ਜਲੰਧਰ ਦੇ ਜੰਮਪਲ ਇਸ ਅਦਾਕਾਰ ਦੀ ਲਵ ਸਟੋਰੀ ਬਾਰੇ ਜਾਣੋ, ਬ੍ਰੇਕਅੱਪ ਤੋਂ ਬਾਅਦ ਡਰ ਦੇ ਮਾਰੇ ਛੱਡਣਾ ਪਿਆ ਸੀ ਆਪਣਾ ਦੇਸ਼

Written by  Shaminder   |  August 18th 2020 01:02 PM  |  Updated: August 18th 2020 01:02 PM

ਜਲੰਧਰ ਦੇ ਜੰਮਪਲ ਇਸ ਅਦਾਕਾਰ ਦੀ ਲਵ ਸਟੋਰੀ ਬਾਰੇ ਜਾਣੋ, ਬ੍ਰੇਕਅੱਪ ਤੋਂ ਬਾਅਦ ਡਰ ਦੇ ਮਾਰੇ ਛੱਡਣਾ ਪਿਆ ਸੀ ਆਪਣਾ ਦੇਸ਼

ਅੱਜ ਅਦਾਕਾਰ ਰਣਵੀਰ ਸ਼ੌਰੀ ਦਾ ਜਨਮ ਦਿਨ ਹੈ। ਜਲੰਧਰ ਦੇ ਜੰਮਪਲ ਰਣਵੀਰ ਨੂੰ ਤੁਸੀਂ ਫ਼ਿਲਮਾਂ ‘ਚ ਅਕਸਰ ਕਮੇਡੀ ਰੋਲ ਕਰਦਿਆਂ ਵੇਖਿਆ ਹੋਣਾ ਹੈ । ਪਰ ਅਸਲ ਜ਼ਿੰਦਗੀ ‘ਚ ਉਹ ਕਾਫੀ ਗੰਭੀਰ ਇਨਸਾਨ ਹਨ । ਵੀਜੇ ਬਨਣ ਤੋਂ ਬਾਅਦ ਫ਼ਿਲਮਾਂ ‘ਚ ਉਨ੍ਹਾਂ ਦੀ ਐਂਟਰੀ ਛੋਟੇ ਮੋਟੇ ਕਿਰਦਾਰਾਂ ਦੇ ਨਾਲ ਹੋਈ ਸੀ । ਉਨ੍ਹਾਂ ਨੂੰ ਅਸਲ ਪਛਾਣ ਮਿਲੀ ‘ਸਿੰਘ ਇਜ਼ ਕਿੰਗ’, ‘ਖੋਸਲਾ ਕਾ ਘੋਸਲਾ’ ਦੇ ਨਾਲ ।

ਇਨ੍ਹਾਂ ਫ਼ਿਲਮਾਂ ‘ਚ ਹਾਲਾਂਕਿ ਉਨ੍ਹਾਂ ਨੇ ਕਮੇਡੀ ਕਿਰਦਾਰ ਹੀ ਨਿਭਾਏ ਹਨ । ਰਣਵੀਰ ਸ਼ੌਰੀ ਉਦੋਂ ਟੀਵੀ ‘ਚ ਵੀਜੇ ਸਨ ਜਦੋਂ ਪੂਜਾ ਭੱਟ ਦੇ ਨਾਲ ਉਨ੍ਹਾਂ ਦੇ ਅਫੇਅਰ ਹੋ ਗਿਆ । ਪੂਜਾ ਓਹਨੀਂ ਦਿਨੀਂ ਵੱਡੀ ਸਟਾਰ ਸੀ ।ਬੌਬੀ ਦਿਓਲ ਦੇ ਨਾਲ ਪੂਜਾ ਦਾ ਬ੍ਰੇਕ ਅੱਪ ਹੋ ਚੁੱਕਿਆ ਸੀ ।ਰਣਵੀਰ ਸ਼ੌਰੀ ਅਤੇ ਪੂਜਾ ਦੇ ਅਫੇਅਰ ਦੀ ਗੱਲ ਵਿਆਹ ਤੱਕ ਵੀ ਪਹੁੰਚ ਗਈ ਸੀ ।ਦੋਨਾਂ ਨੂੰ ਅਕਸਰ ਇੱਕਠਿਆਂ ਵੇਖਿਆ ਜਾਂਦਾ ਸੀ ।

https://www.instagram.com/p/CDYOBzfFj8B/

ਖ਼ਬਰਾਂ ਤਾਂ ਇਹ ਵੀ ਸਨ ਕਿ ਪੂਜਾ ਰਣਵੀਰ ਦੇ ਨਾਲ ਫ਼ਿਲਮ ਕਰਨ ਵਾਲੀ ਹੈ । ਪਰ ਇੱਕ ਦਿਨ ਖ਼ਬਰ ਆਈ ਸੀ ਕਿ ਰਣਵੀਰ ਨੇ ਸ਼ਰਾਬ ਦੇ ਨਸ਼ੇ ‘ਚ ਪੂਜਾ ਨਾਲ ਕੁੱਟਮਾਰ ਕੀਤੀ ਸੀ। ਇਸ ਗੱਲ ਤੋਂ ਨਰਾਜ਼ ਪੂਜਾ ਦੇ ਭਰਾ ਨੇ ਰਣਵੀਰ ਦੀ ਗੱਡੀ ਤੋੜ ਦਿੱਤੀ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ ।ਉਸ ਦਿਨ ਤੋਂ ਬਾਅਦ ਰਣਵੀਰ ਭੱਟ ਪਰਿਵਾਰ ਦੇ ਨਿਸ਼ਾਨੇ ‘ਤੇ ਆ ਗਏ ।

https://www.instagram.com/p/CC5FlfclS5U/

ਮਹੇਸ਼ ਭੱਟ ਰਣਵੀਰ ਨੂੰ ਆਪਣੀ ਫ਼ਿਲਮ ‘ਚ ਲੈਣਾ ਚਾਹੁੰਦੇ ਸਨ ਪਰ ਉਹ ਪ੍ਰੋਜੈਕਟ ਵੀ ਕੈਂਸਲ ਹੋ ਗਿਆ ।ਇਸ ਤੋਂ ਬਾਅਦ ਉਹ ਵਿਦੇਸ਼ ਰਹਿਣ ਲਈ ਚਲੇ ਗਏ । ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਡਰ ਗਏ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੇ ਪੂਜਾ ਨਾਲ ਕੁੱਟਮਾਰ ਨਹੀਂ ਕੀਤੀ ।

https://www.instagram.com/p/CAAFFUsFvB1/

ਅਦਾਕਾਰਾ ਕੋਕਣਾ ਸੇਨ ਸ਼ਰਮਾ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਪਰ ਇਹ ਵਿਆਹ ਵੀ ਜ਼ਿਅਦਾ ਸਮਾਂ ਨਹੀਂ ਚੱਲ ਸਕਿਆ ਅਤੇ ਇੱਕ ਪੁੱਤਰ ਹੋਣ ਤੋਂ ਬਾਅਦ ਦੋਵੇਂ ਵੱਖ ਵੱਖ ਹੋ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network