ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਨੇ ਮੀਕਾ ਸਿੰਘ ਤੋਂ ਮੰਗਿਆ ਸੀ ਗਲੇ ਵਿੱਚ ਪਾਇਆ ‘ਖੰਡਾ’, ਦੇਖੋ ਵੀਡੀਓ

Written by  Lajwinder kaur   |  May 31st 2020 03:30 PM  |  Updated: May 31st 2020 03:41 PM

ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਨੇ ਮੀਕਾ ਸਿੰਘ ਤੋਂ ਮੰਗਿਆ ਸੀ ਗਲੇ ਵਿੱਚ ਪਾਇਆ ‘ਖੰਡਾ’, ਦੇਖੋ ਵੀਡੀਓ

ਲਾਕਡਾਊਨ ਦੇ ਚੱਲਦੇ ਹਰ ਕੋਈ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾ ਰਹੇ ਨੇ । ਬਾਲੀਵੁੱਡ ਤੇ ਪਾਲੀਵੁੱਡ ਜਗਤ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਹੋਏ ਹਨ । ਇਸ ਸਭ ਦੇ ਚਲਦੇ ਸਤਿੰਦਰ ਸੱਤੀ ਏਨੀਂ ਦਿਨੀਂ ਵੀਡੀਓ ਕਾਲ ਦੇ ਰਾਹੀਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਰੁਬਰੂ ਹੋ ਰਹੇ ਨੇ । ਇੱਕ ਵੀਡੀਓ ਉਨ੍ਹਾਂ ਨੇ ਮੀਕਾ ਸਿੰਘ ਦੇ ਨਾਲ ਸ਼ੇਅਰ ਕੀਤਾ ਹੈ ।

ਇਸ ਵੀਡੀਓ ‘ਚ ਸਤਿੰਦਰ ਸੱਤੀ ਮੀਕਾ ਸਿੰਘ ਤੋਂ ਸਲਮਾਨ ਖ਼ਾਨ ਦੇ ਨਾਲ ਦੋਸਤੀ ਕਿਵੇਂ ਸ਼ੁਰੂ ਹੋਈ ਤੇ ਨਾਲ ਹੀ ਉਨ੍ਹਾਂ ਨੇ ਇੱਕ ਕਿੱਸੇ ਬਾਰੇ ਵੀ ਪੁੱਛਿਆ ਜਿਸ 'ਚ ਮੀਕਾ ਸਿੰਘ ਨੇ ਸਲਮਾਨ ਖ਼ਾਨ ਨੂੰ ਗਲ 'ਚ ਪਾਇਆ ਖੰਡਾ ਦੇ ਦਿੱਤਾ ਸੀ । ਮੀਕਾ ਸਿੰਘ ਨੇ ਦੱਸਿਆ ਕਿ ਸਲਮਾਨ ਖ਼ਾਨ ਦੇ ਨਾਲ ਉਹ ਆਪਣੇ ਕਿਸੇ ਖ਼ਾਸ ਦੋਸਤ ਦੀ ਪਾਰਟੀ 'ਚ ਗਏ ਹੋਏ ਸੀ । ਜਿੱਥੇ ਵਿਦੇਸ਼ੀ ਅਦਾਕਾਰਾ ਤੇ ਗਾਇਕ Paris Hilton ਵੀ ਸ਼ਾਮਿਲ ਹੋਈ ਸੀ । ਸਲਮਾਨ ਖ਼ਾਨ ਇਸ ਵਿਦੇਸ਼ੀ ਅਦਾਕਾਰਾ ਨੂੰ ਖ਼ਾਸ ਚੀਜ਼ ਦੇਣਾ ਚਾਹੁੰਦੇ ਸਨ । ਤਾਂ ਉਨ੍ਹਾਂ ਨੇ ਮੀਕਾ ਸਿੰਘ ਤੋਂ ਗਲੇ ‘ਚ ਪਾਇਆ ਹੋਇਆ ਖੰਡਾ ਮੰਗਿਆ । ਮੀਕਾ ਨੇ ਦੱਸਿਆ ਕਿ ਸਲਮਾਨ ਭਾਈ ਨੇ ਕਿਹਾ ਕਿ ਇੰਡੀਆ ਨੂੰ ਪਛਾਣਿਆ ਜਾਂਦਾ ਹੈ ਪੰਜਾਬੀਆਂ ਕਰਕੇ ਤੇ ਖੰਡਾ, ਪੱਗ ਤੇ ਬਹੁਤ ਸਾਰੀਆਂ ਖ਼ਾਸ ਚੀਜ਼ਾਂ ਨੇ ਜੋ ਪੰਜਾਬੀਆਂ ਦੀ ਪਹਿਚਾਣ ਹੈ  । ਇਸ ਲਈ ਸਲਮਾਨ ਖ਼ਾਨ ਨੇ ਮੀਕਾ ਤੋਂ ਖੰਡਾ ਲੈ ਕੇ Paris Hilton ਨੂੰ ਇੰਡੀਆ ਦੀ ਯਾਦ ਦੇ ਰੂਪ ‘ਚ ਦਿੱਤਾ ਸੀ ।

ਮੀਕਾ ਸਿੰਘ ਸਲਮਾਨ ਖ਼ਾਨ ਦੀਆਂ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ਤੇ ਕਈ ਹੋਰ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੇ ਗੀਤਾਂ ਦਾ ਜਾਦੂ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network