Advertisment

ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਮਹਾਬੀਰ ਭੁੱਲਰ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਹੈ ਕੰਮ, ਇਸ ਕਰਕੇ ਬਾਲੀਵੁੱਡ ਕਲਾਕਾਰਾਂ ਨਾਲ ਕਰਦੇ ਸਨ ਈਰਖਾ

author-image
By Shaminder
New Update
ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੇ ਮਹਾਬੀਰ ਭੁੱਲਰ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਹੈ ਕੰਮ, ਇਸ ਕਰਕੇ ਬਾਲੀਵੁੱਡ ਕਲਾਕਾਰਾਂ ਨਾਲ ਕਰਦੇ ਸਨ ਈਰਖਾ
Advertisment
ਮਹਾਬੀਰ ਭੁੱਲਰ ਜਿਨ੍ਹਾਂ ਨੂੰ ਤੁਸੀਂ ਅਕਸਰ ਫ਼ਿਲਮਾਂ ਦੇ ਵੱਖ-ਵੱਖ ਕਿਰਦਾਰਾਂ ‘ਚ ਵੇਖਿਆ ਹੋਣਾ ।ਫ਼ਿਲਮਾਂ ‘ਚ ਕਦੇ ਸਰਪੰਚ, ਪੁਲਿਸ ਅਧਿਕਾਰੀ ਅਤੇ ਕਦੇ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਜਾਂਦੇ ਹਨ ।ਉਨ੍ਹਾਂ ਦੀ ਹਾਲ ‘ਚ ਹੀ ਫ਼ਿਲਮ ਆਈ ਸੀ ‘ਸਾਕ’ ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਮਹਾਬੀਰ ਭੁੱਲਰ ਨੇ ਅਣਗਿਣਤ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ । 1969 ‘ਚ ਉਨ੍ਹਾਂ ਦੇ ਦਾਰਾ ਸਿੰਘ ਦੀ ਇੱਕ ਫ਼ਿਲਮ ਵੇਖੀ ਸੀ । ਜਿਸ ਤੋਂ ਬਾਅਦ ਉਹ ਖੁਦ ਵੀ ਇੱਕ ਅਦਾਕਾਰ ਬਣਨ ਦਾ ਸੁਫ਼ਨਾ ਵੇਖਣ ਲੱਗ ਪਏ ਸਨ । ਛੇ ਫੁੱਟ ਦੋ ਇੰਚ ਲੰਬੇ ਮਹਾਬੀਰ ਭੁੱਲਰ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਅਦਾਕਾਰ ਬਣਨਗੇ । ਪਰ ਉਹ ਮੁੰਬਈ ਵਰਗੇ ਮਹਾਂਨਗਰ ‘ਚ 14 ਸਾਲ ਰਹੇ ਸਨ।ਮਹਾਬੀਰ ਭੁੱਲਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉੱਥੋਂ ਦੇ ਕਲਾਕਾਰਾਂ ਤੋਂ ਉਨ੍ਹਾਂ ਨੂੰ ਇਸ ਗੱਲ ਲਈ ਈਰਖਾ ਹੁੰਦੀ ਸੀ ਕਿ ਉਹ ਉੱਥੇ ਆਪਣੇ ਪਰਿਵਾਰਾਂ ‘ਚ ਰਹਿ ਕੇ ਕੰਮ ਕਰ ਰਹੇ ਹਨ । ਪਰ ਉਹ ਪੰਜਾਬ ਤੋਂ ਮੁੰਬਈ ਆ ਕੇ ਫ਼ਿਲਮੀ ਦੁਨੀਆ ‘ਚ ਆਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਪੰਜਾਬ ਆਉਣ ਦਾ ਮਨ ਬਣਾ ਲਿਆ ਸੀ ।
Advertisment
ਮਹਾਬੀਰ ਸਿੰਘ ਭੁੱਲਰ ਪੰਜਾਬੀ ਸਿਨੇਮਾ ਦੇ ਨਾਲ ਨਾਲ ਹਿੰਦੀ ਸਿਨੇਮਾ ਦਾ ਉਹ ਅਦਾਕਾਰ ਹੈ ਜਿਸ ਦੀ ਅਦਾਕਾਰੀ ਦੇਖ ਕੇ ਹਰ ਕੋਈ ਕਾਇਲ ਹੋ ਜਾਂਦਾ ਹੈ ।ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਹਾਬੀਰ ਭੁੱਲਰ ਬਹੁਤ ਹੀ ਸਾਦਾ ਜੀਵਨ ਜਿਉਂਦੇ ਹਨ। ਮੁੰਬਈ ਵਰਗੇ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਮਹਾਬੀਰ ਭੁੱਲਰ ਤਰਨਤਾਰਨ ਦੇ ਪਿੰਡ ਭੁੱਲਰ ਵਿੱਚ ਰਹਿ ਕੇ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । ਅੱਜ ਵੀ ਉਹ ਆਪਣੇ ਮਾਲ ਡੰਗਰ ਨੂੰ ਪੱਠੇ ਖੁਦ ਪਾਉਂਦੇ ਹਨ ਤੇ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਹਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਪਰਿਵਾਰ ਭਾਵੇਂ ਬਹੁਤ ਪੜ੍ਹਿਆ ਲਿਖਿਆ ਸੀ ਪਰ ਇਸ ਦੇ ਬਾਵਜੂਦ ਉਹਨਾਂ ਦਾ ਪਰਿਵਾਰ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਨਾਲ ਜੁੜਿਆ ਰਿਹਾ । ਅੱਜ ਉਹ ਵੀ ਆਪਣੇ ਪਰਿਵਾਰ ਦੀ ਪਾਈ ਪਿਰਤ ਤੇ ਚੱਲਦੇ ਹੋਏ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । https://www.instagram.com/p/B9dcjCmJwWk/ ਮਹਾਬੀਰ ਭੁੱਲਰ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਉਹ ਦੱਸਦੇ ਹਨ ਕਿ ਬਚਪਨ ਵਿੱਚ ਉਹਨਾਂ ਨੇ ਜਦੋਂ ਪਹਿਲੀ ਵਾਰ ਆਪਣੇ ਤਾਇਆ ਜੀ ਨਾਲ ਸਿਨੇਮਾ ਵਿੱਚ ਫ਼ਿਲਮ ਦੇਖੀ ਸੀ ਤਾਂ ਉਹਨਾਂ ਨੂੰ ਪਰਦੇ ਤੇ ਦਿਖਾਈ ਦੇਣ ਵਾਰੇ ਕਿਰਦਾਰਾ ਨੇ ਏਨਾਂ ਪ੍ਰਭਾਵਿਤ ਕੀਤਾ ਕਿ ਉਹ ਇਸੇ ਰਾਹ ਤੇ ਤੁਰ ਪਏ । https://www.instagram.com/p/Bsx3WGwBdwE/ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਥਿਏਟਰ ਕੀਤੀ ਤੇ ਬਾਅਦ ਵਿੱਚ ਦਿੱਲੀ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਡਿਪਲੋਮਾ ਕੀਤਾ । ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਪਹਿਲੀ ਫ਼ਿਲਮ ਨਸੀਰੂਦੀਨ ਨਾਲ ਫ਼ਿਲਮ ‘ਮਿਰਚ ਮਸਾਲਾ’ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਘਾਇਲ, ਦਾਮਿਨੀ, ਜੀਤ, ਵਿਸ਼ਨੂੰ ਦੇਵਾ, ਬਾਰਡਰ, ਸ਼ਕਤੀ ਦਾ ਪਾਵਰ ਸਮੇਤ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment