Advertisment

ਕਦੇ ਕਿਰਾਏ ਦੇ ਕਮਰੇ ‘ਚ ਰਹਿ ਕੇ ਅਤੇ ਜਗਰਾਤਿਆਂ ‘ਚ ਗਾ ਕੇ ਗੁਜ਼ਾਰਾ ਕਰਦੀ ਸੀ ਗਾਇਕਾ ਨੇਹਾ ਕੱਕੜ, ਇਸ ਤਰ੍ਹਾਂ ਬਦਲੀ ਕਿਸਮਤ

author-image
By Shaminder
New Update
ਕਦੇ ਕਿਰਾਏ ਦੇ ਕਮਰੇ ‘ਚ ਰਹਿ ਕੇ ਅਤੇ ਜਗਰਾਤਿਆਂ ‘ਚ ਗਾ ਕੇ ਗੁਜ਼ਾਰਾ ਕਰਦੀ ਸੀ ਗਾਇਕਾ ਨੇਹਾ ਕੱਕੜ, ਇਸ ਤਰ੍ਹਾਂ ਬਦਲੀ ਕਿਸਮਤ
Advertisment
ਗਾਇਕੀ ਦੇ ਖੇਤਰ ਵਿੱਚ ਨੇਹਾ ਕੱਕੜ ਉਹ ਗਾਇਕਾ ਹੈ ਜਿਸ ਨੇ ਆਪਣੀ ਮਿਹਨਤ ਨਾਲ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਹਨ । ਨੇਹਾ ਕੱਕੜ ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਨੇਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਦਾ ਇਹ ਸਫ਼ਰ ਕਿੰਨਾ ਔਖਾ ਰਿਹਾ ਹੈ । ਨੇਹਾ ਕੱਕੜ ਜਿਨ੍ਹਾਂ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਹਰ ਕਿਸੇ ਨੂੰ ਝੂਮਣ ਲਾ ਦਿੱਤਾ ਹੈ । https://www.instagram.com/p/CBCtMXnjBqj/ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਅੱਜ ਜਿਸ ਨੇਹਾ ਕੱਕੜ ਨੂੰ ਤੁਸੀਂ ਬਹੁਤ ਹੀ ਗਲੈਮਰਸ ਅੰਦਾਜ਼ ‘ਚ ਵੇਖਦੇ ਹੋ ਇਸ ਤੋਂ ਪਹਿਲਾਂ ਉਹ ਬਿਲਕੁਲ ਸਧਾਰਣ ਸਨ ।
Advertisment
publive-image ਇਹ ਗਾਇਕਾ ਪਹਿਲਾਂ ਜਗਰਾਤਿਆਂ ‘ਚ ਗਾਉਂਦੀ ਸੀ ।ਉਨ੍ਹਾਂ ਨੇ ਸਕੂਲ ਸਮੇਂ ਦੌਰਾਨ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਦੀ ਭੈਣ ਸੋਨੂੰ ਅਤੇ ਉਨ੍ਹਾਂ ਭਰਾ ਵੀ ਜਗਰਾਤਿਆਂ ‘ਚ ਗਾਇਆ ਕਰਦੇ ਸਨ ਅਤੇ ਨੇਹਾ ਨੇ ਮਹਿਜ਼ ਚਾਰ ਸਾਲ ਦੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਦਾ ਜਨਮ ਰਿਸ਼ੀਕੇਸ਼ ‘ਚ ਹੋਇਆ ਸੀ ਅਤੇ ਕਿਰਾਏ ਦੇ ਕਮਰੇ ‘ਚ ਰਹਿ ਕੇ ਉਨ੍ਹਾਂ ਦਾ ਪਰਿਵਾਰ ਗੁਜ਼ਾਰਾ ਕਰਦਾ ਸੀ । https://www.instagram.com/p/CArXRgwD8s8/ ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ ‘ਚ ਥੋੜੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਵਾਕਏ ਹੀ ਇਹ ਉਹੀ ਸਲਿੱਮ ਅਤੇ ਸਟਾਈਲਿਸ਼ ਨੇਹਾ ਹੈ ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮਾਕਲ ਜਿਹੀ ਨਜ਼ਰ ਆਉਂਦੀ ਸੀ । ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ ‘ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ । https://www.instagram.com/p/B__vvbVDEoT/ ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ ‘ਚ ਗਾਇਆ ਕਰਦੀ ਸੀ । Old-picture-of-Neha-Kakkar-1 Old-picture-of-Neha-Kakkar-1 ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ ‘ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ । ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ ‘ਚ ਬਤੌਰ ਜੱਜ ਦੇ ਤੌਰ ਤੇ ਸ਼ਿਰਕਤ ਕਰ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment