ਸੀ । ਸਾਹਿਰ ਦੇ ਯਤਨਾਂ ਨਾਲ ਹੀ ਆਲ ਇੰਡੀਆ ਰੇਡੀਓ ਤੇ ਗਾਇਕ ਦੇ ਨਾਲ-ਨਾਲ ਗੀਤਕਾਰ ਦਾ ਨਾਂ ਲਿਆ ਜਾਣ ਲੱਗਾ ਸੀ । ਇਸ ਤੋਂ ਪਹਿਲਾਂ ਸਿਰਫ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਦਾ ਨਾਂ ਹੀ ਲਿਆ ਜਾਂਦਾ ਸੀ । ਇਸੇ ਤਰ੍ਹਾਂ ਦੇ ਕੁਝ ਹੋਰ ਕਿੱਸੇ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਸ਼ੋਅ 'ਪੰਜਾਬ ਮੇਲ' ਦਿਨ ਮੰਗਲਵਾਰ ਦੁਪਹਿਰ 2.30  ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment