ਇਸ ਤਰ੍ਹਾਂ ਬਣਾਓ ਬ੍ਰੈਡ ਤੋਂ ਮਜ਼ੇਦਾਰ ਸ਼ਾਹੀ ਟੁਕੜਾ

written by Lajwinder kaur | December 11, 2020

ਸਵਾਦਿਸ਼ਟ ਤੇ ਆਸਾਨ ਤਰੀਕੇ ਦੇ ਨਾਲ ਬ੍ਰੈਡ ਤੋਂ ਬਣਾਓ ਸਵੀਟਡਿਸ਼ । ਜੀ ਹਾਂ ਸ਼ਾਹੀ ਟੁਕੜਾ ਨਾਂਅ ਦੀ ਇਹ ਡਿਸ਼ ਬਹੁਤ ਹੀ ਜਲਦੀ ਬਣ ਜਾਂਦੀ ਹੈ । ਇਹ ਮਠਿਆਈ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਲੱਗਦੀ ਹੈ। ਆਓ ਸਿੱਖਦੇ ਹਾਂ ਸ਼ਾਹੀ ਟੁਕੜੇ ਦੀ ਰੈਸਿਪੀ- bread image ਸ਼ਾਹੀ ਟੁਕੜਾ ਬਣਾਉਣ ਲਈ ਸਮੱਗਰੀ- ਬ੍ਰੈਡ 6 - 7 ਸਲਾਇਸ, ਦੁੱਧ - 1 ਲਿਟਰ, ਘਿਓ - 1/2 ਕਪ, ਬਦਾਮ - 10-12, ਪਿਸਤਾ - 10 - 12, ਚੀਨੀ - 1 ਕੱਪ, ਇਲਾਚੀ ਪਾਊਡਰ - 1/2 ਚਮਚ, ਕੇਸਰ - 1 ਚੁਟਕੀ sugar pic ਸ਼ਾਹੀ ਟੁਕੜਾ ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਦੁੱਧ ਨੂੰ ਗੈਸ ਉੱਤੇ ਗਰਮ ਕਰਣ ਲਈ ਰੱਖੋ। ਦੁੱਧ ‘ਚ ਇੱਕ ਉਬਾਲ ਆ ਜਾਣ ਤੋਂ ਬਾਅਦ ਗੈਸ ਨੂੰ ਮੱਧਮ ਕਰ ਦਿਓ ਅਤੇ ਦੁੱਧ ਦੇ ਅੱਧੇ ਹੋ ਜਾਣ ਤੱਕ ਅਤੇ ਰਬੜੀ ਦੀ ਤਰ੍ਹਾਂ ਗਾੜਾ ਹੋ ਜਾਣ ਤੱਕ ਪਕਾਓ । ਫਿਰ ਇਸ ਵਿੱਚ ਕੇਸਰ ਅਤੇ ਇਲਾਚੀ ਪਾਊਡਰ ਪਾ ਕੇ ਮਿਲਾ ਦਿਓ। ਗੈਸ ਨੂੰ ਬੰਦ ਕਰਕੇ ਦੋ ਚਮਚ ਚੀਨੀ ਪਾ ਦਿਓ। image pic of shahi tukda ਹੁਣ ਦੂਜੇ ਪਾਸੇ ਬ੍ਰੈਡ ਦੇ ਤਕੋਣ ਸ਼ੇਪ ‘ਚ ਪੀਸ ਕੱਟ ਲੋ । ਬ੍ਰੈਡ ਦੇ ਸਾਈਡ ਵਾਲੇ ਸਾਰੇ ਕਿਨਾਰਿਆਂ ਨੂੰ ਕੱਟ ਲਓ। ਕੜਾਹੀ ਵਿਚ ਘਿਓ ਪਾ ਕੇ ਗੈਸ ਉੱਤੇ ਗਰਮ ਕਰਣ ਲਈ ਰੱਖੋ। ਘਿਓ ਦੇ ਗਰਮ ਹੋਣ ਤੋਂ ਬਾਅਦ ਘੱਟ ਅੱਗ 'ਤੇ ਉਸ ਵਿਚ ਇਕ ਜਾਂ ਦੋ ਬ੍ਰੈਡ ਦੇ ਪੀਸ ਹਲਕਾ ਬਰਾਉਨ ਹੋਣ ਤੱਕ ਤਲਦੇ ਰਹੋ । ਇਸ ਤਰ੍ਹਾਂ ਕਰਕੇ ਸਾਰੇ ਬ੍ਰੈਡ ਦੇ ਪੀਸ ਨੂੰ ਤਲ ਲਵੋ । ਇੱਕ ਹੋਰ ਭਾਂਡੇ ਵਿਚ ਚੀਨੀ ਚਾਸ਼ਨੀ ਬਣਾ ਲਵੋ । ਹੁਣ ਚਾਸ਼ਨੀ ਵਿਚ ਤਲੇ ਹੋਏ ਬ੍ਰੈਡ ਦੇ ਪੀਸ ਨੂੰ ਪਾ ਕੇ ਚਾਸ਼ਨੀ ਵਿਚ ਸੋਖਣ ਦਿਓ। ਤਦ ਤੱਕ ਬਦਾਮ ਅਤੇ ਪਿਸਤੇ ਦੇ ਲੰਬੇ ਅਤੇ ਪਤਲੇ- ਪਤਲੇ ਪੀਸ ਕੱਟ ਕੇ ਰੱਖ ਲਓ। ਚਾਸ਼ਨੀ ਵਿਚੋਂ ਬ੍ਰੈਡ ਨੂੰ ਕੱਢ ਲਓ ਅਤੇ ਇਕ ਸਰਵਿੰਗ ਪਲੇਟ ਵਿਚ ਸਜਾ ਕੇ ਰੱਖ ਲਓ। ਉਸ ਦੇ ਉੱਤੇ ਦੁੱਧ ਦੇ ਮਿਸ਼ਰਣ ਨੂੰ ਪਾਓ ਅਤੇ ਉਸ ਨੂੰ ਬਦਾਮ ਪਿਸਤਾ ਨਾਲ ਸਜਾਓ। ਸ਼ਾਹੀ ਟੁਕੜਾ ਬਣ ਕੇ ਤਿਆਰ ਹੈ । ਗਰਮਾ-ਗਰਮ ਇਸ ਸ਼ਾਹੀ ਟੁਕੜੇ ਦਾ ਅਨੰਦ ਲਓ ।

0 Comments
0

You may also like