ਮਾਧੁਰੀ ਦੀਕਸ਼ਿਤ ਦੇ ਨਵੇਂ ਘਰ ਦੀ ਕੀਮਤ ਜਾਣਕੇ ਉੱਡ ਜਾਣਗੇ ਹੋਸ਼, ਜਾਣੋ ਕਿਹੜੀਆਂ ਸਹੂਲਤਾਂ ਨੇ ਮੌਜੂਦ
Madhuri Dixit New Home: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਮਾਜ਼ਾਨ ਪ੍ਰਾਈਮ ਵੀਡੀਓ ਓਰੀਜਨਲ 'ਮਾਜਾ ਮਾ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। 'ਮਾਜਾ ਮਾ' ਰਿਲੀਜ਼ ਦੇ ਨੇੜੇ ਹੈ ਅਤੇ ਇਸ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਮੁੰਬਈ 'ਚ ਨਵਾਂ ਅਪਾਰਟਮੈਂਟ ਖਰੀਦਿਆ ਹੈ। ਮਾਧੁਰੀ ਦਾ ਇਹ ਅਪਾਰਟਮੈਂਟ ਮੁੰਬਈ ਦੇ ਲੋਅਰ ਪਰੇਲ ਇਲਾਕੇ 'ਚ ਸਥਿਤ ਹੈ ਅਤੇ 53ਵੀਂ ਮੰਜ਼ਿਲ 'ਤੇ ਹੈ।
ਹੋਰ ਪੜ੍ਹੋ : Kanjak Poojan: ਅਫਸਾਨਾ ਖ਼ਾਨ ਤੇ ਸਾਜ਼ ਨੇ ਵੀ ਲਿਆ ਕੰਜਕਾਂ ਤੋਂ ਆਸ਼ੀਰਵਾਦ, ਪੂਜਾ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Image Source: Instagram
Zapkey ਦੀ ਰਿਪੋਰਟ ਮੁਤਾਬਕ ਮਾਧੁਰੀ ਦੀਕਸ਼ਿਤ ਨੇ ਮੁੰਬਈ ਦੇ ਲੋਅਰ ਪਰੇਲ ਇਲਾਕੇ 'ਚ ਨਵਾਂ ਅਪਾਰਟਮੈਂਟ ਖਰੀਦਿਆ ਹੈ। ਇਸ ਅਪਾਰਟਮੈਂਟ ਦੀ ਕੀਮਤ 48 ਕਰੋੜ ਰੁਪਏ ਦੱਸੀ ਜਾ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਸੰਪਤੀਆਂ ਇੰਡੀਆਬੁਲਜ਼ ਬਲੂ ਪ੍ਰੋਜੈਕਟ ਵਿੱਚ ਹਨ ਅਤੇ ਜਿਸ ਦੀ ਰਜਿਸਟਰੀ 28 ਸਤੰਬਰ 2022 ਨੂੰ ਹੋ ਗਈ ਸੀ। ਮਾਧੁਰੀ ਦਾ ਇਹ ਅਪਾਰਟਮੈਂਟ 53ਵੀਂ ਮੰਜ਼ਿਲ 'ਤੇ ਹੈ ਅਤੇ 5384 ਵਰਗ ਫੁੱਟ ਦਾ ਹੈ। ਮਾਧੁਰੀ ਕੋਲ ਇਸ ਅਪਾਰਟਮੈਂਟ ਦੇ ਨਾਲ 7 ਕਾਰ ਵਾਲੀ ਪਾਰਕਿੰਗ ਹੈ। ਇਸ ਤੋਂ ਇਲਾਵਾ ਇੰਡੀਆਬੁਲਜ਼ ਬਲੂ ਸੋਸਾਇਟੀ ਵਿੱਚ ਇੱਕ ਵੱਡਾ ਸਵੀਮਿੰਗ ਪੂਲ, ਇੱਕ ਫੁੱਟਬਾਲ ਕਲੱਬ, ਕ੍ਰਿਕੇਟ ਪਿੱਚ, ਇੱਕ ਜਿੰਮ, ਸਪਾ, ਕਲੱਬ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਹਨ।
Image Source: Instagram
ਮੀਡੀਆ ਰਿਪੋਰਟਾਂ ਮੁਤਾਬਕ ਮਾਧੁਰੀ ਨੇ ਵਰਲੀ 'ਚ ਇੰਡੀਆਬੁਲਸ ਬਲੂ ਬਿਲਡਿੰਗ 'ਚ ਵੀ ਲੀਜ਼ 'ਤੇ ਪ੍ਰਾਪਰਟੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਇਦਾਦ 29ਵੀਂ ਮੰਜ਼ਿਲ 'ਤੇ ਹੈ ਅਤੇ ਇਸ ਦੇ ਲਈ ਮਾਧੁਰੀ ਨੇ 3 ਕਰੋੜ ਰੁਪਏ ਜਮ੍ਹਾ ਕਰਵਾਏ ਹਨ, ਜਿਸ 'ਚ ਹਰ ਸਾਲ 5 ਫੀਸਦੀ ਦਾ ਵਾਧਾ ਹੋਵੇਗਾ।
ਇਹ ਜਾਇਦਾਦ 5500 ਵਰਗ ਫੁੱਟ ਵਿੱਚ ਫੈਲੀ ਹੋਈ ਹੈ। ਯਾਦ ਰਹੇ ਕਿ ਪਿਛਲੇ ਸਾਲ ਅਕਤੂਬਰ ਵਿੱਚ ਮਾਧੁਰੀ ਦੀਕਸ਼ਿਤ ਨੇ ਤਿੰਨ ਸਾਲ ਲਈ ਮੁੰਬਈ ਵਿੱਚ ਇੱਕ ਘਰ ਕਿਰਾਏ ਉੱਤੇ ਲਿਆ ਸੀ। ਮਾਧੁਰੀ ਕਿਰਾਏ ਦੇ ਮਕਾਨ ਦਾ 12.5 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰ ਰਹੀ ਸੀ।
Image Source: Instagramਧਿਆਨ ਯੋਗ ਹੈ ਕਿ 'ਧਕ ਧਕ ਗਰਲ' ਨਾਲ ਪ੍ਰਸਿੱਧ ਮਾਧੁਰੀ ਦੀਕਸ਼ਿਤ ਨੇ ਆਪਣੀ ਬਿਹਤਰੀਨ ਅਦਾਕਾਰੀ ਅਤੇ ਪਸੰਦੀਦਾ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਮਾਧੁਰੀ ਨੂੰ ਆਖਰੀ ਵਾਰ ਵੈੱਬ ਸੀਰੀਜ਼ 'ਦਿ ਫੇਮ ਗੇਮ' 'ਚ ਦੇਖਿਆ ਗਿਆ ਸੀ।