ਅਦਾਕਾਰਾ ਰਕੁਲਪ੍ਰੀਤ ਸਿੰਘ ਦੀ ਇਸ ਤਰ੍ਹਾਂ ਬਾਲੀਵੁੱਡ ‘ਚ ਹੋਈ ਸੀ ਐਂਟਰੀ, ਉਮਰ ‘ਚ ਆਪਣੇ ਤੋਂ ਕਿਤੇ ਵੱਡੇ ਅਦਾਕਾਰ ਨਾਲ ਕੀਤਾ ਸੀ ਰੋਮਾਂਸ

written by Shaminder | June 01, 2020

ਅਦਾਕਾਰਾ ਰਕੁਲਪ੍ਰੀਤ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗੁਰਦੁਆਰਾ ਸਾਹਿਬ ਚੋਂ ਮੱਥਾ ਟੇਕ ਕੇ ਵਾਪਸ ਆਉਂਦੀ ਹੋਈ ਵਿਖਾਈ ਦੇ ਰਹੀ ਹੈ । ਪਰ ਫੋਟੋਗ੍ਰਾਫਰਸ ਇੱਥੇ ਵੀ ਉਨ੍ਹਾਂ ਦੇ ਪਿੱਛੇ ਹੀ ਪਹੁੰਚ ਜਾਂਦੇ ਹਨ । ਜਿਸ ਤੋਂ ਬਾਅਦ ਅਦਾਕਾਰਾ ਉਨ੍ਹਾਂ ਨੂੰ ਪ੍ਰਸ਼ਾਦ ਵੀ ਵੰਡਦੀ ਹੈ ਅਤੇ ਉਨ੍ਹਾਂ ਦੇ ਕਹਿਣ ‘ਤੇ ਫੋਟੋਗ੍ਰਾਫਸ ਦੇ ਪੋਜ਼ ਵੀ ਦਿੰਦੀ ਹੈ । ਅਦਾਕਾਰਾ ਰਕੁਲਪ੍ਰੀਤ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇੱਕ ਸਿੱਖ ਪਰਿਵਾਰ ‘ਚ ਉਨ੍ਹਾਂ ਦਾ ਜਨਮ ਹੋਇਆ ਹੈ । https://www.instagram.com/p/CAzw6IHnpLU/ ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990 ਨੂੰ ਦਿੱਲੀ ‘ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ । ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ ‘ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ ‘ਚ ਹਾਸਲ ਕੀਤੀ । https://www.instagram.com/p/CA1hKy3BD9U/ ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ‘ਚ ਕੰਨੜ ਫ਼ਿਲਮ ਗਿਲੀ ਨਾਲ ਕੀਤੀ ਸੀ । ਜਦਕਿ ਉਨ੍ਹਾਂ ਨੇ ਬਾਲੀਵੁੱਡ ‘ਚ ਫ਼ਿਲਮ ‘ਯਾਰੀਆਂ’ ਨਾਲ ਐਂਟਰੀ ਕੀਤੀ । ਪਸੰਦੀਦਾ ਅਦਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਗ ਖ਼ਾਨ ਯਾਨੀ ਐੱਸਆਰ ਕੇ ਅਤੇ ਰਣਬੀਰ ਕਪੂਰ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ । ਹੀਰੋਇਨਾਂ ‘ਚ ਉਨ੍ਹਾਂ ਨੂੰ ਦੀਪਿਕਾ ਪਾਦੂਕੋਣ ਦੀ ਐਕਟਿੰਗ ਵਧੀਆ ਲੱਗਦੀ ਹੈ । ਇਸ ਦੇ ਨਾਲ ਹੀ ਸੋਨਮ ਕਪੂਰ ਉਨ੍ਹਾਂ ਦੇ ਸਟਾਈਲ ਆਈਕਨ ਹਨ । https://www.instagram.com/p/B_rVVBhh9FD/ ਵਿਹਲੇ ਸਮੇਂ ‘ਚ ਉਹ ਗੋਲਫ ਅਤੇ ਸਵਿਮਿੰਗ ਦੇ ਸ਼ੁਕੀਨ ਹਨ । ਖਾਣੇ ‘ਚ ਰਕੁਲਪ੍ਰੀਤ ਨੂੰ ਆਲੂ ਦਾ ਪਰੌਂਠਾ ਅਤੇ ਗੁਲਾਬ ਜਾਮੁਨ ਬਹੁਤ ਪਸੰਦ ਹੈ । ਰਕੁਲਪ੍ਰੀਤ ਨੇ 2011 ‘ਚ ਫੇਮਿਨਾ ਮਿਸ ਇੰਡੀਆ ‘ਚ ਚਾਰ ਟਾਈਟਲ ਆਪਣੇ ਨਾਂਅ ਕੀਤੇ ਸਨ । ਜਿਸ ‘ਚ ਮਿਸ ਫਰੈਸ਼ ਫੇਸ,ਮਿਸ ਬਿਊਟੀਫੁਲ ਸਮਾਈਲ,ਮਿਸ ਟੈਲੇਂਟਡ ਅਤੇ ਮਿਸ ਬਿਊਟੀਫੁਲ ਆਈਜ਼। ਹਾਲ ‘ਚ ਅਜੈ ਦੇਵਗਨ ਨਾਲ ਉਨ੍ਹਾਂ ਦੀ ਫ਼ਿਲਮ ਆਈ ਸੀ ‘ਦੇ ਦੇ ਪਿਆਰ ਦੇ’ ਇਸ ਫ਼ਿਲਮ ‘ਚ ਉਹ ਅਜੈ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਈ ਸੀ ।

0 Comments
0

You may also like