ਜਾਣੋ ਮੌਸਮੀ ਦੇ ਗੁਣਕਾਰੀ ਫਾਇਦਿਆਂ ਬਾਰੇ
ਸਰਦੀਆਂ ਦੇ ਮੌਸਮ ਵਿਚ ਸੰਗਤਰਾ, ਕੀਨੂ, ਅਮਰੂਦ ਤੇ ਮੌਸਮੀ ਫਲ ਬਹੁਤਾਇਤ ਵਿਚ ਪਾਏ ਜਾਂਦੇ ਹਨ । ਇਹ ਸਾਰੇ ਫ਼ਲ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦੇ ਨੇ ।
ਹੋਰ ਪੜ੍ਹੋ : ਆਓ ਬਣਾਈਏ ਟਮਾਟਰ ਦਾ ਸੂਪ, ਜਾਣੋ ਇਸ ਦੇ ਗੁਣਕਾਰੀ ਫਾਇਦਿਆਂ ਬਾਰੇ
ਮੌਸਮੀ ਦਾ ਜੂਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਖੱਟੇ-ਮਿੱਠੇ ਸਵਾਦ ਵਾਲਾ ਇਹ ਫਲ ਖਾਣ ''ਚ ਸਵਾਦ ਹੋਣ ਦੇ ਨਾਲ-ਨਾਲ ਬਹਤੁ ਹੀ ਲਾਭ ਵੀ ਮਿਲਦੇ ਨੇ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-
ਬੁਖਾਰ ਜਾਂ ਕਿਸੀ ਹੋਰ ਕਾਰਨ ਆਈ ਕਮਜ਼ੋਰੀ ਨੂੰ ਦੂਰ ਕਰਨ ਲਈ ਮੌਸਮੀ ਬਹੁਤ ਹੀ ਫਾਇਦੇਮੰਦ ਹੈ। ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਲਾਭ ਮਿਲਦੇ ਨੇ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
ਇਸ 'ਚ ਵਿਟਾਮਿਨ ''C'' ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਤਾਕਤ ਮਿਲਦੀ ਹੈ।
ਬਹੁਤ ਸਾਰੇ ਲੋਕ ਕਬਜ਼ ਵਰਗੀ ਬਿਮਾਰੀ ਤੋਂ ਪੀੜਤ ਰਹਿੰਦੇ ਨੇ । ਕਬਜ਼ ਤੋਂ ਪਰੇਸ਼ਾਨ ਹੈ ਤਾਂ 200 ਗ੍ਰਾਮ ਮੌਸਮੀ ਦਾ ਜੂਸ ਪੀ ਲਓ। ਮੌਸਮੀ ਜੂਸ ਪੀਣ ਨਾਲ ਸਰੀਰ ''ਚ ਪਾਣੀ ਦੀ ਕਮੀ ਠੀਕ ਹੋ ਜਾਂਦੀ ਹੈ।
ਮੌਸਮੀ ਇਕ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਫਲ ਹੈ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ।
ਸਰਦੀ ਜ਼ੁਕਾਮ 'ਚ ਵੀ ਮੌਸਮੀ ਫਲ ਬਹੁਤ ਹੀ ਫਾਇਦੇਮੰਦ ਹੈ। ਇਸ ਨੂੰ ਖਾਣ ਦੇ ਨਾਲ ਜ਼ੁਕਾਮ ਸਹੀ ਹੋ ਜਾਂਦਾ ਹੈ ।