Advertisment

ਕਿਸੇ ਸਮੇਂ ਜੱਸੀ ਸੋਹਲ ਨੇ ਦਿੱਤੇ ਹਿੱਟ ਗੀਤ, ਇੱਕ ਤੋਂ ਬਾਅਦ ਇੱਕ ਕਹਿਰ ਟੁੱਟਣ ਤੋਂ ਬਾਅਦ ਇੰਡਸਟਰੀ ਚੋਂ ਹੋ ਗਏ ਸਨ ਗਾਇਬ

author-image
By Shaminder
New Update
ਕਿਸੇ ਸਮੇਂ ਜੱਸੀ ਸੋਹਲ ਨੇ ਦਿੱਤੇ ਹਿੱਟ ਗੀਤ, ਇੱਕ ਤੋਂ ਬਾਅਦ ਇੱਕ ਕਹਿਰ ਟੁੱਟਣ ਤੋਂ ਬਾਅਦ ਇੰਡਸਟਰੀ ਚੋਂ ਹੋ ਗਏ ਸਨ ਗਾਇਬ
Advertisment
ਜੱਸੀ ਸੋਹਲ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਲੰਮਾ ਸਮਾਂ ਇੰਡਸਟਰੀ ‘ਤੇ ਰਾਜ ਕੀਤਾ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਰ ਹਿੱਟ ਗੀਤ ਦੇਣ ਦੇ ਬਾਵਜੂਦ ਉਹ ਇੰਡਸਟਰੀ ਚੋਂ ਗਾਇਬ ਜਿਹਾ ਹੋ ਗਿਆ ਸੀ । ਪਰ ਇਸ ਦੇ ਪਿੱਛੇ ਉਨ੍ਹਾਂ ਦੇ ਕੁਝ ਪਰਿਵਾਰਿਕ ਮਸਲੇ ਸਨ । ਜਿਸ ‘ਚ ਉਨ੍ਹਾਂ ਦੀ ਮਾਤਾ ਦਾ ਦਿਹਾਂਤ 2013 ‘ਚ ਹੋ ਗਿਆ ਸੀ, ਉਦੋਂ ਜੱਸੀ ਸੋਹਲ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ । Start at ਉਹ ਆਪਣੀ ਮਾਂ ਦੇ ਕਾਫੀ ਨਜ਼ਦੀਕ ਸਨ ਜਿਸ ਕਰਕੇ ਉੇਨ੍ਹਾਂ ਦੇ ਇਲਾਜ਼ ਅਤੇ ਸੇਵਾ ‘ਚ ਉਨ੍ਹਾਂ ਨੇ ਕਦੇ ਵੀ ਕੋਈ ਕਮੀ ਨਹੀਂ ਛੱਡੀ, ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ । ਇਸ ਗਮ ‘ਚ ਉਹ ਏਨਾਂ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਲੱਗਿਆ ਕਿ ਹੁਣ ਉਹ ਕਦੇ ਵੀ ਗਾ ਨਹੀਂ ਸਕਣਗੇ । ਇੱਥੋਂ ਤੱਕ ਕਿ ਉਨ੍ਹਾਂ ਨੇ ਬੋਲਚਾਲ ਵੀ ਲੋਕਾਂ ਨਾਲ ਬੰਦ ਕਰ ਦਿੱਤੀ ਸੀ ਅਤੇ ਇਸ ਪ੍ਰੋਫੈਸ਼ਨ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ।
Advertisment
ਜਿਸ ਤੋਂ ਬਾਅਦ ਘਰ ਵਾਲਿਆਂ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਅਤੇ 3-4 ਸਾਲ ਬਾਅਦ ਉਨ੍ਹਾਂ ਨੇ ਇੱਕ ਧਾਰਮਿਕ ਐਲਬਮ ਕੱਢੀ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਪਰ ਇਸੇ ਦੌਰਾਨ ਮੁਸ਼ਕਿਲ ਦੀ ਘੜੀ ਫਿਰ ਜੱੱਸੀ ਸੋਹਲ ਦੇ ਪਰਿਵਾਰ ‘ਤੇ ਆ ਗਈ । ਜਿਸ ਤਰ੍ਹਾਂ ਉਨ੍ਹਾਂ ਦੀ ਮਾਤਾ ਜੀ ਨੂੰ ਸਟਮਕ ਕੈਂਸਰ ਹੋਇਆ, ਉਸੇ ਤਰ੍ਹਾਂ ਦੀ ਹੀ ਬਿਮਾਰੀ ਨੇ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਘੇਰ ਲਿਆ ਸੀ । ਬਿਮਾਰੀ ਕਾਰਨ ਉਨ੍ਹਾਂ ਦੇ ਪਿਤਾ ਜੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਜੱਸੀ ਪੂਰੀ ਤਰ੍ਹਾਂ ਟੁੱਟ ਗਏ ਅਤੇ ਬਿਮਾਰ ਵੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ‘ਚ ਦਾਖਲ ਰਹਿਣਾ ਪਿਆ ਸੀ ।ਅਜਿਹੇ ਸਮੇਂ ‘ਚ ਗਾਣਾ ਤਾਂ ਦੂਰ ਉਨ੍ਹਾਂ ਦੇ ਸਾਜ਼ ਕਿੱਥੇ ਪਏ ਸਨ ਇਸ ਦਾ ਵੀ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ । Know Unknown Facts About Jassi Sohal And His Career ਜ਼ਿੰਦਗੀ ਦੇ ਇਸ ਮੁਸ਼ਕਿਲ ਭਰੇ ਹਾਲਾਤਾਂ ‘ਚ ਵੱਡੇ ਭੈਣ ਭਰਾਵਾਂ ਦੇ ਸਾਥ ਨੇ ਉਨ੍ਹਾਂ ਨੂੰ ਬਚਾਇਆ ।ਮੁੜ ਤੋਂ ਹੁਣ ਉਹ ਇੰਡਸਟਰੀ ‘ਚ ਸਰਗਰਮ ਹੋ ਰਹੇ ਨੇ ਅਤੇ ਇਨ੍ਹਾਂ ਦੁੱਖਾਂ ‘ਚੋਂ ਉੱਭਰ ਚੁੱਕੇ ਨੇ । ਪਿੱਛੇ ਜਿਹੇ ਉਨ੍ਹਾਂ ਨੇ ਕਈ ਗੀਤ ਕੱਢੇ ਹਨ ਜੋ ਸਰੋੋਤਿਆਂ ਵੱਲੋਂ ਕਾਫੀ ਪਸੰਦ ਕੀਤੇ ਗਏ ਹਨ । ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇ ਹਿੱਟ ਗੀਤਾਂ ਦੀ । ਉਨ੍ਹਾਂ ਨੇ ‘ਮੁੰਡਾ ਹੋ ਗਿਆ ਮੁਰੀਦ’, ‘ਆ ਜੀਂ ਕੋਈ ਬਹਾਨਾ ਮਾਰ ਕੇ’, ‘ਮੇਰੀ ਆਂ ਤੂੰ ਮੇਰੀ ਆਂ ਜਾਨੇ ਨੀ’ , ਜਾਗੋ, ਮੇਲਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment