ਅਵਤਾਰ ਚਮਕ ਦੀ ਚਮਕ ਪਈ ਫ਼ਿੱਕੀ,ਕਦੇ ਲੱਖਾਂ ‘ਚ ਖੇਡਦਾ ਸੀ ਇਹ ਗਾਇਕ, ਹੁਣ ਕੱਖੋਂ ਹੌਲਾ ਹੋਇਆ, ਕਰਦਾ ਹੈ 5000 ਦੀ ਨੌਕਰੀ

Written by  Rupinder Kaler   |  June 19th 2020 05:02 PM  |  Updated: June 19th 2020 05:02 PM

ਅਵਤਾਰ ਚਮਕ ਦੀ ਚਮਕ ਪਈ ਫ਼ਿੱਕੀ,ਕਦੇ ਲੱਖਾਂ ‘ਚ ਖੇਡਦਾ ਸੀ ਇਹ ਗਾਇਕ, ਹੁਣ ਕੱਖੋਂ ਹੌਲਾ ਹੋਇਆ, ਕਰਦਾ ਹੈ 5000 ਦੀ ਨੌਕਰੀ

ਅਵਤਾਰ ਚਮਕ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੇ ਨਾਂਅ ਇੱਕ ਦਿਨ ‘ਚ ਕਈ ਕਈ ਅਖਾੜੇ ਲਗਾਉਣ ਦਾ ਰਿਕਾਰਡ ਦਰਜ ਹੈ । ਜਿਸ ਵੇਲੇ ਪੈਸਾ ਬੜੀ ਮੁਸ਼ਕਿਲ ਦੇ ਨਾਲ ਬਣਦਾ ਸੀ ਉਨ੍ਹਾਂ ਵੇਲਿਆਂ ‘ਚ ਅਵਤਾਰ ਚਮਕ ਨੇ 7 ਕਰੋੜ ਦੀ ਪ੍ਰਾਪਰਟੀ ਬਣਾਈ ਸੀ ।ਬਠਿੰਡਾ ਸ਼ਹਿਰ ‘ਚ 14 ਦੁਕਾਨਾਂ ਅਤੇ ਜਦੋਂ ਪੰਜਾਬ ਦੇ ਟਾਵੇਂ ਟਾਵੇਂ ਅਤੇ ਕਿਸੇ ਰਈਸਜ਼ਾਦੇ ਕੋਲ ਸਫ਼ਾਰੀ ਗੱਡੀ ਹੁੰਦੀ ਸੀ ਉਨ੍ਹਾਂ ਸਮਿਆਂ ‘ਚ ਅਵਤਾਰ ਚਮਕ ਦੇ ਕੋਲ ਸਫ਼ਾਰੀ ਗੱਡੀ ਹੁੰਦੀ ਸੀ ।

ਇਹੀ ਨਹੀਂ ਉਨ੍ਹਾਂ ਕੋਲ 17 ਗੱਡੀਆਂ ਦਾ ਕਾਫ਼ਿਲਾ ਹੁੰਦਾ ਸੀ । ਪਰ ਕੁਝ ਪਰਿਵਾਰਿਕ ਪ੍ਰੇਸ਼ਾਨੀਆਂ ਦੇ ਚੱਲਦਿਆਂ ਅਤੇ ਪਤਨੀ ਦੇ ਨਾਲ ਵਿਵਾਦ ਕਾਰਨ ਉਨ੍ਹਾਂ ਦੀ ਨਾ ਸਿਰਫ਼ ਪ੍ਰਾਪਰਟੀ ਤੋਂ ਹੀ ਹੱਥ ਧੋਣਾ ਪਿਆ।

ਬਲਕਿ ਉਹ ਅੱਜ ਦੋ ਵਕਤ ਦੀ ਰੋਟੀ ਲਈ ਮੁਹਤਾਜ਼ ਹੋ ਚੁੱਕੇ ਨੇ ਅਤੇ ਸਿਕਓਰਿਟੀ ਗਾਰਡ ਦੀ ਨੌਕਰੀ ਕਰਨ ਲਈ ਮਜਬੂਰ ਹੈ । ਇਸ ਗਾਇਕ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਨ । ਜਿਸ ਦੌਰਾਨ ਉਨ੍ਹਾਂ ਦਾ ਦਰਦ ਛਲਕਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network