Advertisment

ਹੁਸ਼ਿਆਰਪੁਰ ਦੀ ਰਹਿਣ ਵਾਲੀ ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ,ਇਸ ਸ਼ਖਸ ਨਾਲ ਰਿਸ਼ਤੇ ਕਾਰਨ ਕਰੀਅਰ ਹੋਇਆ ਸੀ ਚੌਪਟ

author-image
By Shaminder
New Update
ਹੁਸ਼ਿਆਰਪੁਰ ਦੀ ਰਹਿਣ ਵਾਲੀ ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ,ਇਸ ਸ਼ਖਸ ਨਾਲ ਰਿਸ਼ਤੇ ਕਾਰਨ ਕਰੀਅਰ ਹੋਇਆ ਸੀ ਚੌਪਟ
Advertisment
ਮੋਨਿਕਾ ਬੇਦੀ ਇੱਕ ਅਜਿਹਾ ਨਾਂਅ ਜਿਸ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਸਨ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਦੇ ਨਾਂਅ ਦਾ ਡੰਕਾ ਵੱਜਦਾ ਸੀ । ਉਨ੍ਹਾਂ ਦੀ ਫ਼ਿਲਮ 'ਪਿਆਰ ਇਸ਼ਕ ਔਰ ਮੁਹੱਬਤ' ਅਤੇ ਜੋੜੀ ਨੰਬਰ-1 ਵੱਡੀਆਂ ਹਿੱਟ ਫ਼ਿਲਮਾਂ ਚੋਂ ਇੱਕ ਸੀ ।ਪਰ ਉਹ ਜਦੋਂ ਬਾਲੀਵੁੱਡ 'ਚ ਕਾਮਯਾਬੀ ਦੀਆਂ ਪੌੜੀਆਂ ਚੜ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਨਾਂਅ ਅੰਡਰ ਵਰਲਡ ਦੇ ਡਾਨ ਅਬੁ ਸਲੇਮ ਦੇ ਨਾਲ ਜੁੜਿਆ  । ਹੋਰ ਵੇਖੋ:ਅਦਾਕਾਰਾ ਮੋਨਿਕਾ ਬੇਦੀ ਭਾਲ ਰਹੀ ਹੈ ਫ਼ਿਲਮ ਇੰਡਸਟਰੀ ‘ਚ ਕੰਮ
Advertisment
ਅਬੁ ਸਲੇਮ ਦੇ ਨਾਲ ਉਨ੍ਹਾਂ ਦੀ ਲਵ ਸਟੋਰੀ ਕਾਫੀ ਚਰਚਾ 'ਚ ਰਹੀ ਸੀ । ਅਬੁ ਸਲੇਮ  ਬੰਬ ਧਮਾਕਿਆਂ ਦਾ ਮੁਲਜ਼ਮ ਸੀ ।ਇੱਕ ਇੰਟਰਵਿਊ ਮੁਤਾਬਕ ਮੋਨਿਕਾ ਨੇ ਖੁਦ ਆਪਣੀ ਲਵ ਸਟੋਰੀ ਬਾਰੇ ਖੁੱਲ ਕੇ ਗੱਲਬਾਤ ਕੀਤੀ ਸੀ ।ਉਨ੍ਹਾਂ ਮੁਤਾਬਕ ਉਹ 1998 'ਚ ਅਬੁ ਦੇ ਸੰਪਰਕ 'ਚ ਆਈ ਸੀ । ਮੋਨਿਕਾ ਉਸ ਵੇਲੇ ਦੁਬਈ 'ਚ ਸੀ ਅਤੇ ਉਦੋਂ ਹੀ ਉਨ੍ਹਾਂ ਨੂੰ ਫੋਨ 'ਤੇ ਸ਼ੋਅ ਕਰਨ ਦਾ ਆਫਰ ਮਿਲਿਆ ਸੀ ।ਇਸ ਦੌਰਾਨ ਅਬੁ ਨੇ ਮੋਨਿਕਾ ਸਾਹਮਣੇ ਖੁਦ ਨੂੰ ਇੱਕ ਕਾਰੋਬਾਰੀ ਦੱਸਿਆ ਸੀ ਅਤੇ ਪਹਿਲੀ ਹੀ ਮੁਲਾਕਾਤ 'ਚ ਮੋਨਿਕਾ ਉਸ ਨੂੰ ਪਸੰਦ ਕਰਨ ਲੱਗ ਪਈ ਸੀ । ਮੋਨਿਕਾ ਮੁਤਾਬਕ ਉਹ ਅਬੁ ਨੂੰ ਏਨਾ ਜ਼ਿਆਦਾ ਪਸੰਦ ਕਰਨ ਲੱਗ ਪਈ ਸੀ ਕਿ ਉਸ ਨਾਲ ਕਦੇ ਗੱਲ ਨਾ ਹੁੰਦੀ ਤਾਂ ਉਹ ਪ੍ਰੇਸ਼ਾਨ ਹੋ ਜਾਂਦੀ ਸੀ । ਮੋਨਿਕਾ ਬੇਦੀ ਮੁਤਾਬਿਕ ਅਬੁ ਨੇ ਉਸ ਨੂੰ ਆਪਣੇ ਜ਼ਿੰਦਗੀ ਦੇ ਕਾਲੇ  ਅਧਿਆਇ ਬਾਰੇ ਕਦੇ ਵੀ ਨਹੀਂ ਸੀ ਦੱਸਿਆ । ਅਬੁ ਸਲੇਮ ਦੀ ਗ੍ਰਿਫਤਾਰੀ ਤੋਂ ਬਾਅਦ ਮੋਨਿਕਾ ਬੇਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਸਜ਼ਾ ਕੱਟਣ ਤੋਂ ਬਾਅਦ ਮੋਨਿਕਾ ਨੇ ਬਾਲੀਵੁੱਡ 'ਚ ਕਮਬੈਕ ਵੀ ਕੀਤਾ ਸੀ । ਮੋਨਿਕਾ ਬੇਦੀ ਦਾ ਕਹਿਣਾ ਹੈ ਕਿ ਉਹ ਕਈ ਸਾਲ ਅਬੁ ਸਲੇਮ ਨਾਲ ਰਹੀ ਪਰ ਉਸ ਨੇ ਉਸ ਨਾਲ ਕਦੇ ਵੀ ਵਿਆਹ ਨਹੀਂ ਸੀ ਕੀਤਾ । ਪਰ ਅਬੁ ਨੇ ਮੀਡੀਆ ਅੱਗੇ ਇਹੀ ਦਾਅਵਾ ਕੀਤਾ ਸੀ ਕਿ ਉਸ ਨੇ 2000 'ਚ ਉਸ ਨੇ ਲਾਸ ਏਂਜਲਸ 'ਚ ਇੱਕ ਮਸਜਿਦ 'ਚ ਮੋਨਿਕਾ ਨਾਲ ਵਿਆਹ ਕਰਵਾਇਆ ਸੀ । ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਮੋਨਿਕਾ ਬੇਦੀ ਦਾ ਪਰਿਵਾਰ ਹੁਸ਼ਿਆਰਪੁਰ ਤੋਂ ਨਾਰਵੇ ਸ਼ਿਫਟ ਹੋ ਚੁੱਕਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment