ਪ੍ਰੀਤੀ ਸੱਪਰੂ ਨੂੰ ਪੰਜਾਬੀ ਇੰਡਸਟਰੀ 'ਚ ਲੈ ਕੇ ਆਏ ਸਨ ਵਰਿੰਦਰ, ਇਸ ਕਰਕੇ ਬੋਲਣਾ ਪਿਆ ਸੀ ਝੂਠ  

Written by  Shaminder   |  March 11th 2020 12:17 PM  |  Updated: March 11th 2020 12:17 PM

ਪ੍ਰੀਤੀ ਸੱਪਰੂ ਨੂੰ ਪੰਜਾਬੀ ਇੰਡਸਟਰੀ 'ਚ ਲੈ ਕੇ ਆਏ ਸਨ ਵਰਿੰਦਰ, ਇਸ ਕਰਕੇ ਬੋਲਣਾ ਪਿਆ ਸੀ ਝੂਠ  

ਕੋਈ ਸਮਾਂ ਸੀ ਜਦੋਂ ਪ੍ਰੀਤੀ ਸੱਪਰੂ ਪੰਜਾਬੀ ਫ਼ਿਲਮਾਂ ਦੀ ਮੁੱਖ ਹੀਰੋਇਨ ਸੀ । 80-90 ਦੇ ਦਹਾਕੇ 'ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਆਈਆਂ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ । ਅਦਾਕਾਰ ਵਰਿੰਦਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਸਰਾਹਿਆ ਜਾਂਦਾ ਸੀ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।ਪ੍ਰੀਤੀ ਸੱਪਰੂ  ਦੇ ਪਿਤਾ ਡੀ.ਕੇ ਸੱਪਰੂ ਵੀ ਅਦਾਕਾਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਭੈਣ ਭਰਾਵਾਂ ਦਾ ਸਬੰਧ ਵੀ ਫ਼ਿਲਮ ਇੰਡਸਟਰੀ ਦੇ ਨਾਲ ਰਿਹਾ ਹੈ ।ਉਨ੍ਹਾਂ ਦਾ ਵਿਆਹ ਉਪਵਨ ਸੁਦਰਸ਼ਨ ਆਹਲੂਵਾਲੀਆ ਦੇ ਨਾਲ ਹੋਇਆ ।

ਹੋਰ ਵੇਖੋ:ਇਸ ਤਰ੍ਹਾਂ ਹੋਈ ਸੀ ਪ੍ਰੀਤੀ ਸਪਰੂ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ, ਪਾਲੀਵੁੱਡ ਨੂੰ ਦਿੱਤੀਆਂ ਹਨ ਕਈ ਹਿੱਟ ਫ਼ਿਲਮਾਂ

ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ। ਪ੍ਰੀਤੀ ਸੱਪਰੂ ਨੇ ਬਹੁਤ ਹੀ ਛੋਟੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਉਨ੍ਹਾਂ ਨੇ ਫ਼ਿਲਮ 'ਅਵਤਾਰ' , 'ਲਾਵਾਰਿਸ' ਸਣੇ ਹੋਰ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ।ਪਰ ਇਨ੍ਹਾਂ ਬਾਲੀਵੁੱਡ ਫ਼ਿਲਮਾਂ 'ਚ ਛੋਟੇ, ਛੋਟੇ ਰੋਲ ਮਿਲਦੇ ਸਨ,  ਉਹ ਨਹੀਂ ਸਨ ਚਾਹੁੰਦੇ ਕਿ ਉਹ ਸਾਰੀ ਜ਼ਿੰਦਗੀ ਛੋਟੇ ਮੋਟੇ ਰੋਲ ਹੀ ਕਰਨ ।

ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ । ਜਿੱਥੇ ਉਨ੍ਹਾਂ ਨੂੰ ਮੁੱਖ ਅਦਾਕਾਰਾ ਦੇ ਤੌਰ 'ਤੇ ਲਿਆ ਜਾਣ ਲੱਗ ਪਿਆ ਜਿਸ ਕਰਕੇ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ।ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ । ਜਿਸ 'ਚ 'ਉੱਚਾ ਦਰ ਬਾਬੇ ਨਾਨਕ ਦਾ', 'ਸਰਪੰਚ', 'ਸੁਹਾਗ ਚੂੜਾ', 'ਜੱਟ ਸੂਰਮੇ', 'ਬੰਨੋ ਰਾਣੀ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੂੰ ਮਰਹੂਮ ਅਦਾਕਾਰ ਵਰਿੰਦਰ ਹੀ ਫ਼ਿਲਮਾਂ 'ਚ ਲੈ ਕੇ ਆਏ ਸਨ।

ਕਿਹਾ ਜਾਂਦਾ ਹੈ ਕਿ ਵਰਿੰਦਰ ਨੇ ਇਹ ਕਿਹਾ ਸੀ ਕਿ ਤੁਹਾਡੀ ਫ਼ਿਲਮ ਸਿਰਫ਼ ਗੈਸਟ ਅਪੀਰੈਂਸ ਹੈ,ਪਰ ਜਦੋਂ ਉਨ੍ਹਾਂ ਨੇ ਫ਼ਿਲਮ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਈ ਸ਼ੂਟ ਹੋਏ ਤਾਂ ਪ੍ਰੀਤੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਵਰਿੰਦਰ ਨੇ ਇਸ ਫ਼ਿਲਮ 'ਚ ਬਤੌਰ ਹੀਰੋਇਨ ਲਿਆ ਹੈ ।

ਕਿਉਂਕਿ ਪ੍ਰੀਤੀ ਨੂੰ ਪੰਜਾਬੀ ਜ਼ਿਆਦਾ ਵਧੀਆ ਨਹੀਂ ਸੀ ਆਉਂਦੀ ਕਿਉੇਂਕਿ ਉਹ ਜ਼ਿਆਦਾ ਸਮਾਂ ਮੁੰਬਈ 'ਚ ਹੀ ਰਹੀ ਸੀ ਇਸ ਲਈ ਵਰਿੰਦਰ ਨੇ ਉਨ੍ਹਾਂ ਨੂੰ ਝੂਠ ਬੋਲ ਕੇ ਇਸ ਫ਼ਿਲਮ 'ਚ ਲਿਆ ਸੀ ।ਇਸ ਫ਼ਿਲਮ ਦਾ ਨਾਂਅ 'ਸਰਪੰਚ' ਸੀ । ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਵੀ ਪ੍ਰੀਤੀ ਸੱਪਰੂ ਵਰਿੰਦਰ ਨੂੰ ਇੱਕ ਫ਼ਿਲਮ ਲਈ ਮਨਾਂ ਕਰ ਚੁੱਕੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network