ਜੱਸੀ ਗਿੱਲ ਦਾ ਇਹ ਹੈ ਬੈਸਟ ਫ੍ਰੈਂਡ,ਜਿਸ ਤੋਂ ਇੱਕ ਪਲ ਲਈ ਵੀ ਨਹੀਂ ਹੁੰਦੇ ਦੂਰ

written by Shaminder | January 17, 2020

ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ ਪ੍ਰੋਗਰਾਮ ਪੀਟੀਸੀ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਅਜਿਹਾ ਪ੍ਰੋਗਰਾਮ ਹੈ ।ਜਿਸ 'ਚ ਅਸੀਂ ਤੁਹਾਡੀ ਮੁਲਾਕਾਤ ਸੈਲੀਬ੍ਰਿਟੀਜ਼ ਦੇ ਨਾਲ ਕਰਵਾਉਂਦੇ ਹਾਂ । ਜਿਸ 'ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੇ ਹਨ । ਜੱਸੀ ਗਿੱਲ ਨੇ ਵੀ ਇਸ ਸ਼ੋਅ 'ਚ ਆਪਣੀਆਂ ਨਿੱਜੀ ਗੱਲਾਂ ਦੇ ਨਾਲ-ਨਾਲ ਆਪਣੇ ਪ੍ਰੋਫੈਸ਼ਨ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ । ਜੱਸੀ ਗਿੱਲ ਬਚਪਨ ਤੋਂ ਹੀ ਕਾਫੀ ਕਿਊਟ ਸਨ ਹੁਣ ਵੀ ਉਹ ਆਪਣੇ ਸਟਾਈਲ ਨੂੰ ਲੈ ਕੁ ਚਰਚਾ 'ਚ ਰਹਿੰਦੇ ਹਨ।ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ । ਹੋਰ ਵੇਖੋ:ਜੱਸੀ ਗਿੱਲ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ ਸੁਣਨ ਨੂੰ ਮਿਲਣਗੇ ਸਤਿੰਦਰ ਸੱਤੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ, ਦੇਖੋ ਵੀਡੀਓ https://www.instagram.com/p/B7Vp8XcFaiU/ ਕਾਲਜ ਸਮੇਂ ਉਹ ਆਪਣੇ ਦੋਸਤਾਂ ਨੂੰ ਵੇਖੋ ਵੇਖੀ ਕਦੇ ਕਦੇ ਲਿਖ ਵੀ ਲੈਂਦੇ ਸਨ ।ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਚ ਖੁਦ ਦਾ ਲਿਖਿਆ ਗਾਣਾ ਸੀ ਕੁੜੀ ਦੇ ਪੱਖ ਤੋਂ ਗਾਇਆ ਸੀ 'ਇਹ ਜ਼ਿੰਦਗੀ ਹੈ ਤੇਰੀ,ਤੇਰੇ ਬਿਨਾਂ ਨਹੀਂ ਜਿਉਣਾ ਵੇ ਮੇਰੀ ਜੇ ਨਾ ਹੋਈ ਹੋਰ ਕਿਸੇ ਦੀ ਨੀ ਹੋਣਾ'। ਆਪਣੇ ਪਿੰਡ ਨੂੰ ਲੈ ਕੇ ਜੱਸੀ ਗਿੱਲ ਕਾਫੀ ਸੰਜੀਦਾ ਰਹੇ ਹਨ ਅਤੇ ਉਨ੍ਹਾਂ ਦਾ ਵੀ ਦਿਲ ਕਰਦਾ ਸੀ ਕਿ ਹੋਰਨਾਂ ਪਿੰਡਾਂ ਵਾਂਗ ਉਨ੍ਹਾਂ ਦੇ ਪਿੰਡ ਜੰਡੋਲੀ ਦੀ ਵੀ ਚਰਚਾ ਹੋਵੇ । https://www.instagram.com/p/B60z_Dch-wr/ ਜਿਸ ਕਾਰਨ ਉਨ੍ਹਾਂ ਨੇ ਆਪਣੇ ਵੱਲੋਂ ਲਿਖੇ ਇੱਕ ਗੀਤ 'ਚ ਪਿੰਡ ਦਾ ਜ਼ਿਕਰ ਵੀ ਕੀਤਾ ਸੀ ।ਜੱਸੀ ਗਿੱਲ ਦਾ ਇੱਕ ਅਜਿਹਾ ਵੀ ਬੈਸਟ ਫ੍ਰੈਂਡ ਹੈ ਜਿਸ ਨੂੰ ਉਹ ਆਪਣੇ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਹੋਣ ਦਿੰਦੇ । ਜੀ ਹਾਂ ਇਹ ਬੈਸਟ ਫ੍ਰੈਂਡ ਜੱਸੀ ਗਿੱਲ ਦੇ ਨਾਲ ਉਨ੍ਹਾਂ ਦੇ ਪਰਛਾਵੇਂ ਵਾਂਗ ਰਹਿੰਦਾ ਹੈ ।ਕੌਣ ਹੈ ਉਹ ਬੈਸਟ ਫ੍ਰੈਂਡ ਇਹ ਜਾਨਣ ਲਈ ਵੇਖੋ ਚਾਹ ਦਾ ਕੱਪ ਸੱਤੀ ਦੇ ਨਾਲ ਪੀਟੀਸੀ ਪਲੇਅ ਐਪ 'ਤੇ । https://www.instagram.com/p/B7SPOl-h4UH/ ਇਸੇ ਤਰ੍ਹਾਂ ਕੁਝ ਹੋਰ ਗੱਲਾਂ ਜੱਸੀ ਗਿੱਲ ਬਾਰੇ ਜਾਨਣ ਲਈ ਵੇਖਦੇ ਰਹੋ ਪੀਟੀਸੀ ਪਲੇਅ ਐਪ ।ਪੀਟੀਸੀ ਪੰਜਾਬੀ ਵੱਲੋਂ ਨਵੇਂ ਸਾਲ ਦੇ ਮੌਕੇ 'ਤੇ ਕਈ ਨਵੇਂ ਸ਼ੋਅਜ਼ ਸ਼ੁਰੂ ਕੀਤੇ ਗਏ ਹਨ ।ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

0 Comments
0

You may also like