Advertisment

ਏਨਾਂ ਬਦਲ ਗਏ 'ਕਿਹੜੇ ਯਾਰ ਨੂੰ ਮਿਲਣ ਚੱਲੀ ਕੱਲੀ ਕੁੜੀਏ', 'ਇਕੋ ਹੀ ਮੰਗਿਆ ਸੀ ਯਾਰ' ਸਣੇ ਕਈ ਹਿੱਟ ਗੀਤ ਦੇਣ ਵਾਲੇ  ਸ਼ੰਕਰ ਸਾਹਨੀ

author-image
By Shaminder
New Update
ਏਨਾਂ ਬਦਲ ਗਏ 'ਕਿਹੜੇ ਯਾਰ ਨੂੰ ਮਿਲਣ ਚੱਲੀ ਕੱਲੀ ਕੁੜੀਏ', 'ਇਕੋ ਹੀ ਮੰਗਿਆ ਸੀ ਯਾਰ' ਸਣੇ ਕਈ ਹਿੱਟ ਗੀਤ ਦੇਣ ਵਾਲੇ  ਸ਼ੰਕਰ ਸਾਹਨੀ
Advertisment
ਸ਼ੰਕਰ ਸਾਹਨੀ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਸ਼ੰਕਰ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ਕੀਤੀ ਹੈ ।ਕਈ ਦਹਾਕੇ ਪੰਜਾਬੀ ਇੰਡਸਟਰੀ 'ਤੇ ਰਾਜ ਕਰਨ ਵਾਲੇ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਉਨ੍ਹਾਂ ਨੇ ਹਜ਼ਾਰਾਂ ਲਾਈਵ ਸ਼ੋਅ ਕੀਤੇ ਹਨ ਅਤੇ ਪਰਫਾਰਮੈਂਸ ਦਿੱਤੀ ਹੈ ।ਪਰ ਇਸ ਦੇ ਬਾਵਜੂਦ ਉਹ ਹਮੇਸ਼ਾ ਹੀ ਕਿਸੇ ਵੀ ਸ਼ੋਅ 'ਚ ਜਾਣ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਹਨ । ਹੋਰ ਵੇਖੋ:ਸ਼ੰਕਰ ਸਾਹਨੀ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‎ਬ੍ਰਾਂਡ ‬
Advertisment
ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾ ਹੀ ਪਿਆਰ ਮਿਲਦਾ ਰਿਹਾ ਹੈ ।ਚੰਡੀਗੜ੍ਹ ਯੂਨੀਵਰਸਿਟੀ 'ਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ ਕਿ ਉਸ ਸਮੇਂ ਵਰਗਾ ਕੋਈ ਸਮਾਂ ਨਹੀਂ ਸੀ । 'ਮਛਲੀ ਹਾਏ ਓਏ' ਉਨ੍ਹਾਂ ਦਾ ਪਹਿਲਾ ਗੀਤ ਸੀ ਅਤੇ ਇਸ ਗੀਤ ਤੋਂ ਬਾਅਦ ਉਨ੍ਹਾਂ ਨੂੰ ਕਈ ਸ਼ੋਅਜ਼ ਦੇ ਆਫ਼ਰ ਮਿਲਣੇ ਸ਼ੁਰੂ ਹੋ ਗਏ ਸਨ।ਸ਼ੰਕਰ ਸਾਹਨੀ ਦੇ ਪਿਤਾ ਜੀ ਹੁਸ਼ਿਆਰਪੁਰ ਦੇ ਇੱਕ ਸਰਕਾਰੀ ਕਾਲਜ 'ਚ ਮਿਊਜ਼ਿਕ ਵਿਭਾਗ ਦੇ ਹੈੱਡ ਸਨ ।ਸ਼ੰਕਰ ਸਾਹਨੀ ਹੀ ਮਹਿਜ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਗਿਟਾਰ ਨਾਲ ਪੰਜਾਬੀ ਗੀਤ ਗਾਇਆ ਸੀ । ਸ਼ੰਕਰ ਸਾਹਨੀ ਨੇ ਕਈ ਗਾਇਕਾਂ ਨਾਲ ਗਿਟਾਰ ਵਜਾਈ ਵੀ ਸੀ । ਉਹ ਦਿੱਲੀ 'ਚ ਜ਼ਿਆਦਾਤਰ ਸ਼ੋਅ ਕਰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ 'ਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਈ ਗਾਇਕ ਕਰ ਰਹੇ ਹਨ ।ਉਨ੍ਹਾਂ ਨੇ ਜਿੱਥੇ ਰੋਮਾਂਟਿਕ,ਸੈਡ ਗੀਤ ਗਾਏ ਨੇ,ਉੱਥੇ ਧਾਰਮਿਕ ਗੀਤ ਵੀ ਗਾਏ ਨੇ । https://www.instagram.com/p/B6Vbk2eJdmq/ ਆਸ਼ਾ ਭੌਂਸਲੇ ਦੇ ਨਾਲ ਵੀ ਉਨ੍ਹਾਂ ਨੇ ਇੱਕ ਐਲਬਮ ਵੀ ਕੀਤੀ ਹੈ ।ਕਿਰਾਨਾ ਘਰਾਣੇ ਨਾਲ ਸਬੰਧ ਰੱਖਣ ਵਾਲੇ ਸ਼ੰਕਰ ਸਾਹਨੀ ਕੁਲਦੀਪ ਮਾਣਕ,ਨੁਸਰਤ ਜਹਾਂ,ਗੁਰਦਾਸ ਮਾਨ,ਗੁਲਾਮ ਅਲੀ ਸਣੇ ਕਈ ਗਾਇਕਾਂ ਨੂੰ ਸੁਣਦੇ ਹੁੰਦੇ ਸਨ ।ਸ਼ੰਕਰ ਸਾਹਨੀ ਹੁਸ਼ਿਆਰਪੁਰ 'ਚ ਐੱਨ.ਐੱਸ.ਐੱਸ ਕੈਂਪ 'ਚ ਅਕਸਰ ਬੋਲੀਆਂ ਪਾਉਂਦੇ ਹੁੰਦੇ ਸਨ । ਉਨ੍ਹਾਂ ਦਾ ਪਸੰਦੀਦਾ ਗੀਤ 'ਇੱਕੋ ਮੰਗਿਆ ਸੀ ਯਾਰ ਹੱਥ ਜੋੜ ਕੇ' ਹੈ।ਸਮੇਂ ਦੇ ਨਾਲ-ਨਾਲ ਉਨ੍ਹਾਂ 'ਚ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment