ਗਰਮੀਆਂ ‘ਚ ਲੱਸੀ ਪੀਣ ਦੇ ਹਨ ਕਈ ਫਾਇਦੇ, ਕਈ ਪੋਸ਼ਕ ਤੱਤਾਂ ਦੇ ਨਾਲ ਹੁੰਦੀ ਹੈ ਭਰਪੂਰ

Written by  Shaminder   |  April 22nd 2022 05:35 PM  |  Updated: April 22nd 2022 05:35 PM

ਗਰਮੀਆਂ ‘ਚ ਲੱਸੀ ਪੀਣ ਦੇ ਹਨ ਕਈ ਫਾਇਦੇ, ਕਈ ਪੋਸ਼ਕ ਤੱਤਾਂ ਦੇ ਨਾਲ ਹੁੰਦੀ ਹੈ ਭਰਪੂਰ

ਗਰਮੀਆਂ ‘ਚ ਲੱਸੀ (Lassi) ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਗਰਮੀਆਂ ‘ਚ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ । ਇਸੇ ਲਈ ਦਹੀਂ ਲੱਸੀ ਦਾ ਇਸਤੇਮਾਲ ਗਰਮੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।ਜੋ ਲੋਕ ਖਾਲੀ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ । ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ ।ਇਹ ਡੀਹਾਈਡ੍ਰੇਸ਼ਨ ਦੀ ਸਮੱਸਿਆ ਦੇ ਨਾਲ ਲੜਨ ਦੇ ਵੀ ਸਮਰੱਥ ਹੁੰਦੀ ਹੈ ।

lassi , image From google

ਹੋਰ ਪੜ੍ਹੋ : ਸਰਦੀਆਂ ‘ਚ ਲੱਸੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

ਤੁਸੀਂ ਲੱਸੀ ਨੂੰ ਇੱਕ ਕੋਲਡ ਡਰਿੰਕ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ । ਕਿਉਂਕਿ ਕੋਲਡ ਡਰਿੰਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਪਰ ਲੱਸੀ ਇੱਕ ਨੈਚੁਰਲ ਡਰਿੰਕ ਹੈ । ਜਿਸ ਦਾ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ ਹੈ ਅਤੇ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ ।

Know benefits of drinking Lassi in summerਲੱਸੀ ‘ਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਡੀਹਾਈਡੇ੍ਰਸ਼ਨ ਦੀ ਸਮੱਸਿਆ ਦੇ ਨਾਲ ਲੜਨ ‘ਚ ਸਹਾਇਕ ਹੁੰਦੀ ਹੈ । ਲੱਸੀ ‘ਚ ਕਈ ਗੁਣ ਅਜਿਹੇ ਹੁੰਦੇ ਹਨ ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦੇ ਹਨ । ਲੱਸੀ ਕੈਲਸ਼ੀਅਮ ਦਾ ਵਧੀਆ ਸਰੋਤ ਹੈ ਅਤੇ ਜੇ ਤੁਸੀਂ ਜ਼ਿਆਦਾ ਮਾਤਰਾ ‘ਚ ਲੱਸੀ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਸਕਦੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network