
ਲੱਸੀ (Lassi) ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ । ਇਸ ਦੀ ਤਾਸੀਰ ਠੰਢੀ ਹੁੰਦੀ ਹੈ । ਇਸ ਲਈ ਇਸ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ (Benefits) ਹੁੰਦੇ ਹਨ । ਇਹ ਪੋਸ਼ਕ ਤੱਤਾਂ ਅਤੇ ਵਿਟਾਨਿਸ ਦੇ ਨਾਲ ਭਰਪੂਰ ਹੁੰਦੀ ਹੈ । ਜਿੱਥੇ ਤੁਸੀਂ ਕੋਲਡ ਡਰਿੰਕ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਦੀ ਬਜਾਏ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਸਰੀਰ ਦੀ ਗਰਮੀ ਨੂੰ ਘਟਾਉਂਦੀ ਹੈ ਅਤੇ ਇਸ ਦੇ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ ।
ਹੋਰ ਪੜ੍ਹੋ : ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ ਤਰਬੂਜ਼, ਗਰਮੀਆਂ ‘ਚ ਖੂਬ ਕਰੋ ਇਸਤੇਮਾਲ
ਤੁਸੀਂ ਸੁਆਦ ਅਨੁਸਾਰ ਨਮਕ ਜਾਂ ਫਿਰ ਚੀਨੀ ਪਾ ਕੇ ਪੀ ਸਕਦੇ ਹੋ ।ਲੱਸੀ ਪਾਚਨ ਪ੍ਰਕਿਰਿਆ ਨੂੰ ਦਰੁਸਤ ਰੱਖਦੀ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦੀ ਹੈ । ਇਸ ਲਈ ਵੱਡੇ ਪੱਧਰ ‘ਤੇ ਲੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ।ਹੱਡੀਆਂ ਨੂੰ ਮਜਬੂਤ ਵੀ ਕਰਦੀ ਹੈ ਅਤੇ ਇਸ ਦੇ ਸੇਵਨ ਦੇ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ।

ਹੋਰ ਪੜ੍ਹੋ : ਕੀਵੀ ਫ਼ਲ ਖਾਣ ਦੇ ਹਨ ਕਈ ਫਾਇਦੇ, ਸਰੀਰ ਦੀਆਂ ਕਈ ਬੀਮਾਰੀਆਂ ‘ਚ ਹੈ ਲਾਹੇਵੰਦ
ਲੱਸੀ ਨੂੰ ਕੈਲਸ਼ੀਅਮ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਵਧੀਆ ਹੈ। ਜ਼ਿਆਦਾ ਵਾਰ ਲੱਸੀ ਪੀਣ ਨਾਲ ਹੱਡੀਆਂ ਤੇ ਦੰਦਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਜੇ ਤੁਸੀਂ ਵੀ ਗਰਮੀਆਂ ‘ਚ ਕੋਲਡ ਡਰਿੰਕ ਇਸਤੇਮਾਲ ਕਰਦੇ ਹੋ ਤਾਂ ਲੱਸੀ ਦਾ ਇਸਤੇਮਾਲ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ । ਕਿਉਂਕਿ ਲੱਸੀ ਇੱਕ ਅਜਿਹਾ ਡਰਿੰਕ ਹੈ ਜਿਸ ਦੇ ਕਈ ਫਾਇਦੇ ਹੁੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ ।