ਆਸਟ੍ਰੇਲੀਆ 'ਚ ਰਹਿ ਕੇ ਇਹ ਕੰਮ ਕਰਦੇ ਰਹੇ ਹਨ ਜੱਸੀ ਗਿੱਲ,ਦੱਸੀ ਆਪਣੇ ਸੰਘਰਸ਼ ਦੀ ਕਹਾਣੀ

written by Shaminder | January 21, 2020

ਜੱਸੀ ਗਿੱਲ ਅੱਜ ਕੱਲ੍ਹ ਆਪਣੀ ਫ਼ਿਲਮ 'ਪੰਗਾ' ਨੂੰ ਲੈ ਕੇ ਕਾਫੀ ਚਰਚਾ 'ਚ ਹਨ । ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ।ਪੰਜਾਬੀ ਇੰਡਸਟਰੀ 'ਚ ਜਿੱਥੇ ਉਹ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਦੇ ਨਾਲ ਧੱਕ ਪਾ ਰਹੇ ਨੇ,ਉੱਥੇ ਹੀ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ 'ਚ ਖ਼ਾਸ ਪਛਾਣ ਬਣਾ ਚੁੱਕੇ ਨੇ । ਪਿਛਲੇ ਦਿਨੀਂ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ 'ਚਾਹ ਦਾ ਵਿੱਦ ਸਤਿੰਦਰ ਸੱਤੀ' ਪ੍ਰੋਗਰਾਮ 'ਚ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ । ਹੋਰ ਵੇਖੋ:ਜੱਸੀ ਗਿੱਲ ਦੇ ਨਾਲ-ਨਾਲ ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਵੀ ਹੈ ਸ਼ਹਿਨਾਜ਼ ਗਿੱਲ ਸਭ ਤੋਂ ਵੱਧ ਪਸੰਦ https://www.facebook.com/ptcpunjabi/videos/158077022160614/ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰਗਾਇਕੀ ਦਾ ਸ਼ੌਂਕ ਜਾਗਿਆ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਕੀ ਕੁਝ ਕੀਤਾ । ਹੁਣ ਮੁੜ ਤੋਂ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ।ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 'ਮੈਂ ਹਰ ਦਿਨ ਨੂੰ ਇੱਕ ਚੁਣੌਤੀ ਦੇ ਤੌਰ 'ਤੇ ਵੇਖਦਾ ਹਾਂ। ਮੈਂ ਗ੍ਰੇਜੂਏਸ਼ਨ ਦੇ ਦੌਰਾਨ ਸਟੂਡੈਂਟ ਵੀਜ਼ਾ 'ਤੇ ਆਸਟ੍ਰੇਲੀਆ ਗਿਆ ਸੀ । https://www.instagram.com/p/B7VD9nMFHtv/ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲਾਂ ਭਰਿਆ ਦੌਰ ਸੀ,ਕਿਉਂਕਿ ਉਸ ਦੌਰਾਨ ਮੈਂ ਘਰ ਵਾਲਿਆਂ ਦਾ ਕਾਫੀ ਪੈਸਾ ਬਰਬਾਦ ਕਰ ਚੁੱਕਿਆ ਸੀ ਅਜਿਹੇ 'ਚ ਮੈਂ ਉੱਥੇ ਕੁਝ ਮਹੀਨੇ ਕਾਰਾਂ ਧੋਣ ਦਾ ਕੰਮ ਕਰਕੇ ਪੈਸੇ ਇੱਕਠੇ ਕੀਤੇ ਅਤੇ ਫਿਰ ਆਪਣੀ ਐਲਬਮ 'ਬੈਚਮੈਟ' ਕੱਢੀ,ਜੋ ਕਿ ਸੁਪਰਹਿੱਟ ਸਾਬਿਤ ਹੋਈ ।ਗਾਇਕੀ ਮੇਰਾ ਪਹਿਲਾ ਪਿਆਰ ਹੈ ਅਤੇ ਇਸ ਦੇ ਲਈ ਮੈਂ ਕੁਝ ਵੀ ਕਰ ਸਕਦਾ ਹਾਂ । https://www.instagram.com/p/B7WAWO2gt0Q/ ਹੁਣ ਭਾਵੇਂ ਮੈਂ ਫ਼ਿਲਮਾਂ 'ਚ ਆ ਚੁੱਕਿਆ ਹਾਂ ਪਰ ਗਾਇਕੀ ਨਾਲ ਹਮੇਸ਼ਾ ਹੀ ਮੈਂ ਜੁੜਿਆ ਰਹਿੰਦਾ ਹਾਂ ਅਤੇ ਇਸ ਲਈ ਮੈਂ ਸਮਾਂ ਕੱਢ ਹੀ ਲੈਂਦਾ ਹਾਂ ।ਜੱਸੀ ਗਿੱਲ ਨੇ ਦੱਸਿਆ ਕਿ ਉਹ ਇੱਕ ਹੋਰ ਬਾਲੀਵੁੱਡ ਫ਼ਿਲਮ ਕਰ ਰਹੇ ਨੇ ਜਿਸ ਦੀ ਸ਼ੂਟਿੰਗ ਵੀ ਲੱਗਪਗ ਪੂਰੀ ਹੋ ਚੁੱਕੀ ਹੈ ਅਤੇ ਇਸ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ ।ਪਰ ਪੰਜਾਬੀ ਫ਼ਿਲਮਾਂ ਅਤੇ ਗੀਤਾਂ ਲਈ ਕੰਮ ਕਰਦਾ ਰਹਾਂਗਾ ।

0 Comments
0

You may also like