ਇਸ ਪੰਜਾਬਣ ਨਾਲ ਕਬੀਰ ਬੇਦੀ ਨੇ ਰਚਾਇਆ ਸੀ ਚੌਥਾ ਵਿਆਹ, ਜਨਮ ਦਿਨ 'ਤੇ ਜਾਣੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਿੱਸੇ

written by Shaminder | January 16, 2020

ਕਬੀਰ ਬੇਦੀ ਆਪਣੇ ਅਫੇਅਰਸ ਕਰਕੇ ਹਮੇਸ਼ਾ ਹੀ ਚਰਚਾ 'ਚ ਰਹੇ ਹਨ ।2016 'ਚ ਉਨ੍ਹਾਂ ਨੇ ਚੌਥਾ ਵਿਆਹ ਪਰਵੀਨ ਦੋਸਾਂਝ ਦੇ ਨਾਲ ਰਚਾਇਆ ਸੀ ।ਪਰਵੀਨ ਦੋਸਾਂਝ ਇੰਗਲੈਂਡ ਦੀ ਰਹਿਣ ਵਾਲੀ ਹੈ ਅਤੇ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਕਬੀਰ ਉਸ ਨੂੰ ਸ਼ੇਰਨੀ ਕਹਿ ਕੇ ਬੁਲਾਉਂਦੇ ਹਨ ।ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ ।ਕੱਚੇ ਧਾਗੇ,ਖੁਨ ਭਰੀ ਮਾਂਗ,ਡਾਕੂ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਜਿੱਥੇ ਸੰਜੀਦਾ ਕਿਰਦਾਰ ਨਿਭਾਏ ਉਥੇ ਹੀ ਖਲਨਾਇਕ ਦੇ ਤੌਰ 'ਤੇ ਵੀ ਕਈ ਫ਼ਿਲਮਾਂ 'ਚ ਨਜ਼ਰ ਆਏ ।

ਅਦਾਕਾਰਾ ਪਰਵੀਨ ਬਾਬੀ ਦੇ ਨਾਲ ਉਨ੍ਹਾਂ ਦੇ ਅਫੇਅਰ ਨੇ ਵੀ ਖੂਬ ਚਰਚਾ ਵਟੋਰੀ ਸੀ । ਉਨ੍ਹਾਂ ਦੀ ਧੀ ਦੀ ਉਮਰ ਤੋਂ ਘੱਟ ਉਮਰ ਦੀ ਕੁੜੀ ਹੈ ਜਿਸ ਨਾਲ ਉਨ੍ਹਾਂ ਨੇ ਚੌਥਾ ਵਿਆਹ ਰਚਾਇਆ ਹੈ ।ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ।ਪਰ ਇਹ ਵਿਆਹ ਸਿਰੇ ਨਹੀਂ ਸੀ ਚੜ ਸਕਿਆ ।


ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਇਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ ।


ਕੁਝ ਸਮੇਂ ਬਾਅਦ ਹੀ ਦੋਨਾਂ ਨੇ ਤਲਾਕ ਲੈ  ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ 'ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ।ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼  ਕਬੀਰ ਬੇਦੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ 'ਚ ਪਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ 'ਚ ਚੌਥਾ ਵਿਆਹ ਕਰਵਾ ਲਿਆ ।

 

0 Comments
0

You may also like