90 ਦੇ ਦਹਾਕੇ 'ਚ ਇਸ ਅਦਾਕਾਰਾ ਨੇ ਕੀਤਾ ਕਈ ਹਿੱਟ ਫ਼ਿਲਮਾਂ 'ਚ ਕੰਮ,ਪਰ ਅੱਜ ਬਾਲੀਵੁੱਡ ਤੋਂ ਦੂਰ ਢੋਅ ਰਹੀ ਗੁੰਮਨਾਮੀ ਦਾ ਹਨੇਰਾ

written by Shaminder | January 22, 2020

ਰਿਤੂ ਸ਼ਿਵਪੁਰੀ ਜਿਨ੍ਹਾਂ ਨੇ 90 ਦੇ ਦਹਾਕੇ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਪਰ ਅੱਜ ਉਹ ਇੰਡਸਟਰੀ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਰਹੀ ਹੈ । ਸ਼ਾਇਦ ਤੁਸੀਂ ਵੀ ਉਨ੍ਹਾਂ ਨੂੰ ਭੁੱਲ ਗਏ ਹੋਵੋਗੇ । ਪਰ ਇਸ ਬਾਰੇ ਅਸੀਂ ਤੁਹਾਨੂੰ ਇੱਕ ਹਿੰਟ ਦਿੰਦੇ ਹਾਂ 'ਲਾਲ ਦੁੱਪਟੇ ਵਾਲੀ ਤੇਰਾ ਨਾਮ ਤੋ ਬਤਾ' ਇਹ ਗੀਤ ਤਾਂ ਤੁਹਾਨੂੰ ਯਾਦ ਹੀ ਹੋਵੇਗਾ ,ਯਾਦ ਆਇਆ ਕੁਝ ! ਜੀ ਹਾਂ ਇਹ ਫ਼ਿਲਮ ਆਂਖੇ ਦਾ ਗਾਣਾ ਸੀ ਅਤੇ ਇਸ ਫ਼ਿਲਮ 'ਚ ਗੋਵਿੰਦਾ ਮੁੱਖ ਭੂਮਿਕਾ 'ਚ ਸਨ । ਹੋਰ ਵੇਖੋ:90 ਦੇ ਦਹਾਕੇ ‘ਚ ਸੌਦਾਗਰ ਸਣੇ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਇਸ ਅਦਾਕਾਰਾ ਨੂੰ ਪਛਾਨਣਾ ਵੀ ਹੋਇਆ ਮੁਸ਼ਕਿਲ,ਇਸ ਆਦਤ ਕਾਰਨ ਵਿਗੜੀ ਸੀ ਹਾਲਤ ਰਿਤੂ ਨੇ ਵੀ ਇਸ ਫ਼ਿਲਮ 'ਚ ਕੰਮ ਕੀਤਾ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਸੀ । ਜਿਸ 'ਚ ਆਰ ਜਾਂ ਪਾਰ,ਭਾਈ-ਭਾਈ,ਲੱਜਾ,ਸ਼ਕਤੀ ਸਣੇ ਕਈ ਫ਼ਿਲਮਾਂ ਕੀਤੀਆਂ । ਪਰ ਹੌਲੀ ਹੌਲੀ ਉਹ ਫ਼ਿਲਮਾਂ ਤੋਂ ਦੂਰ ਹੋ ਗਈ ਅਤੇ ਫ਼ਿਲਮਾਂ 'ਚ ਕੰਮ ਕਰਨਾ ਹੀ ਬੰਦ ਕਰ ਦਿੱਤਾ । ਅੱਜ ਉਹ ਆਪਣਾ ੪੪ਵਾਂ ਜਨਮ ਦਿਨ ਮਨਾ ਰਹੀ ਹੈ । 2014 'ਚ ਦਿੱਤੀ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਮਬੈਕ ਨੂੰ ਲੈ ਕੇ ਉਨ੍ਹਾਂ  ਦੱਸਿਆ ਸੀ ਕਿ 2006 'ਚ ਜਦੋਂ ਉਹ ਕਿਸੇ ਪੰਜਾਬੀ ਫ਼ਿਲਮ ਲਈ 18-20 ਘੰਟੇ ਕੰਮ ਕਰਕੇ ਵਾਪਸ ਘਰ ਆਉਂਦੀ ਸੀ ਤਾਂ ਉਸ ਦੇ ਪਤੀ ਸੁੱਤੇ ਪਏ ਮਿਲਦੇ ਸਨ। https://www.instagram.com/p/BtVUj-fBxzD/ ਜਿਸ ਕਾਰਨ ਮੈਨੂੰ ਇਸ ਗੱਲ ਦੀ ਪ੍ਰੇਸ਼ਾਨੀ ਰਹਿੰਦੀ ਸੀ ਕਿ ਮੈਂ ਆਪਣੇ ਪਰਿਵਾਰ ਵੱਲ ਧਿਆਨ ਨਹੀਂ ਦੇ ਰਹੀ । ਮੇਰੇ ਪਤੀ ਬਹੁਤ ਸਿੱਧੇ ਸਾਦੇ ਸਨ ਅਤੇ ਉਨ੍ਹਾਂ ਦੀ ਪਿੱਠ 'ਤੇ ਟਿਊਮਰ ਸੀ । ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਕਦੇ ਵੀ ਕੁਝ ਨਹੀਂ ਕਿਹਾ । https://www.instagram.com/p/BxUkXl2nxh-/ ਪਰ  ਅਪਰਾਧ ਬੋਧ ਏਨਾਂ ਜ਼ਿਆਦਾ ਹਾਵੀ ਹੋ ਗਿਆ ਕਿ ਮੈਂ ਇਸ ਲਾਈਨ ਨੂੰ ਛੱਡ ਦਿੱਤਾ । ਰਿਤੂ ਦੇ ਤਿੰਨ ਬੱਚੇ ਹਨ ਅਤੇ ਅੱਜ ਕੱਲ੍ਹ ਉਹ ਇੰਡਸਟਰੀ ਤੋਂ ਦੂਰ ਜਵੈਲਰੀ ਡਿਜ਼ਾਇਨਰ ਦੇ ਤੌਰ 'ਤੇ ਕੰਮ ਕਰਦੀ ਹੈ ।  

0 Comments
0

You may also like