ਕਿਸੇ ਹੀਰੋ-ਹੀਰੋਇਨ ਨੂੰ ਇਹ ਮੇਕਅਪ ਆਰਟਿਸਟ ਬਣਾਉਂਦੇ ਹਨ ਖ਼ੂਬਸੁਰਤ, ਇੱਕ ਸਿਟਿੰਗ ਦੀ ਏਨੀਂ ਲੈਂਦੇ ਹਨ ਫ਼ੀਸ

Written by  Rupinder Kaler   |  January 21st 2020 11:54 AM  |  Updated: January 21st 2020 11:54 AM

ਕਿਸੇ ਹੀਰੋ-ਹੀਰੋਇਨ ਨੂੰ ਇਹ ਮੇਕਅਪ ਆਰਟਿਸਟ ਬਣਾਉਂਦੇ ਹਨ ਖ਼ੂਬਸੁਰਤ, ਇੱਕ ਸਿਟਿੰਗ ਦੀ ਏਨੀਂ ਲੈਂਦੇ ਹਨ ਫ਼ੀਸ

ਮੇਕਅਪ ਇਸ ਤਰ੍ਹਾਂ ਦੀ ਚੀਜ਼ ਹੈ, ਜਿਹੜੀ ਆਮ ਬੰਦੇ ਨੂੰ ਵੀ ਖ਼ਾਸ ਬਣਾ ਦਿੰਦੀ ਹੈ । ਮੇਕਅਪ ਦੀ ਜ਼ਰੂਰਤ ਆਮ ਬੰਦੇ ਨਾਲੋਂ ਸੈਲੀਬ੍ਰਿਟੀ ਨੂੰ ਜ਼ਿਆਦਾ ਹੁੰਦੀ ਹੈ । ਅਜਿਹੇ ਵਿੱਚ ਕਿਸੇ ਸੈਲੀਬ੍ਰਿਟੀ ਨੂੰ ਖ਼ੂਬਸੁਰਤ ਬਨਾਉਣ ਵਿੱਚ ਮੇਕਅਪ ਆਰਟਿਸਟ ਦਾ ਵੱਡਾ ਹੱਥ ਹੁੰਦਾ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਮੇਕਅਪ ਆਰਟਿਸਟ ਕਿਸ ਸੈਲੀਬ੍ਰਿਟੀ ਦਾ ਮੇਕਅਪ ਕਰਦਾ ਹੈ ਤੇ ਉਹ ਮੇਕਅਪ ਕਰਨ ਦੀ ਕਿੰਨੀ ਫ਼ੀਸ ਲੈਂਦਾ ਹੈ ।

ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਿੱਚ ਸਭ ਤੋਂ ਫੇਮਸ ਮੇਕਅਪ ਆਰਟਿਸਟ ਨਮਰਤਾ ਸੋਨੀ ਹੈ । ਉਹ ਲੰਮੇ ਸਮੇਂ ਤੋਂ ਬਾਲੀਵੁੱਡ ਸੈਲੀਬ੍ਰਿਟੀ ਦਾ ਮੇਕਅਪ ਕਰਦੀ ਆ ਰਹੀ ਹੈ । ਨਮਰਤਾ ਸੋਨੀ ਦੀ ਲਿਸਟ ਵਿੱਚ ਸ਼ਾਹਰੁਖ ਖ਼ਾਨ, ਸੋਨਮ ਕਪੂਰ, ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ, ਪ੍ਰੀਤੀ ਜਿੰਟਾ ਸਮੇਤ ਹੋਰ ਬਹੁਤ ਸਾਰੇ ਸਿਤਾਰੇ ਆਉਂਦੇ ਹਨ । ਨਮਰਤਾ ਸੋਨੀ ਇੱਕ ਸਿਟਿੰਗ ਦੇ 40000 ਰੁਪਏ ਚਾਰਜ਼ ਕਰਦੀ ਹੈ ।

ਨਮਰਤਾ ਸੋਨੀ ਵਾਂਗ ਅਨੂੰ ਕੌਸ਼ਿਕ ਦੇ ਵੀ ਕਾਫੀ ਚਰਚੇ ਹੁੰਦੇ ਹਨ । ਅਨੂੰ ਦੀ ਲਿਸਟ ਵਿੱਚ ਐਸ਼ਵਰਿਆ ਰਾਏ ਬੱਚਨ, ਰਾਣੀ ਮੁਖਰਜੀ, ਸਵਰਾ ਭਾਸਕਰ ਤੋਂ ਇਲਾਵਾ ਹੋਰ ਕਈ ਫ਼ਿਲਮੀ ਸਿਤਾਰੇ ਸ਼ਾਮਿਲ ਹਨ । ਅਨੂੰ ਦੀ ਫ਼ੀਸ 50000 ਰੁਪਏ ਹੈ ।

ਇਸੇ ਤਰ੍ਹਾਂ ਮੇਕਅਪ ਕਲਾਕਾਰਾਂ ਵਿੱਚੋਂ ਇੱਕ ਹੈ Daniel Bauer, ਇਸ ਮੇਕਅਪ ਆਰਟਿਸਟ ਦੀ ਲਿਸਟ ਵਿੱਚ ਦੀਪਕਾ ਪਾਦੂਕੋਣ, ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ, ਕਟਰੀਨਾ ਕੈਫ ਵਰਗੀਆਂ ਹੀਰੋਇਨਾਂ ਸ਼ਾਮਿਲ ਹਨ ।ਧੳਨਇਲ ਭਉੲਰ ਕੈਟਰੀਨਾ ਕੈਫ ਨਾਲ ਹੀ ਰਹਿੰਦੇ ਹਨ । ਉਹ ਹਰ ਸਿਟਿੰਗ ਦੇ 75 ਹਜ਼ਾਰ ਲੈਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network