ਰਾਮਾਇਣ ‘ਚ ਕੈਕੇਈ ਦਾ ਕਿਰਦਾਰ ਨਿਭਾਉਣ ਵਾਲੀ ਇਹ ਅਦਾਕਾਰਾ ਅੱਜ ਕੱਲ੍ਹ ਇਸ ਤਰ੍ਹਾਂ ਬਿਤਾ ਰਹੀ ਹੈ ਜ਼ਿੰਦਗੀ, ਕਿਸੇ ਸਮੇਂ ਕਿਸੇ ਸਮੇਂ ਕੈਬਰੇ ਕਵੀਨ ਦੇ ਨਾਂਅ ਨਾਲ ਜਾਣੀ ਜਾਂਦੀ ਸੀ ਅਦਾਕਾਰਾ

Written by  Shaminder   |  April 15th 2020 03:28 PM  |  Updated: April 15th 2020 03:28 PM

ਰਾਮਾਇਣ ‘ਚ ਕੈਕੇਈ ਦਾ ਕਿਰਦਾਰ ਨਿਭਾਉਣ ਵਾਲੀ ਇਹ ਅਦਾਕਾਰਾ ਅੱਜ ਕੱਲ੍ਹ ਇਸ ਤਰ੍ਹਾਂ ਬਿਤਾ ਰਹੀ ਹੈ ਜ਼ਿੰਦਗੀ, ਕਿਸੇ ਸਮੇਂ ਕਿਸੇ ਸਮੇਂ ਕੈਬਰੇ ਕਵੀਨ ਦੇ ਨਾਂਅ ਨਾਲ ਜਾਣੀ ਜਾਂਦੀ ਸੀ ਅਦਾਕਾਰਾ

ਟੀਵੀ ‘ਤੇ ਜਦੋਂ ਰਾਮਾਇਣ ਆਉਂਦਾ ਸੀ ਤਾਂ ਲੋਕ ਅੱਧਾ ਘੰਟਾ ਪਹਿਲਾਂ ਹੀ ਟੀਵੀ ਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਸਨ।ਇਸ ਸੀਰੀਅਲ ‘ਚ ਵੱਖ ਵੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੂੰ ਲੋਕ ਦੇਵਤਿਆਂ ਵਾਂਗ ਪੂਜਣ ਲੱਗ ਪਏ ਸਨ ।ਇਸ ਸੀਰੀਅਲ ਦੀ ਲੋਕ ਪ੍ਰਿਯਤਾ ਨੂੰ ਵੇਖਦੇ ਹੋਏ ਦੂਰਦਰਸ਼ਨ ਵੱਲੋਂ ਇਸ ਸੀਰੀਅਲ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਅਸਲ ਜ਼ਿੰਦਗੀ ’ਚ ਏਨੀਂ ਮਾਡਰਨ ਹੈ ‘ਰਾਮਾਇਣ’ ਦੀ ‘ਸੀਤਾ’, ਤਸਵੀਰਾਂ ਦੇਖਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਜਿਨ੍ਹਾਂ ਅਦਾਕਾਰਾਂ ਨੇ ਇਸ ਸੀਰੀਅਲ ‘ਚ ਕੰਮ ਕੀਤਾ ਸੀ ਉਹ ਵੀ ਮੁੜ ਤੋਂ ਚਰਚਾ ‘ਚ ਆ ਗਏ ਹਨ ।ਅੱਜ ਅਸੀਂ ਤੁਹਾਨੂੰ ਇਸ ਸੀਰੀਅਲ ‘ਚ ਕੈਕੇਈ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ । ਇਸ ਸੀਰੀਅਲ ‘ਚ ਕੈਕੇਈ ਦਾ ਕਿਰਦਾਰ ਪਦਮਾ ਖੰਨਾ ਨੇ ਨਿਭਾਇਆ ਸੀ । ਜੋ ਕਿ ਹੁਣ ਇੰਡਸਟਰੀ ‘ਚੋਂ ਗਾਇਬ ਹੋ ਚੁੱਕੀ ਹੈ । ਉਨ੍ਹਾਂ ਨੇ ਇਸ ਸੀਰੀਅਲ ਦੇ ਨਾਲ ਨਾਲ 89-90 ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । 70 ਦੇ ਦਹਾਕੇ ‘ਚ ਉਨ੍ਹਾਂ ਨੂੰ ਕੈਬਰੇ ਕਵੀਨ ਦੇ ਨਾਂਅ ਨਾਲ ਵੀ ਜਾਣਿਆ ਗਿਆ ।ਫ਼ਿਲਮਾਂ ‘ਚ ਉਨ੍ਹਾਂ ਨੇ 12 ਸਾਲ ਦੀ ਉਮਰ ‘ਚ ਹੀ ਡੈਬਿਊ ਕਰ ਲਿਆ ਸੀ ।

ਪਰ ਉਨ੍ਹਾਂ ਨੂੰ ਸੳਭ ਤੋਂ ਵੱਡਾ ਬ੍ਰੇਕ ਮਿਲਿਆ 1970 ‘ਚ ਜਦੋਂ ਉਨ੍ਹਾਂ ਨੂੰ ਸੁਪਰਹਿੱਟ ਫ਼ਿਲਮ ‘ਜਾਨੀ ਮੇਰਾ ਨਾਮ’ ‘ਚ ਇੱਕ ਡਾਂਸ ਨੰਬਰ ਕਰਨ ਦਾ ਮੌਕਾ ਮਿਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਕਈ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ‘ਚ 400 ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ । ‘ਲੋਫਰ’ , ‘ਪਾਕੀਜ਼ਾ’ ਉਨ੍ਹਾਂ ਦੀਆਂ ਕੁਝ ਨਾਮਵਰ ਫ਼ਿਲਮਾਂ ਹਨ ।

90 ਦੇ ਦਹਾਕੇ ਰਾਮਾਇਣ ‘ਚ ਕੈਕੇਈ ਦਾ ਕਿਰਦਾਰ ਨਿਭਾਉਣ ਵਾਲੀ ਇਸ ਅਦਾਕਾਰਾ ਨੇ ਫ਼ਿਲਮ ਡਾਇਰੈਕਟਰ ਜਗਦੀਸ਼ ਸਿਡਾਨਾ ਨਾਲ ਵਿਆਹ ਕਰਵਾ ਲਿਆ । ਜਗਦੀਸ਼ ਨਾਲ ਉਨ੍ਹਾਂ ਦੀ ਮੁਲਾਕਾਤ ‘ਸੌਦਾਗਰ’ ਫ਼ਿਲਮ ਦੇ ਸੈੱਟ ‘ਤੇ ਹੋਈ ਸੀ । ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਅਤੇ ਅੱਜ ਕੱਲ੍ਹ ਉਹ ਅਮਰੀਕਾ ਦੇ ਨਿਊ ਜਰਸੀ ‘ਚ ਰਹਿ ਰਹੇ ਹਨ । ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਧੀ ਅਤੇ ਇੱਕ ਪੁੱਤਰ ਨਾਲ ਜ਼ਿੰਦਗੀ ਬਿਤਾ ਰਹੇ ਹਨ । ਉਹ ਇਕ ਡਾਂਸ ਅਕੈਡਮੀ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network