Brahmastra Budget: ਜਾਣੋ ਕਿੰਨੇ ਕਰੋੜ 'ਚ ਬਣੀ ਹੈ ਆਲਿਆ ਭੱਟ ਤੇ ਰਣਬੀਰ ਕਪੂਰ ਸਟਾਰਰ ਫ਼ਿਲਮ 'ਬ੍ਰਹਮਾਸਤਰ'

written by Pushp Raj | September 02, 2022

Brahmastra Budget: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਮਾਸਤਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਮਲਟੀਸਟਾਰਰ ਫ਼ਿਲਮ 'ਬ੍ਰਹਮਾਸਤਰ'  ਇਸ ਸਾਲ ਦੀ ਸਭ ਤੋਂ ਵੱਧ ਬਜਟ ਵਾਲੀ ਫ਼ਿਲਮ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਕੀ ਇਹ ਫ਼ਿਲਮ ਕਿੰਨੇ ਬਜਟ ਵਿੱਚ ਬਣੀ ਹੈ।

image From instagram

ਦੱਸ ਦਈਏ ਕਿ ਫ਼ਿਲਮ ਦੇ ਟ੍ਰੇਲਰ ਅਤੇ ਇਸ ਦੇ ਗੀਤਾਂ ਨੂੰ ਦਰਸ਼ਕਾ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਇਹ ਫ਼ਿਲਮ ਕਿਸ ਬਜਟ ਵਿੱਚ ਬਣੀ ਹੈ। ਹਲਾਂਕਿ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਧ ਬਜਟ ਵਾਲੀ ਫ਼ਿਲਮ ਹੋ ਸਕਦੀ ਹੈ।

ਦੱਸ ਦਈਏ ਕਿ ਆਲਿਆ ਭੱਟ ਤੇ ਰਣਬੀਰ ਕਪੂਰ ਸਟਾਰਰ ਫ਼ਿਲਮ 'ਬ੍ਰਹਮਾਸਤਰ' ਦਾ ਪਹਿਲਾ ਭਾਗ 9 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲਾ ਹੈ। ਹੁਣ ਇਸ ਫ਼ਿਲਮ ਨੂੰ ਲੈ ਕੇ ਇਹ ਖ਼ਬਰ ਆ ਰਹੀ ਹੈ ਕਿ ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਫ਼ਿਲਮਾਂ ਚੋਂ ਇੱਕ ਹੈ।

ਇਸ ਫ਼ਿਲਮ ਨੂੰ ਬਣਾਉਣ ਲਈ ਫ਼ਿਲਮ ਮੇਕਰਸ ਨੇ ਪਾਣੀ ਵਾਂਗ ਪੈਸਾ ਵਹਾ ਦਿੱਤਾ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਲਈ ਲਗਭਗ 410 ਕਰੋੜ ਰੁਪਏ ਖ਼ਰਚ ਕੀਤੇ ਹਨ।

image From instagram

ਇਸ ਫ਼ਿਲਮ ਦੀ ਵੱਡੀ ਗੱਲ ਇਹ ਹੈ ਕਿ ਇਸ ਬਜਟ ਵਿੱਚ ਫ਼ਿਲਮ ਦੇ ਪ੍ਰਮੋਸ਼ਨ ਅਤੇ ਸਿਨੇਮਾਘਰਾਂ ਵਿੱਚ ਲਿਆਉਣ ਦਾ ਖਰਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਫ਼ਿਲਮ 'ਤੇ ਇੰਨਾ ਖ਼ਰਚ ਕਰਨ ਦੇ ਪਿੱਛੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਪਰਦੇ 'ਤੇ ਅਜਿਹਾ ਅਨੁਭਵ ਮਿਲੇਗਾ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਿਜ਼ਨੀ ਅਤੇ ਧਰਮਾ ਪ੍ਰੋਡਕਸ਼ਨ ਦੀ ਪੂਰੀ ਟੀਮ ਨੂੰ ਭਰੋਸਾ ਹੈ ਕਿ ਬ੍ਰਹਮਾਸਤਰ ਨਾਂ ਸਿਰਫ ਲੋਕਾਂ ਦੇ ਦਿਲਾਂ 'ਚ ਸਗੋਂ ਬਾਕਸ ਆਫਿਸ 'ਤੇ ਵੀ ਜਾਦੂ ਬਿਖੇਰੇਗੀ।

Image Source: Instagram

ਹੋਰ ਪੜ੍ਹੋ: ਗਣਪਤੀ ਵਿਸਰਜਨ ਦੌਰਾਨ ਧੀ ਸਾਯਸ਼ਾ ਨਾਲ ਨਜ਼ਰ ਆਏ ਮਸ਼ਹੂਰ ਐਂਕਰ ਮਨੀਸ਼ ਪੌਲ

ਇਸ ਫ਼ਿਲਮ ਵਿੱਚ ਰਣਬੀਰ ਕਪੂਰ ਸ਼ਿਵ ਨਾਂਅ ਦੇ ਨੌਜਵਾਨ ਦੀ ਭੂਮਿਕਾ 'ਚ ਹਨ, ਜਿਸ ਕੋਲ ਜਾਦੂਈ ਸ਼ਕਤੀਆਂ ਹਨ। ਫ਼ਿਲਮ 'ਚ ਆਲਿਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ , ਸ਼ਾਹਰੁਖ ਖ਼ਾਨ ਅਤੇ ਨਾਗਾਰਜੁਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

You may also like