ਕਿਉਂ ਵਿਸਰਦੀਆਂ ਜਾ ਰਹੀਆਂ ਨੇ ਪੰਜਾਬ ਦੀਆਂ ਲੋਕ ਖੇਡਾਂ, ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਨ੍ਹਾਂ ਖੇਡਾਂ ਤੋਂ

Written by  Lajwinder kaur   |  April 17th 2019 04:28 PM  |  Updated: April 17th 2019 04:28 PM

ਕਿਉਂ ਵਿਸਰਦੀਆਂ ਜਾ ਰਹੀਆਂ ਨੇ ਪੰਜਾਬ ਦੀਆਂ ਲੋਕ ਖੇਡਾਂ, ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਨ੍ਹਾਂ ਖੇਡਾਂ ਤੋਂ

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਸੱਭਿਆਚਾਰਾਂ ਚੋਂ ਇੱਕ ਹੈ। ਅੱਜ ਗੱਲ ਕਰਦੇ ਹਾਂ ਪੰਜਾਬ ਦੀਆਂ ਲੋਕ ਖੇਡਾਂ ਦੀਆਂ ਜਿਨ੍ਹਾਂ ਨੂੰ ਸਾਡੇ ਵੱਡ-ਵੱਡੇਰੇ ਆਪਣੇ ਬਚਪਨ ‘ਚ ਬੜੇ ਚਾਅ ਨਾਲ ਖੇਡਦੇ ਹੁੰਦੇ ਸਨ। ਪਰ ਇਸ ਮਸ਼ੀਨੀ ਤੇ ਤਕਨੀਕੀ ਯੁੱਗ ‘ਚ ਇਹ ਖੇਡਾਂ ਕੀਤੇ ਅਲੋਪ ਹੋ ਚੁੱਕੀਆਂ ਹਨ।Know more about Punjabi folk games like Marbles, Gulli danda etc ਹੋਰ ਵੇਖੋ:ਕੁਝ ਐਸੇ ਗੀਤ ਹੁੰਦੇ ਨੇ ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਨੇ- ਬੀ ਪਰਾਕ

ਗੱਲ ਕਰਦੇ ਹਾਂ ਬੰਟੇ(ਗੋਲੀਆਂ), ਗੁੱਲੀ ਡੰਡਾ, ਪਿੱਠੂ, ਖਿੱਦੋ ਖੂੰਡੀ, ਬਾਂਦਰ ਕਿੱਲਾ, ਲੁਕਣ ਮੀਚੀ, ਊਚ ਨੀਚ, ਚੋਰ-ਸਿਪਾਹੀ ਆਦਿ ਖੇਡਾਂ ਦੀ ਜਿਸ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਬੜੇ ਉਤਸ਼ਾਹ ਨਾਲ ਖੇਡੀਆਂ ਜਾਂਦੀਆਂ ਸਨ। ਬੰਟੇ ਪੰਜਾਬ ਦੀ ਹਰਮਨ ਪਿਆਰੀ ਖੇਡਾਂ ਚੋਂ ਇੱਕ ਹੈ ਜਿਸ ਨੂੰ ਜ਼ਿਆਦਾਤਰ ਬੱਚੇ ਹੀ ਖੇਡਦੇ ਹਨ, ਪਰ ਸਿਆਣੇ ਵੀ ਇਸ ਖੇਡ ‘ਚ ਪੂਰੀ ਦਿਲਚਸਪੀ ਲੈਂਦੇ ਹਨ। ਇਸ ਖੇਡ ਨੂੰ ਹਰ ਵਰਗ ਦਾ ਵਿਅਕਤੀ ਖੇਡ ਸਕਦਾ ਹੈ। ਇਸੇ ਤਰ੍ਹਾਂ ਪਿੱਠੂ, ਖਿੱਦੋ ਖੂੰਡੀ ਤੇ ਲੁਕਣ ਮੀਚੀ ਵੀ ਬੱਚੇ ਸਮੂਹ ਦੇ ਵਿਚ ਹੀ ਖੇਡਦੇ ਹਨ। ਪੰਜਾਬ ਦੀਆਂ ਪੇਂਡੂ ਖੇਡਾਂ ਜਿਹੜੀਆਂ ਪੰਜਾਬੀ ਲੋਕਧਾਰਾ ਵਿੱਚ ਪੰਜਾਬੀ ਲੋਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਹਨ। ਪਰ ਅੱਜ ਬੱਚੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ਖੇਡਾਂ ਦੀ ਜਗ੍ਹਾ ਵੀਡੀਓ ਗੇਮਾਂ, ਪੱਬ ਜੀ, ਮੋਬਾਈਲ ਫੋਨਜ਼ ਉੱਤੇ ਖੇਡੀਆਂ ਜਾਂਦੀਆਂ ਗੇਮਾਂ ਨੇ ਲੈ ਲਈ ਹੈ। ਕੰਪਿਊਟਰ ਵਾਲੀਆਂ ਇਨ੍ਹਾਂ ਖੇਡਾਂ ਦਾ ਬੱਚਿਆਂ ਦੇ ਸਰੀਰ ਉੱਤੇ ਵੀ ਬੁਰਾ ਅਸਰ ਪੈਂਦਾ ਹੈ।

Know more about Punjabi folk games like Marbles, Gulli danda etc

ਅੱਜ ਲੋੜ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਅਤੇ ਬੱਚਿਆਂ ਨੂੰ ਪੰਜਾਬ ਦੀਆਂ ਲੋਕ ਖੇਡਾਂ ਦੇ ਨਾਲ ਜੋੜਣ ਦੀ ਤਾਂ ਜੋ ਇਹ ਅਨਮੋਲ ਵਿਰਸਾ ਅਗਲੀਆਂ ਪੀੜੀਆਂ ਤੱਕ ਪਹੁੰਚ ਸਕੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network