Ghund Kadh Le Ni Sohreyan Da Pind Aa Gaya OTT: ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ

Written by  Lajwinder kaur   |  September 09th 2022 07:35 PM  |  Updated: September 09th 2022 06:56 PM

Ghund Kadh Le Ni Sohreyan Da Pind Aa Gaya OTT: ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ

Ghund Kadh Le Ni Sohreyan Da Pind Aa Gaya OTT Release: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਯਾਨੀਕਿ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’, ਜਿਸ ਨੇ 8 ਜੁਲਾਈ ਨੂੰ ਸਿਨੇਮਾਘਰਾਂ ‘ਚ ਦਸਤਕ ਦਿੱਤੀ ਸੀ। ਸਿਨੇਮਾ ਘਰਾਂ ‘ਚ ਹਿੱਟ ਹੋਣ ਤੋਂ ਬਾਅਦ ਹੁਣ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਲਈ ਤਿਆਰ ਹੈ। ਆਓ ਜਾਣਦੇ ਹਾਂ ਇਹ ਫ਼ਿਲਮ ਕਿਹੜੇ ਓਟੀਟੀ ਪਲੇਟਫਾਰਮ ਅਤੇ ਕਿਹੜੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : New York ਦੀਆਂ ਸੜਕਾਂ ‘ਤੇ ਭੰਗੜਾ ਪਾਉਂਦਾ ਨਜ਼ਰ ਆਇਆ ਇਹ ਸਰਦਾਰ ਨੌਜਵਾਨ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

inside image of sargun mehta and gunam bhulla movie image source Instagram

ਕੀ Amazon Prime Video ‘ਤੇ ਹੈ ਇਹ ਫ਼ਿਲਮ?

ਐਮਾਜ਼ਾਨ ਪ੍ਰਾਈਮ ਵੀਡੀਓ ਅਜਿਹਾ ਓਟੀਟੀ ਪਲੇਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕੀਆਂ ਹਨ। ਜੀ ਹਾਂ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਕਾਮੇਡੀ ਅਤੇ ਰੋਮਾਂਟਿਕ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਜੋ ਕਿ ਐਮਾਜ਼ਾਨ ਪ੍ਰਾਈਮ ਉੱਤੇ ਨਹੀਂ ਰਿਲੀਜ਼ ਹੋ ਰਹੀ ਹੈ।

ਕੀ Chaupal ਪਲੇਟਫਾਰਮ ‘ਤੇ?

inside image of sohreyan da pinda aagaya image source Instagram

ਚੌਪਾਲ ਪਲੇਟਫਾਰਮ, ਜਿੱਥੇ ਕਈ ਨਾਮੀ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਪਰ ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ ਦਰਸ਼ਕ ਇੱਥੇ ਵੀ ਨਹੀਂ ਦੇਖ ਸਕਦੇ।

ਕੀ ਇਹ ਫ਼ਿਲਮ ‘Zee5’ ਉੱਤੇ ਉਪਲੱਬਧ ਹੈ?

Sohreyan Da Pind Aa Gya title track is out now: Have a look at chemistry between Gurnam Bhullar and Sargun Mehta Image Source: YouTube

ਜ਼ੀ5 ਅਜਿਹਾ ਪਲੇਟਫਾਰਮ ਹੈ ਜਿੱਥੇ ਕਈ ਪੰਜਾਬੀ ਫ਼ਿਲਮ ਰਿਲੀਜ਼ ਹੋ ਚੁੱਕੀਆਂ ਹਨ। ਗੁਰਨਾਮ ਭੁੱਲਰ ਦੀਆਂ ਪਹਿਲਾਂ ਵੀ ਕਈ ਫ਼ਿਲਮਾਂ ਜ਼ੀ5 ‘ਤੇ ਰਿਲੀਜ਼ ਹੋ ਚੁੱਕੀਆਂ ਹਨ। ਜੀ ਹਾਂ ਗੁਰਨਾਮ ਤੇ ਸਰਗੁਣ ਦੀ ਇਹ ਸੁਪਰ ਹਿੱਟ ਫ਼ਿਲਮ ਜ਼ੀ5 ਓਟੀਟੀ ਉੱਤੇ ਹੀ ਰਿਲੀਜ਼ ਹੋਵੇਗੀ। ਦਰਸ਼ਕ ਇਸ ਜੋੜੀ ਦੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਇਸੇ ਪਲੇਟਫਾਰਮ ਉੱਤੇ ਦੇਖ ਸਕਣਗੇ। ਜੀ ਹਾਂ ਬਸ ਕੁਝ ਦਿਨਾਂ ਦਾ ਇੰਤਜ਼ਾਰ ‘ਤੇ ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network