ਇਸ ਤਰ੍ਹਾਂ ਬਲਜੀਤ ਮਾਲਵਾ ਬਣਿਆ ਡਰਾਈਵਰ ਤੋਂ ਗਾਇਕ 

Written by  Rupinder Kaler   |  May 29th 2019 11:19 AM  |  Updated: May 29th 2019 11:19 AM

 ਇਸ ਤਰ੍ਹਾਂ ਬਲਜੀਤ ਮਾਲਵਾ ਬਣਿਆ ਡਰਾਈਵਰ ਤੋਂ ਗਾਇਕ 

ਬਲਜੀਤ ਮਾਲਵਾ ਉਹ ਗਾਇਕ ਹੈ ਜਿਸ ਨੇ ਕੁਲਦੀਪ ਮਾਣਕ ਦੀ ਵਿਰਾਸਤ ਨੂੰ ਸਾਂਭਿਆ ਹੈ । ਇਸੇ ਲਈ ਉਸ ਦੇ ਗਾਣਿਆਂ ਵਿੱਚ ਲੰਬੀ ਹੇਕ ਦੇ ਨਾਲ-ਨਾਲ ਹੀਰ, ਮਿਰਜ਼ਾ, ਲੋਕ ਬੋਲੀਆਂ ਦੀ ਗੱਲ ਹੁੰਦੀ ਹੈ ।ਬਲਜੀਤ ਮਾਲਵਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਬਚਪਨ ਤੋਂ ਹੀ ਦੇਵ ਥਰੀਕੇ ਵਾਲੇ ਲਿਖੇ ਗਾਣਿਆਂ ਤੇ ਕੁਲਦੀਪ ਮਾਣਕ ਦੀ ਆਵਾਜ਼ ਦਾ ਦੀਵਾਨਾ ਹੈ । ਇਸੇ ਲਈ ਉਸ ਨੇ ਗਾਇਕੀ ਦਾ ਸਫ਼ਰ ਮਾਣਕ ਦੇ ਗਾਣੇ ਗਾ ਕੇ ਹੀ ਸ਼ੁਰੂ ਕੀਤਾ ਸੀ ।

https://www.youtube.com/watch?v=cGIk16afV_k

ਆਰਥਿਕ ਹਲਾਤਾਂ ਨੂੰ ਸੁਧਾਰਨ ਲਈ ਬਲਜੀਤ ਅਮਰੀਕਾ ਆਇਆ ਤਾਂ ਇੱਥੇ ਵੀ ਉਸ ਨੇ ਗਾਇਕੀ ਦਾ ਸਫ਼ਰ ਜਾਰੀ ਰੱਖਿਆ । ਇੱਥੋਂ ਦੇ ਪੰਜਾਬੀਆਂ ਨੂੰ ਉਸ ਦੇ ਗੀਤੇ ਏਨੇਂ ਪਸੰਦ ਆਏ ਕਿ ਉਹਨਾਂ ਨੇ ਬਲਜੀਤ ਨੂੰ ਬਲਜੀਤ ਮਾਲਵਾ ਦਾ ਨਾਂਅ ਦੇ ਦਿੱਤਾ । ਅਮਰੀਕਾ ਵਿੱਚ ਰਹਿ ਕੇ ਬਲਜੀਤ ਮਾਲਵਾ ਦਿਨੇ ਡਰਾਈਵਰੀ ਕਰਦਾ ਸੀ ਤੇ ਰਾਤ ਗਾਇਕ ਬਣਕੇ ਲੋਕਾਂ ਨੂੰ ਗੀਤ ਸੁਣਾਉਂਦਾ ਸੀ ।

https://www.youtube.com/watch?v=RO18ofMdU4M

ਸਖਤ ਮਿਹਨਤ ਕਰਨ ਤੋਂ ਬਾਅਦ ਜਦੋਂ ਬਲਜੀਤ ਵਤਨ ਪਹੁੰਚਿਆ ਤਾਂ ਉਸ ਨੇ ਆਪਣੇ ਜਮਾਤੀ ਗੀਤਕਾਰ ਜੈਲੀ ਮਨਜੀਤਪੁਰੀ ਨਾਲ ਮਿਲਕੇ ਪਹਿਲੀ ਕੈਸੇਟ 'ਮੌਜਾਂ' ਕੱਢੀ । ਇਸ ਕੈਸੇਟ ਦਾ ਗੀਤ 'ਉਹ ਮੌਜਾਂ ਭੁੱਲਦੀਆਂ ਨੀ ਜੋ ਬਾਪੂ ਦੇ ਸਿਰ 'ਤੇ ਕਰੀਆਂ'  ਕਾਫੀ ਮਕਬੂਲ ਹੋਇਆ ਇਸ ਗੀਤ ਨੇ ਬਲਜੀਤ ਦੇ ਹਰ ਪਾਸੇ ਚਰਚੇ ਛੇੜ ਦਿੱਤੇ ਸਨ ।

https://www.youtube.com/watch?v=ZwWYqQcEwkw

ਇਸ ਤੋਂ ਬਾਅਦ ਬਲਜੀਤ ਨੇ ਦੂਸਰੀ ਟੇਪ 'ਤਰੱਕੀਆਂ' ਕੱਢੀ ਇਸ ਕੈਸੇਟ ਦੇ ਗੀਤ ਵੀ ਕਾਫੀ ਮਕਬੂਲ ਹੋਏ ।ਬਲਜੀਤ ਮਾਲਵਾ ਰੋਪੜ ਦੇ ਪਿੰਡ ਹਫਜ਼ਾਬਾਦ ਦਾ ਜੰਮਪਲ ਹੈ, ਇਸ ਲਈ ਉਸ ਦੀ ਅਵਾਜ਼ ਸੁਰਜੀਤ ਬਿੰਦਰਖੀਏ ਦਾ ਭੁਲੇਖਾ ਪਾਉਂਦੀ ਹੈ। ਬਲਜੀਤ ਮਾਲਵਾ ਉਹ ਗਾਇਕ ਹੈ ਜਿਹੜਾ ਆਪਣੇ ਗੀਤਾਂ ਨਾਲ ਲਗਾਤਾਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network