ਅਦਾਕਾਰ ਧਰਮਿੰਦਰ ਫ਼ਿਲਮਾਂ 'ਚ ਆਉੇਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ,ਘਰ ਨਾਂ ਹੋਣ ਕਾਰਨ ਇਸ ਤਰ੍ਹਾਂ ਕਰਦੇ ਸਨ ਗੁਜ਼ਾਰਾ

written by Shaminder | February 08, 2020

ਅਦਾਕਾਰ ਧਰਮਿੰਦਰ ਜਿਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਹ ਪਿਛਲੇ ਸੱਤ ਦਹਾਕਿਆਂ ਤੋਂ ਇੰਡਸਟਰੀ 'ਚ ਸਰਗਰਮ ਹਨ,ਪਰ ਇਸ ਕਾਮਯਾਬੀ ਦੇ ਪਿੱਛੇ ਸੰਘਰਸ਼ ਦੀ ਇੱਕ ਲੰਬੀ ਕਹਾਣੀ ਹੈ । ਜਿਸ ਨੂੰ ਧਰਮਿੰਦਰ ਨੇ ਇੱਕ ਸ਼ੋਅ ਦੌਰਾਨ ਸਾਂਝਾ ਕੀਤਾ ਹੈ। ਸ਼ੋਅ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫ਼ਿਲਮਾਂ 'ਚ ਕਰੀਅਰ ਬਨਾਉਣ ਤੋਂ ਪਹਿਲਾਂ ਉਹ ਇੱਕ ਗੈਰੇਜ 'ਚ ਰਹਿੰਦੇ ਸਨ,ਕਿਉਂਕਿ ਉਨ੍ਹਾਂ ਕੋਲ ਰਹਿਣ ਲਈ ਘਰ ਤੱਕ ਨਹੀਂ ਸੀ।

ਹੋਰ ਵੇਖੋ:ਅੱਜ ਹੈ ਅਦਾਕਾਰ ਧਰਮਿੰਦਰ ਦੇ ਪੁੱਤਰ ਬੌਬੀ ਦਿਓਲ ਦਾ ਜਨਮ ਦਿਨ,ਇਸ ਬੁਰੀ ਆਦਤ ਕਾਰਨ ਪਤਨੀ ਨੇ ਕੱਢਿਆ ਸੀ ਘਰੋਂ

https://www.instagram.com/p/B7_MAVWHrng/

ਉਸ ਸਮੇਂ ਧਰਮਿੰਦਰ ਇੱਕ ਡਰਿਲੰਗ ਫਰਮ 'ਚ ਕੰਮ ਕਰਦੇ ਸਨ,ਜਿਸਦੀ ਏਵਜ 'ਚ ਉਨ੍ਹਾਂ ਨੂੰ ਮਹਿਜ਼ 200 ਰੁਪਏ ਮਿਲਦੇ ਸਨ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਮੁੰਬਈ ਵਰਗੇ ਸ਼ਹਿਰ 'ਚ ਬੜੀ ਹੀ ਮੁਸ਼ਕਿਲ ਨਾਲ ਹੁੰਦਾ ਸੀ ।

https://www.instagram.com/p/B6cutrvncfC/

ਜਿਸ ਕਾਰਨ ਗੁਜ਼ਾਰਾ ਕਰਨ ਲਈ ਉਨ੍ਹਾਂ ਨੂੰ ਓਵਰਟਾਈਮ ਕਰਨਾ ਪੈਂਦਾ ਸੀ ।ਦੱਸ ਦਈਏ ਕਿ ਧਰਮਿੰਦਰ ਆਪਣੇ ਉਮਰ ਦੇ ਇਸ ਪੜਾਅ 'ਤੇ ਆਪਣੇ ਫਾਰਮ ਹਾਊਸ 'ਤੇ ਹੀ ਜ਼ਿਆਦਾਤਰ ਸਮਾਂ ਬਿਤਾ ਰਹੇ ਨੇ ਅਤੇ ਅਕਸਰ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਉਹ ਸਾਂਝੀਆਂ ਕਰਦੇ ਰਹਿੰਦੇ ਹਨ ।

You may also like