ਨਿੰਮ ਨੂੰ ਖੂਬਸੂਰਤੀ ਵਧਾਉਣ ਦੇ ਲਈ ਇਸ ਤਰ੍ਹਾਂ ਕਰੋ ਇਸਤੇਮਾਲ

written by Shaminder | June 15, 2022

ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ । ਕੁਦਰਤੀ ਪ੍ਰੋਡਕਟਸ ਦਾ ਇਸਤੇਮਾਲ ਦੇ ਨਾਲ ਨਾਂ ਤਾਂ ਸਾਡੀ ਸਿਹਤ ਨੂੰ ਕੋਈ ਨੁਕਸਾਨ ਹੁੰਦਾ ਹੈ ਅਤੇ ਇਹ ਫਾਇਦਾ ਵੀ ਜਲਦੀ ਅਤੇ ਜਿਆਦਾ ਪਹੁੰਚਾਉਂਦੇ ਹਨ । ਜਦੋਂਕਿ ਕਾਸਮੈਟਿਕ ਪ੍ਰੋਡਕਟਸ ਸਾਡੇ ਚਿਹਰੇ ਨੂੰ ਨੁਕਸਾਨ ਪਹੁੰਚਾਉਂਦੇ ਹਨ । ਨਿੰਮ (Neem)  ‘ਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ । ਇਹ ਜਿੱਥੇ ਚਮੜੀ ਨਾਲ ਸਬੰਧਤ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ।

Neem-Tree ,- image From google

ਹੋਰ ਪੜ੍ਹੋ : ਸੰਤਰੇ ਦੇ ਛਿਲਕੇ ਦਾ ਇਸਤੇਮਾਲ ਕਰਕੇ ਤੁਸੀਂ ਵੀ ਵਧਾ ਸਕਦੇ ਹੋ ਚਿਹਰੇ ਦੀ ਖੂਬਸੂਰਤੀ

ਨਿੰਮ ਦੇ ਪੱਤਿਆਂ ਦਾ ਇਸਤੇਮਾਲ ਜਿੱਥੇ ਫੋੜੇ ਫਿਨਸੀਆਂ ਦੇ ਲਈ ਕੀਤਾ ਜਾਂਦਾ ਹੈ । ਉੱਥੇ ਹੀ ਸਕਿਨ ਟੋਨ ਦੇ ਲਈ ਵੀ ਇਹ ਵਧੀਆ ਮੰਨੀਆਂ ਜਾਂਦੀਆਂ ਹਨ । ਨਿੰਮ ਦੀਆਂ ਪੱਤੀਆਂ ਦੇ ਪਾਊਡਰ ਨੂੰ ਕੱਚੇ ਦੁੱਧ ‘ਚ ਮਿਲਾ ਕੇ ਚਿਹਰੇ ਦਾ ਨਿਖਾਰ ਵੱਧਦਾ ਹੈ ।ਇਸ ਦੇ ਨਾਲ ਹੀ ਇਸ ਦੇ ਪੱਤਿਆਂ ਦਾ ਅਰਕ ਖੁਨ ਨੂੰ ਸਾਫ ਕਰਦਾ ਹੈ ।

neem image From google

ਹੋਰ ਪੜ੍ਹੋ : ਤਸਵੀਰ ‘ਚ ਦਿਖਾਈ ਦੇ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣ ਪਾਏ !

ਦੋ ਚੱਮਚ ਨਿੰਮ ਦੇ ਅਰਕ ਦਾ ਅੱਧੇ ਗਿਲਾਸ ਪਾਣੀ ਵਿੱਚ ਮਿਲਾ ਕੇ ਖਾਲੀ ਪੇਟ ਪੀਓ। ਇਸ ਤੋਂ ਇਲਾਵਾ ਨਿੰਮ ਦੇ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਤੁਹਾਡੀ ਚਮੜੀ ਦੀ ਰੱਖਿਆ ਕਰਦੇ ਹਨ।

ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ 'ਤੇ ਲਗਾਓ ਤੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਨਿੰਮ ਅਤੇ ਤਾਜੇ ਐਲੋਵੇਰਾ ਦੇ ਜੈੱਲ ਨੂੰ ਰਲਾ ਕੇ ਇਸ ਪੇਸਟ ਨੂੰ ਚਮੜੀ ‘ਤੇ ਲਗਾਓ ਅਤੇ ਇਸ ਦੇ ਨਾਲ ਸਕਿਨ ਨੂੰ ਕਾਫੀ ਫਾਇਦਾ ਮਿਲੇਗਾ ।

 

You may also like