ਗੁੜ ਹੈ ਸਿਹਤ ਲਈ ਬਹੁਤ ਗੁਣਕਾਰੀ, ਸਰੀਰ ‘ਚ ਕਈ ਕਮੀਆਂ ਨੂੰ ਕਰਦਾ ਹੈ ਦੂਰ

Written by  Shaminder   |  April 29th 2022 05:05 PM  |  Updated: April 29th 2022 05:06 PM

ਗੁੜ ਹੈ ਸਿਹਤ ਲਈ ਬਹੁਤ ਗੁਣਕਾਰੀ, ਸਰੀਰ ‘ਚ ਕਈ ਕਮੀਆਂ ਨੂੰ ਕਰਦਾ ਹੈ ਦੂਰ

ਗੁੜ ਸਿਹਤ ਦੇ ਬਹੁਤ ਹੀ ਲਾਹੇਵੰਦ ਹੁੰਦਾ ਹੈ । ਇਸ ਨੂੰ ਖਾਣ ਦੇ ਨਾਲ ਕਈ ਤਰ੍ਹਾਂ ਦੇ ਸਿਹਤ ਲਾਭ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਗੁੜ (Jaggery) ਖਾਣ ਦੇ ਫਾਇਦੇ (Benefits) ਬਾਰੇ ਦੱਸਾਂਗੇ । ਕਿਉਂਕਿ ਇਸ ਨੂੰ ਸੇਵਨ ਕਰਨ ਦੇ ਨਾਲ ਸਰੀਰ ‘ਚ ਕਈ ਤਰਾਂ ਦੇ ਤੱਤਾਂ ਦੀ ਪੂਰਤੀ ਹੁੰਦੀ ਹੈ । ਖੁਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਲਈ ਗੁੜ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।

Jaggery image From google

ਹੋਰ ਪੜ੍ਹੋ : ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਦੀ ਸਿਹਤ ਵਿਗੜੀ, ਅਦਾਕਾਰਾ ਨੇ ਮਾਂ ਦੀ ਸਿਹਤਮੰਦੀ ਲਈ ਦੁਆ ਕਰਨ ਦੀ ਕੀਤੀ ਅਪੀਲ

ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਗੁੜ ਸ਼ੂਗਰ ਦੇ ਰੋਗੀਆਂ ਦੇ ਲਈ ਵੀ ਫਾਇਦੇਮੰਦ ਹੋ ਸਕਦਾ ਹੈ । ਗੁੜ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਇਸ ਦੇ ਨਾਲ ਕਬਜ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ ।

Jaggery With Curd image From google

ਹੋਰ ਪੜ੍ਹੋ : ਸਿਹਤ ਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੈ ਐਲੋਵੇਰਾ ਜੈਲ , ਜਾਣੋ ਇਸ ਦੇ ਫਾਇਦੇ

ਇਸ ਦੇ ਨਾਲ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ । ਗੁੜ ਖਾਣ ਦੇ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ । ਖੁਨ ਦੀ ਕਮੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਅਕਸਰ ਛੋਲੇ ਅਤੇ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।

jaggery image From google

ਇਸ ਤੋਂ ਇਲਾਵਾ ਗੁੜ ਖਾਣ ਦੇ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ।ਇਸ ਤੋਂ ਇਲਾਵਾ ਜੋ ਸ਼ੂਗਰ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ । ਉਨ੍ਹਾਂ ਦੇ ਲਈ ਗੁੜ ਤੇ ਸ਼ੱਕਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network