30 ਸਾਲ ਬਾਅਦ ਇਸ ਤਰ੍ਹਾਂ ਦਿਖਾਈ ਦਿੰਦੇ ਹਨ 'ਆਸ਼ਕੀ' ਫ਼ਿਲਮ ਦੇ ਅਦਾਕਾਰ ਰਾਹੁਲ ਰਾਏ, ਅੱਜ ਢੋਅ ਰਹੇ ਗੁੰਮਨਾਮੀ ਦਾ ਹਨੇਰਾ

written by Shaminder | February 11, 2020

90ਦੇ ਦਹਾਕੇ 'ਚ ਆਈ ਅਤੇ ਮਹੇਸ਼ ਭੱਟ ਵੱਲੋਂ ਬਣਾਈ ਗਈ ਫ਼ਿਲਮ 'ਆਸ਼ਕੀ' ਨੇ ਉਸ ਸਮੇਂ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।ਇਸ ਫ਼ਿਲਮ 'ਚ ਰਾਹੁਲ ਰਾਏ ਮੁੱਖ ਭੂਮਿਕਾ 'ਚ ਸਨ ।ਇਸ ਫ਼ਿਲਮ ਨੇ ਜਿੱਥੇ ਬਾਕਸ ਆਫ਼ਿਸ 'ਤੇ ਚੰਗਾ ਬਿਜਨੇਸ ਕੀਤਾ ਸੀ,ਇਸੇ ਫ਼ਿਲਮ ਤੋਂ ਬਾਅਦ ਰਾਹੁਲ ਰਾਏ ਦੇ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ ਸੀ ।ਇੱਕ ਵਾਰ ਤਾਂ ਰਾਹੁਲ ਰਾਏ ਨੇ 47 ਫ਼ਿਲਮਾਂ ਸਾਈਨ ਕਰ ਲਈਆਂ ਸਨ,ਜਿਸ ਚੋਂ ਉਨ੍ਹਾਂ ਨੂੰ 19 ਜਣਿਆਂ ਦੇ ਪੈਸੇ ਵਾਪਸ ਕਰਨੇ ਪਏ ਸਨ । ਹੋਰ ਵੇਖੋ:ਕਿੰਨਾ ਬਦਲ ਗਿਆ ਬਲਾਕਬਸਟਰ ਹਿੱਟ ਫ਼ਿਲਮ ‘ਆਸ਼ਕੀ’ ਦਾ ਇਹ ਅਦਾਕਾਰ,ਪਛਾਨਣਾ ਵੀ ਹੋਇਆ ਮੁਸ਼ਕਿਲ [embed]https://www.instagram.com/p/B8YQu70ps8C/[/embed] ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਦੀਆਂ 23 ਫ਼ਿਲਮਾਂ ਫਲੋਰ ਸਨ ਅਤੇ ਦਿਨ 'ਚ ਤਿੰਨ ਫ਼ਿਲਮਾਂ ਦੀ ਸ਼ੂਟਿੰਗ ਕਰਕੇ ਉਹ ਰਾਤ ਨੂੰ ਆਪਣੀਆਂ ਹੋਰਨਾਂ ਫ਼ਿਲਮਾਂ ਦੀ ਸ਼ੂਟਿੰਗ ਕਰਦੇ ਸਨ ।ਇਹ ਸਿਲਸਿਲਾ ਛੇ ਸਾਲ ਤੱਕ ਚੱਲਿਆ,ਪਰ ਹੌਲੀ ਹੌਲੀ ਉਨ੍ਹਾਂ ਦੀ ਚਮਕ ਫਿੱਕੀ ਪੈ ਗਈ ਅਤੇ ਫ਼ਿਲਮਾਂ 'ਚ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ,ਜਿਸ ਤੋਂ ਬਾਅਦ ਰਾਹੁਲ ਆਸਟ੍ਰੇਲੀਆ ਚਲੇ ਗਏ। 90 ਦੇ ਦਹਾਕੇ ਦੇ ਇਸ ਪ੍ਰਸਿੱਧ ਅਦਾਕਾਰ ਨੂੰ ਲੋਕ ਲੱਗਪੱਗ ਭੁੱਲ ਹੀ ਚੁੱਕੇ ਹਨ ।ਪਰ ਉਨ੍ਹਾਂ ਨੂੰ ਮੁੜ ਤੋਂ ਪਛਾਣ ਮਿਲੀ ਬਿੱਗ ਬੌਸ ਸ਼ੋਅ 'ਚ ਜਿੱਥੇ ਉਹ ਪਹਿਲੇ ਸੀਜ਼ਨ ਦਾ ਹਿੱਸਾ ਰਹੇ ਸਨ ।ਤੁਹਾਨੂੰ ਦੱਸ ਦਈਏ ਕਿ ਰਾਹੁਲ ਰਾਏ ਦੀ ਇੱਕ ਵਾਰ ਆਪਣੀ ਮਾਂ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਕਾਰਨ ਵੀ ਚਰਚਾ 'ਚ ਰਹੇ । ਦਰਅਸਲ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਇੱਕ ਵਾਰ ਉਨ੍ਹਾਂ ਦੀ ਮਾਂ ਦੇ ਨਾਲ ਅਫੇਅਰ ਦੀ ਖ਼ਬਰ ਅਖ਼ਬਾਰ 'ਚ ਲੱਗ ਗਈ ਸੀ।ਦਰਅਸਲ ਉਹ ਇੱਕ ਪਾਰਟੀ 'ਚ ਆਪਣੀ ਮਾਂ ਦੇ ਨਾਲ ਗਏ ਸਨ,ਜਿੱਥੇ ਉਹ ਆਪਣੀ ਮਾਂ ਦੇ ਨਾਲ ਡਾਂਸ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਅਖਬਾਰਾਂ 'ਚ ਖ਼ਬਰ ਲੱਗ ਗਈ ਕਿ ਰਾਹੁਲ ਦਾ ਅਫੇਅਰ ਇੱਕ ਅਧੇੜ ਉਮਰ ਦੀ ਮਹਿਲਾ ਨਾਲ ਹੈ ।  

0 Comments
0

You may also like