90 ਦੇ ਦਹਾਕੇ 'ਚ ਸੌਦਾਗਰ ਸਣੇ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਇਸ ਅਦਾਕਾਰਾ ਨੂੰ ਪਛਾਨਣਾ ਵੀ ਹੋਇਆ ਮੁਸ਼ਕਿਲ,ਇਸ ਆਦਤ ਕਾਰਨ ਵਿਗੜੀ ਸੀ ਹਾਲਤ

Written by  Shaminder   |  December 06th 2019 01:00 PM  |  Updated: December 06th 2019 01:00 PM

90 ਦੇ ਦਹਾਕੇ 'ਚ ਸੌਦਾਗਰ ਸਣੇ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਇਸ ਅਦਾਕਾਰਾ ਨੂੰ ਪਛਾਨਣਾ ਵੀ ਹੋਇਆ ਮੁਸ਼ਕਿਲ,ਇਸ ਆਦਤ ਕਾਰਨ ਵਿਗੜੀ ਸੀ ਹਾਲਤ

ਨੱਬੇ ਦੇ ਦਹਾਕੇ 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਜਿਸ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਪਛਾਣ ਬਣਾ ਲਈ ਸੀ । ਪਰ ਅੱਜ ਇਸ ਅਦਾਕਾਰਾ ਨੂੰ ਪਛਾਨਣਾ ਵੀ ਮੁਸ਼ਕਿਲ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਮਨੀਸ਼ਾ ਕੋਇਰਾਲਾ ਦੀ । ਜਿਨ੍ਹਾਂ ਨੇ 90 ਦੇ ਦਹਾਕੇ 'ਚ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ । ਮਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ "ਸੌਦਾਗਰ" ਫ਼ਿਲਮ ਦੇ ਨਾਲ ਕੀਤੀ ਸੀ ।

https://twitter.com/mkoirala/status/1200976499672674304

ਇਹ ਫ਼ਿਲਮ ਉਸ ਸਮੇਂ ਦੀ ਸੁਪਰ ਡੁਪਰ ਹਿੱਟ ਫ਼ਿਲਮ ਸਾਬਿਤ ਹੋਈ ਸੀ ।ਉਸ ਤੋਂ ਬਾਅਦ ਉਨ੍ਹਾਂ ਨੇ 1942 ਲਵ ਸਟੋਰੀ,ਬਾਂਬੇ,ਖਾਮੋਸ਼ੀ,ਅਕੇਲੇ ਤੁਮ ਅਕਲੇ ਹਮ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਆਪਣੇ ਛੋਟੇ ਜਿਹੇ ਫ਼ਿਲਮੀ ਕਰੀਅਰ 'ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ।

ਪਰ ਮਨੀਸ਼ਾ ਦੀ ਕਾਮਯਾਬੀ ਦਾ ਇਹ ਦੌਰ ਉਸ ਸਮੇਂ ਠੱਲ ਜਿਹਾ ਗਿਆ ਜਦੋਂ ਉਨ੍ਹਾਂ ਦੀਆਂ ਕੁਝ ਫ਼ਿਲਮਾਂ ਫਲਾਪ ਹੋ ਗਈਆਂ ਜਿਸ ਕਾਰਨ ਉਹ ਤਣਾਅ 'ਚ ਰਹਿਣ ਲੱਗ ਪਈ ਸੀ । ਸ਼ਰਾਬ ਅਤੇ ਡਰੱਗਸ ਦੀ ਆਦਤ ਕਾਰਨ ਉਨ੍ਹਾਂ ਨੂੰ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨੇ ਆ ਘੇਰਿਆ ।

ਜਿਸ ਕਾਰਨ ਫ਼ਿਲਮੀ ਦੁਨੀਆ ਤੋਂ ਉਨ੍ਹਾਂ ਨੇ ਦੂਰੀ ਬਣਾ ਲਈ ।ਵਿਦੇਸ਼ 'ਚ ਉਨ੍ਹਾਂ ਦੀ ਬੀਮਾਰੀ ਦਾ ਲੰਬਾ ਸਮਾਂ ਇਲਾਜ ਚੱਲਿਆ ।ਕੈਂਸਰ ਵਰਗੀ ਬੀਮਾਰੀ ਨੂੰ ਮਾਤ ਦੇਣ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਬਾਲੀਵੁੱਡ 'ਚ ਕਮਬੈਕ ਕੀਤਾ ਅਤੇ ਫ਼ਿਲਮ 'ਸੰਜੂ' 'ਚ ਨਜ਼ਰ ਆਈ ।

https://www.instagram.com/p/Bz7jJCdJTpP/

ਇਸ ਬਾਇਓਪਿਕ 'ਚ ਉਨ੍ਹਾਂ ਨੇ ਨਰਗਿਸ ਦਾ ਕਿਰਦਾਰ ਨਿਭਾਇਆ ਸੀ ।ਮਨੀਸ਼ਾ ਨੇ ਨੇਪਾਲ ਦੇ ਇੱਕ ਬਿਜਨੇਸ ਮੈਨ ਨਾਲ ਵਿਆਹ ਵੀ ਰਚਾਇਆ ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਅਤੇ ਦੋਵੇਂ ਵੱਖ ਵੱਖ ਹੋ ਗਏ ਸਨ ।

https://www.instagram.com/p/Bz28vzqpmjB/

ਮਨੀਸ਼ਾ ਨੇ ਕੁਝ ਦਿਨ ਪਹਿਲਾਂ ਹੀ ਟਵਿੱਟਰ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੇ ਇਲਾਜ ਦੇ ਦੌਰਾਨ ਦੀ ਹੈ । ਹੁਣ ਮਨੀਸ਼ਾ ਫ਼ਿਲਮੀ ਦੁਨੀਆ ਤੋਂ ਦੂਰ ਆਪਣੀ ਜ਼ਿੰਦਗੀ ਜੀਅ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network