ਇਸ ਇੱਕ ਕਾਰਨ ਕਰਕੇ ਦਿਲਜੀਤ ਦੋਸਾਂਝ ਨੇ ਛੱਡੇ ਕਈ ਵੱਡੇ ਪ੍ਰਾਜੈਕਟ,ਕਰੋੜਾਂ ਨੂੰ ਮਾਰੀ ਠੋਕਰ 

Written by  Shaminder   |  June 26th 2019 01:21 PM  |  Updated: June 26th 2019 01:21 PM

ਇਸ ਇੱਕ ਕਾਰਨ ਕਰਕੇ ਦਿਲਜੀਤ ਦੋਸਾਂਝ ਨੇ ਛੱਡੇ ਕਈ ਵੱਡੇ ਪ੍ਰਾਜੈਕਟ,ਕਰੋੜਾਂ ਨੂੰ ਮਾਰੀ ਠੋਕਰ 

ਦਿਲਜੀਤ ਦੋਸਾਂਝ ਅਜਿਹੇ ਫ਼ਨਕਾਰ ਅਤੇ ਕਲਾਕਾਰ ਹਨ ਜੋ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮ ਇੰਡਸਟਰੀ ਲਈ ਕੰਮ ਕਰ ਰਹੇ ਹਨ । ਦਿਲਜੀਤ ਦੋਸਾਂਝ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ 'ਚ ਫ਼ਿਲਮ ਆਈ ਹੈ ਛੜਾ ਜਿਸ ਨੂੰ ਕਿ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

ਹੋਰ ਵੇਖੋ :ਦਿਲਜੀਤ ਦੋਸਾਂਝ ਦੀ ਇਸ ਤਰ੍ਹਾਂ ਹੋਈ ਸੀ ਸੋਨੀ ਕਰਿਊ ਨਾਲ ਮੁਲਾਕਾਤ, ਛੜਾ ਫ਼ਿਲਮ ਦੇ ਮਹਿਫ਼ਿਲ ਗਾਣੇ ‘ਚ ਆਏ ਨਜ਼ਰ

https://www.instagram.com/p/By7a1y7lfck/

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਕਈ ਪ੍ਰਾਜੈਕਟਾਂ 'ਤੇ ਵੀ ਕੰਮ ਕਰ ਰਹੇ ਹਨ ।ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਿਲਜੀਤ ਦੋਸਾਂਝ ਦੇ ਕੁਝ ਅਸੂਲਾਂ ਬਾਰੇ । ਜਿਨ੍ਹਾਂ ਨਾਲ ਉਹ ਕਿਸੇ ਵੀ ਹਾਲਤ 'ਚ ਸਮਝੌਤਾ ਨਹੀਂ ਕਰ ਸਕਦੇ।

https://www.instagram.com/p/By2ySGQF5Oh/

ਦਰਅਸਲ ਕਿਸੇ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਕਿ "ਇੱਕ ਵਾਰ ਉਨ੍ਹਾਂ ਨੂੰ ਕਿਸੇ ਵੱਡੇ ਸ਼ੋਅ ਲਈ ਆਫ਼ਰ ਆਇਆ ਸੀ ਜਿਸ ਲਈ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਆਫ਼ਰ ਸੀ,ਪਰ ਉਨ੍ਹਾਂ ਨੇ ਦਿਲਜੀਤ ਅੱਗੇ ਇੱਕ ਸ਼ਰਤ ਰੱਖੀ ਕਿ ਉਸ ਨੂੰ ਆਪਣੀ ਪੱਗ ਉਤਾਰ ਕੇ ਸ਼ੂਟਿੰਗ ਕਰਨੀ ਪਵੇਗੀ,ਜਿਸ ਨੂੰ ਉਨ੍ਹਾਂ ਨੇ ਕਬੂਲ ਨਹੀਂ ਕੀਤਾ ।

https://www.instagram.com/p/Byo0xppF-v6/

ਉਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਉਹ ਆਪਣੀ ਦਾੜ੍ਹੀ ਕੱਟਦੇ ਨੇ ਪਰ ਉਹ ਆਪਣੀ ਪੱਗ ਨੂੰ ਕਿਸੇ ਵੀ ਹਾਲਤ 'ਚ ਉਤਾਰ ਕੇ ਕੰਮ ਨਹੀਂ ਕਰਨਗੇ । ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕ ਇਸੇ ਰੂਪ 'ਚ ਉਨ੍ਹਾਂ ਨੂੰ ਪਸੰਦ ਕਰਦੇ ਨੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਰਗਾਂ 'ਚ ਪੰਜਾਬੀ ਖੁਨ ਦੌੜਦਾ ਹੈ ਅਤੇ ਉਹ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਗੇ ।

https://www.instagram.com/p/BydW_pqleed/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network