ਅੱਜ ਹੈ ਆਮਿਰ ਖ਼ਾਨ ਦਾ ਜਨਮ ਦਿਨ, ਆਮਿਰ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹੈ ਉਹਨਾਂ ਦੀ ਪਤਨੀ ਕਿਰਨ

written by Rupinder Kaler | March 14, 2020

ਆਮਿਰ ਖ਼ਾਨ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਤੁਹਾਨੂੰ ਉਹਨਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ, ਜਿਨ੍ਹਾਂ ਬਾਰੇ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ । ਆਮਿਰ ਖ਼ਾਨ ਜਿਨ੍ਹਾਂ ਨੂੰ ਬਾਲੀਵੁੱਡ ਵਿੱਚ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਅਸਲ ਜ਼ਿੰਦਗੀ ਵਿੱਚ ਉਹ ਕਾਫੀ ਅਨੁਸ਼ਾਸਨਹੀਨ ਹਨ । https://www.instagram.com/p/B8DwaE9BSEi/ ਇੱਕ ਇੰਟਰਵਿਊ ਵਿੱਚ ਆਮਿਰ ਨੇ ਕਿਹਾ ਸੀ ‘ਉਹਨਾਂ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਮੈਂ ਇਸ ਤਰ੍ਹਾਂ ਦਾ ਇਨਸਾਨ ਹਾਂ ਜਿਹੜਾ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀਂ ਕਰਦਾ । ਇਹ ਤਾਂ ਸ਼ੁਕਰ ਹੈ ਕਿ ਖੁਦਾ ਨੇ ਮੈਨੂੰ ਅਦਾਕਾਰ ਬਣਾਇਆ ਤੇ ਇਹੀ ਕਾਰਨ ਹੈ ਕਿ ਮੇਰੀ ਜ਼ਿੰਦਗੀ ਸਹੀ ਤਰੀਕੇ ਨਾਲ ਚੱਲ ਰਹੀ ਹੈ । ਨਹੀਂ ਤਾਂ ਮੈਂ ਏਨਾਂ ਲਾਪਰਵਾਹ ਹਾਂ ਕਿ ਸਭ ਬਰਬਾਦ ਹੋ ਜਾਵੇ’ । https://www.instagram.com/p/BzYQLPUBXXP/ ਆਮਿਰ ਨੇ ਕਿਹਾ ਕਿ ਲੋਕ ਉਸ ਨੂੰ ਜ਼ਿੰਮੇਵਾਰ ਇਨਸਾਨ ਮੰਨਦੇ ਹਨ, ਜਿਹੜਾ ਹਰ ਕੰਮ ਪ੍ਰਤੀ ਗੰਭੀਰ ਹੋਵੇਗਾ ਪਰ ਮੈਂ ਇਸ ਸਭ ਤੋਂ ਉਲਟ ਹਾਂ ਤੇ ਇਸ ਆਦਤ ਤੋਂ ਮੇਰੀ ਪਤਨੀ ਕਿਰਨ ਵੀ ਬਹੁਤ ਪਰੇਸ਼ਾਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਮਿਰ ਆਪਣੀ ਫ਼ਿਲਮ ਮੁਤਾਬਿਕ ਆਪਣੀ ਲੁਕ ਬਦਲਦੇ ਹਨ । https://www.instagram.com/p/B9izGyXBL6k/ ਉਹਨਾਂ ਦੀ ਪਤਨੀ ਨੂੰ ਵੀ ਇਸ ਦੀ ਆਦਤ ਹੋ ਗਈ ਹੈ । ਆਮਿਰ ਨੇ ਇੱਕ ਵਾਰ ਕਿਹਾ ਸੀ ‘ਮੇਰੀ ਜ਼ਿੰਦਗੀ ਦੇ ਇਸ ਸੱਚ ਨੂੰ ਹੁਣ ਮੇਰੇ ਪਰਿਵਾਰ ਨੇ ਵੀ ਅਪਣਾ ਲਿਆ ਹੈ । ਹੁਣ ਉਹ ਵੀ ਜਾਣ ਗਏ ਹਨ ਕਿ ਹਰ ਸਾਲ ਮੈਂ ਵੱਖਰੀ ਲੁਕ ਵਿੱਚ ਹੀ ਰਹਾਂਗਾ’ । https://www.instagram.com/p/BxfEA6NB6g3/

0 Comments
0

You may also like