ਬਾਲੀਵੁੱਡ ਦੀ ਉਹ ਅਦਾਕਾਰਾ ਜਿਸ ਦਾ ਨਾਂਅ ਡੌਨ ਦਾਊਦ ਦੇ ਨਾਲ ਜੁੜਨ ਤੋਂ ਬਾਅਦ ਡੁੱਬ ਗਿਆ ਸੀ ਫ਼ਿਲਮੀ ਕਰੀਅਰ

Written by  Shaminder   |  July 30th 2020 10:14 AM  |  Updated: July 30th 2020 10:14 AM

ਬਾਲੀਵੁੱਡ ਦੀ ਉਹ ਅਦਾਕਾਰਾ ਜਿਸ ਦਾ ਨਾਂਅ ਡੌਨ ਦਾਊਦ ਦੇ ਨਾਲ ਜੁੜਨ ਤੋਂ ਬਾਅਦ ਡੁੱਬ ਗਿਆ ਸੀ ਫ਼ਿਲਮੀ ਕਰੀਅਰ

ਬਾਲੀਵੁੱਡ ‘ਚ ਅਜਿਹੀਆਂ ਕਈ ਹੀਰੋਇਨਾਂ ਆਈਆਂ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਪਰ ਅੱਜ ਜਿਸ ਅਦਾਕਾਰਾ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ  ਉਹ 90 ਦੇ ਦਹਾਕੇ ਦੀ ਪ੍ਰਸਿੱਧ ਅਦਾਕਾਰਾ ਸੀ ਅਤੇ ਆਪਣੇ ਫ਼ਿਲਮੀ ਕਰੀਅਰ ‘ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਪਰ ਇਸ ਅਦਾਕਾਰਾ ਦਾ ਨਾਂਅ ਅੰਡਰ ਵਰਲਡ ਡੌਨ ਦੇ ਨਾਲ ਜੁੜ ਗਿਆ ਅਤੇ ਇਹੀ ਨਾਂਅ ਉਸ ਨੂੰ ਲੈ ਬੈਠਾ ।

mandakini mandakini

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਮੰਦਾਕਿਨੀ ਦੀ । ਜੋ ਦਾਊਦ ਦੇ ਨਾਲ ਕਈ ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹੀ । ਹਾਲਾਂਕਿ ੳੇੁਹ ਇਸ ਗੱਲ ਤੋਂ ਹਮੇਸ਼ਾ ਹੀ ਇਨਕਾਰ ਕਰਦੀ ਆਈ ਹੈ ।ਪਰ ਉਨ੍ਹਾਂ ਨੇ ਇਹ ਜ਼ਰੂਰ ਸਵੀਕਾਰ ਕੀਤਾ ਕਿ ਦਾਊਦ ਦੇ ਨਾਲ ਉਨ੍ਹਾਂ ਦੀ ਜਾਣ ਪਛਾਣ ਸੀ ।

mandakini mandakini

ਕਰੀਅਰ ਦੀ ਗੱਲ ਕਰੀਏ ਤਾਂ ਮੰਦਾਕਿਨੀ ਨੇ ਲੋਹਾ, ਤੇਜ਼ਾਬ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਪਰ ਜੋ ਕਾਮਯਾਬੀ ੳੇੁਨ੍ਹਾਂ ਨੂੰ ‘ਰਾਮ ਤੇਰੀ ਗੰਗਾ ਮੈਲੀ’ ‘ਚ ਮਿਲੀ ਉਹ ਦੁਬਾਰਾ ਕਦੇ ਵੀ ਮਿਲ ਨਹੀਂ ਸਕੀ ।ਪਰ ਉਸ ਦੇ ਨਾਲ ਹੀ ਦਾਊਦ ਦੇ ਨਾਲ ਨਾਂਅ ਜੁੜਨ ਕਾਰਨ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਮਿਲਣਾ ਘੱਟ ਹੋ ਗਿਆ ।

ਸਾਲ 1996 ‘ਚ ਜਦੋਂ ਮੰਦਾਕਿਨੀ ਨੂੰ ਲੱਗਿਆ ਕਿ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਵਧੀਆ ਕਲੈਕਸ਼ਨ ਨਹੀਂ ਕਰ ਰਹੀਆਂ ਤਾਂ ਉਨ੍ਹਾਂ ਨੇ ਫ਼ਿਲਮਾਂ ਤੋਂ ਹਮੇਸ਼ਾ ਲਈ ਦੂਰੀ ਬਣਾ ਲਈ ਸੀ । ਇਸ ਤਰ੍ਹਾਂ ਇੱਕ ਉੱਘੀ ਅਦਾਕਾਰਾ ਦਾ ਫ਼ਿਲਮੀ ਕਰੀਅਰ ਚੌਪਟ ਹੋ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network