ਬਾਲੀਵੁੱਡ ਅਦਾਕਾਰ ਸੰਨੀ ਦਿਓਲ ਕਰਨ ਜਾ ਰਹੇ ਨੇ ਨਵੀਂ ਪਾਰੀ ਦੀ ਸ਼ੁਰੂਆਤ

Written by  Shaminder   |  April 23rd 2019 01:41 PM  |  Updated: April 23rd 2019 01:41 PM

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਕਰਨ ਜਾ ਰਹੇ ਨੇ ਨਵੀਂ ਪਾਰੀ ਦੀ ਸ਼ੁਰੂਆਤ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਫ਼ਿਲਮਾਂ ਤੋਂ ਬਾਅਦ ਹੁਣ ਆਪਣੇ ਕਰੀਅਰ 'ਚ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ । ਜੀ ਹਾਂ ਖ਼ਬਰਾਂ ਆ ਰਹੀਆਂ ਨੇ ਕਿ ਉਹ ਹੁਣ ਸਿਆਸੀ ਪਾਰੀ ਦੀ ਸ਼ੁਰੂਆਤ ਕਰਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ । ਉਹ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ । ਕਿਉਂਕਿ ਸੰਨੀ ਦਿਓਲ ਦੇ ਬੀਜੇਪੀ 'ਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਨੇ । ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ। ਇਸ ਸੀਟ 'ਤੇ ਕਾਂਗਰਸ ਦੇ ਸੁਨੀਲ ਜਾਖੜ ਚੋਣ ਮੈਦਾਨ 'ਚ ਖੜ੍ਹੇ ਹਨ। ਜਾਖੜ ਨੇ ਜ਼ਿਮਨੀ ਚੋਣਾਂ 'ਚ ਇੱਥੇ ਜਿੱਤ ਦਰਜ ਕੀਤੀ ਸੀ।

sunny deol sardar look के लिए इमेज परिणाम

2014ਦੀ ਲੋਕ ਸਭਾ ਸੀਟਾਂ 'ਚ ਮਰਹੂਮ ਅਦਾਕਾਰ ਵਿਨੋਦ ਖੰਨਾ ਨੇ ਗੁਰਦਾਸਪੁਰ ਸੀਟ 'ਤੇ ਜਿੱਤ ਦਰਜ ਕੀਤੀ ਸੀ। 27ਅਪਰੈਲ ਨੂੰ ਉਨ੍ਹਾਂ ਦੀ ਮੌਤ ਮਗਰੋਂ ਜਾਖੜ ਨੇ ਚੋਣਾਂ ਜਿੱਤੀਆਂ ਸੀ। ਵਿਨੋਦ ਇਸ ਸੀਟ ਤੋਂ ਤਿੰਨ ਵਾਰ ਸਾਂਸਦ ਰਹਿ ਚੁੱਕੇ ਸੀ।ਹੁਣ ਇੱਕ ਵਾਰ ਫੇਰ ਤੋਂ ਬੀਜੇਪੀ ਇਸ ਸੀਟ ਤੋਂ ਬਾਲੀਵੁੱਡ ਸਟਾਰ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਉਧਰ, ਸੰਨੀ ਦਿਓਲ ਦੀ ਮਤਰੇਈ ਮਾਂ ਹੇਮਾ ਮਾਲਿਨੀ ਵੀ ਬੀਜੇਪੀ ਵੱਲੋਂ ਮਥੁਰਾ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਦਾ ਪ੍ਰਚਾਰ ਖੁਦ ਧਰਮਿੰਦਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network