ਇਸ ਤਰ੍ਹਾਂ ਦੇ ਸੀਨ ਕਰ ਕੇ ਬਾਲੀਵੁੱਡ ਅਦਾਕਾਰ ਬਿਪਾਸ਼ਾ ਬਸੂ ਨੂੰ ਲੱਗਦਾ ਹੈ ਡਰ, ਅਜਿਹੇ ਸੀਨ ਅਕਸਰ ਕੈਂਸਲ ਕਰਨ ਦੀ ਰੱਖਦੀ ਹੈ ਮੰਗ

written by Shaminder | August 14, 2020

ਬਿਪਾਸ਼ਾ ਬਸੂ ਲੰਮੇ ਸਮੇਂ ਬਾਅਦ ਪਰਦੇ ‘ਤੇ ਵਾਪਸੀ ਕਰ ਰਹ ਹੈ । ਬਿਪਾਸ਼ਾ ਬਸੂ ਹੁਣ ਆਪਣੇ ਪਤੀ ਦੇ ਨਾਲ ਵੈੱਬ ਸੀਰੀਜ਼ ‘ਡੇਂਜਰਸ’ ‘ਚ ਨਜ਼ਰ ਆਉਣ ਵਾਲੀ ਹੈ ।ਇਸ ਸੀਰੀਜ਼ ‘ਚ ਉਹ ਆਪਣੇ ਪਤੀ ਨਾਲ ਨਜ਼ਰ ਆਉਣ ਵਾਲੀ ਹੈ ।ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਦੱਸਿਆ ਕਿ ਇੰਟੀਮੈਟ ਸੀਨ ਸ਼ੂਟ ਕਰਨ ਦੌਰਾਨ ਉਹ ਕਿਵੇਂ ਸਹਿਮ ਜਾਂਦੀ ਹੈ ਅਤੇ ਅਜਿਹੇ ਸ਼ੂਟ ਕਰਨ ਲੱਗਿਆਂ ਕਾਫੀ ਪ੍ਰੇਸ਼ਾਨ ਹੋ ਜਾਂਦੀ ਹੈ । https://www.instagram.com/p/CDyMj2VD1p_/ ਇਸ ਇੰਟਰਵਿਊ ‘ਚ ਬਿਪਾਸ਼ਾ ਅਤੇ ਕਰਣ ਨੂੰ ਆਪਣੇ ਪਾਟਨਰ ਦੇ ਨਾਲ ਸ਼ੂਟ ਕਰਨ ਦੇ ਐਕਸਪੀਰੀਅੰਸ ਬਾਰੇ ਪੁੱਛਿਆ ਤਾਂ ਕਰਣ ਨੇ ਦੱਸਿਆ ਕਿ ਇਸ ਸ਼ੂਟਿੰਗ ਦੌਰਾਨ ਮੈਂ ਬਿਪਾਸ਼ਾ ਨੂੰ ਹੋਰ ਜਾਣ ਸਕਿਆ ਹਾਂ। ਮੈਨੂੰ ਪਤਾ ਸੀ ਕਿ ਕਿਸ ਚੀਜ਼ ਨਾਲ ਉਨ੍ਹਾਂ ਨੂੰ ਬੁਰਾ ਲੱਗ ਸਕਦਾ ਹੈ ਅਤੇ ਕਿਹੜੀ ਚੀਜ਼ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ”। https://www.instagram.com/p/CDu5U4zjex0/ ਇਸ ਦੇ ਨਾਲ ਬਿਪਾਸ਼ਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਆਪਣੇ ਪਾਰਟਨਰ ਦੇ ਨਾਲ ਸ਼ੂਟ ਕਰਨ ਦਾ ਬੈਸਟ ਪਾਰਟ ਇਹੀ ਹੁੰਦਾ ਹੈ ਕਿ ਉਸ ਦੇ ਨਾਲ ਤੁਸੀਂ ਬਹੁਤ ਹੀ ਸਹਿਜ ਇੰਟੀਮੈਟ ਸੀਨ ਸ਼ੂਟ ਕਰ ਸਕਦੇ ਹੋ। https://www.instagram.com/p/CDtdVAXjCu-/ ਜਦੋਂਕਿ ਦੂਜੇ ਕਿਸੇ ਕਲਾਕਾਰ ਦੇ ਨਾਲ ਇਹ ਸ਼ੂਟ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ । ਅਜਿਹੇ ‘ਚ ਮੈਂ ਇਹ ਸੀਨ ਕੈਂਸਲ ਕਰਨ ਲਈ ਕਹਿੰਦੀ ਹਾਂ ਕਿਉਂਕਿ ਮੈਨੂੰ ਕਾਫੀ ਡਰ ਲੱਗਦਾ ਹੈ”।

0 Comments
0

You may also like