Advertisment

ਸਕੂਟਰ ’ਤੇ ਕੱਪੜੇ ਵੇਚਣ ਦਾ ਕੰਮ ਕਰਦੇ ਸਨ ਹੈਪੀ ਰਾਏਕੋਟੀ, ਪੁਰਾਣੇ ਦਿਨ ਯਾਦ ਕਰਕੇ ਹੋਏ ਭਾਵੁਕ ਕਿਹਾ ਇਸ ਤਰ੍ਹਾਂ ਦੇ ਵੀ ਦੇਖੇ ਦਿਨ

author-image
By Rupinder Kaler
New Update
ਸਕੂਟਰ ’ਤੇ ਕੱਪੜੇ ਵੇਚਣ ਦਾ ਕੰਮ ਕਰਦੇ ਸਨ ਹੈਪੀ ਰਾਏਕੋਟੀ, ਪੁਰਾਣੇ ਦਿਨ ਯਾਦ ਕਰਕੇ ਹੋਏ ਭਾਵੁਕ ਕਿਹਾ ਇਸ ਤਰ੍ਹਾਂ ਦੇ ਵੀ ਦੇਖੇ ਦਿਨ
Advertisment
ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਗੀਤਕਾਰ ਤੇ ਗਾਇਕ ਹੈ । ਜਿਸ ਦੇ ਲਿਖੇ ਗੀਤ ਹਰ ਗਾਇਕ ਗਾਉਂਦਾ ਹੈ ਤੇ ਜਿਸ ਦਾ ਗਾਇਆ ਹਰ ਗੀਤ ਹਿੱਟ ਹੁੰਦਾ ਹੈ । ਇਸ ਮੁਕਾਮ ਤੇ ਪਹੁੰਚਣ ਲਈ ਹੈਪੀ ਰਾਏਕੋਟੀ ਨੇ ਮਿਹਨਤ ਵੀ ਬਹੁਤ ਕੀਤੀ ਹੈ ਇੱਥੋਂ ਤੱਕ ਕਿ ਕੱਪੜਿਆਂ ਦੀਆਂ ਫੇਰੀਆਂ ਵੀ ਲਗਾਈਆਂ ਹਨ । ਇਸ ਸਭ ਦਾ ਖੁਲਾਸਾ ਹੈਪੀ ਰਾਏਕੋਟੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । https://www.instagram.com/p/B8558heJIEh/ ਹੈਪੀ ਰਾਏਕੋਟੀ ਨੇ ਇੱਕ ਵੈਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ‘ਗੀਤਕਾਰੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਲੁਧਿਆਣਾ ਤੋਂ ਸਸਤੇ ਕੱਪੜੇ ਲਿਆ ਕੇ ਦੁਕਾਨਾਂ ਤੇ ਸਪਲਾਈ ਕਰਦੇ ਸਨ । ਇਹ ਉਹ ਦਿਨ ਸਨ ਜਦੋਂ ਉਹ ਪੰਜ ਰੁਪਏ ਬਚਾਉਣ ਲਈ ਕਈ ਪਾਪੜ ਵੇਲਦੇ ਸਨ ।ਉਹਨਾਂ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਲੈਣ ਲਈ ਘਰੋਂ ਲੁਧਿਆਣਾ ਜਾਂਦੇ ਸਨ ਤਾਂ ਉਹ ਆਪਣਾ ਸਕੂਟਰ ਸਟੈਂਡ ਤੇ ਨਹੀਂ ਖੜਾ ਕਰਦੇ ਸਨ ਬਲਕਿ ਉਸ ਨੂੰ ਹਸਪਤਾਲ ਵਿੱਚ ਖੜਾ ਕਰਦੇ ਤਾਂ ਜੋ ਪੰਜ ਰੁਪਏ ਸਟੈਂਡ ਵਾਲੇ ਬਚ ਜਾਣ’ । https://www.instagram.com/p/B7z5mllJ6-d/ ਇੱਥੇ ਹੀ ਬਸ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਕਈ ਉਤਰਾਅ ਚੜ੍ਹਾਅ ਦੇਖੇ , ਇੱਕ ਅਜਿਹਾ ਵੀ ਸਮਾਂ ਆਇਆ ਜਦੋਂ ਉਹਨਾਂ ਦੇ ਮਕਾਨ ਦੀ ਛੱਤ ਡਿੱਗ ਗਈ ਤੇ ਉਹਨਾਂ ਦੀ ਸਾਰੀ ਜਮਾਂ ਪੂੰਜੀ ਖਰਚ ਹੋ ਗਈ, ਤੇ ਉਹਨਾਂ ਨੂੰ ਕੱਪੜੇ ਦਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਪਣੀ ਮਾਂ ਦੀ ਵੰਗ ਤੱਕ ਵੇਚਣੀ ਪਈ । publive-image ਹੈਪੀ ਰਾਏਕੋਟੀ ਨੇ ਦੱਸਿਆ ਕਿ ਪਰ ਉਹਨਾਂ ਨੇ ਮਿਹਨਤ ਕਰਨੀ ਨਹੀਂ ਛੱਡੀ ਤੇ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪ੍ਰਮਾਤਾਮਾ ਨੇ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment