ਗੀਤਾ ਜ਼ੈਲਦਾਰ ਨੇ ਇਸ ਗੀਤ ਨਾਲ ਕੀਤੀ ਸੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ,ਬਾਲੀਵੁੱਡ ਦੇ ਇਸ ਐਕਟਰ ਵਾਂਗ ਬਣਨਾ ਚਾਹੁੰਦਾ ਹੈ ਗਾਇਕ

Written by  Shaminder   |  February 06th 2020 01:52 PM  |  Updated: February 06th 2020 01:57 PM

ਗੀਤਾ ਜ਼ੈਲਦਾਰ ਨੇ ਇਸ ਗੀਤ ਨਾਲ ਕੀਤੀ ਸੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ,ਬਾਲੀਵੁੱਡ ਦੇ ਇਸ ਐਕਟਰ ਵਾਂਗ ਬਣਨਾ ਚਾਹੁੰਦਾ ਹੈ ਗਾਇਕ

ਗੀਤਾ ਜ਼ੈਲਦਾਰ ਇੱਕ ਪੰਜਾਬੀ ਗਾਇਕ, ਗੀਤਕਾਰ, ਅਤੇ ਅਭਿਨੇਤਾ ਹਨ। ਉਹਨਾਂ ਨੇ ਕਈ ਪੰਜਾਬੀ ਗੀਤ ਲਿਖੇ ਹਨ ਅਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਗੀਤਾ ਜ਼ੈਲਦਾਰ ਨੇ 'ਦਿਲ ਦੀ ਰਾਣੀ' ਐਲਬਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਇਸ ਗੀਤ 'ਚ ਬਹੁਤ ਹੀ ਖੂਬਸੂਰਤ ਗੀਤ ਉਨ੍ਹਾਂ ਨੇ ਗਾਏ ਸਨ ।ਜਿਸ 'ਚ ਇੱਕ ਗੀਤ ਸੀ 'ਝੂਠੇ ਤੇਰੇ ਲਾਰਿਆਂ' ਬਹੁਤ ਹੀ ਮਕਬੂਲ ਹੋਇਆ ਸੀ।

ਹੋਰ ਵੇਖੋ:ਗੀਤਾ ਜ਼ੈਲਦਾਰ ਤੋਂ ਬਾਅਦ ਹੁਣ ਮਨਕਿਰਤ ਔਲਖ ਨਾਲ ਨਜ਼ਰ ਆਵੇਗੀ ਅਦਾਕਾਰਾ ਕਮਲ ਖੰਗੂਰਾ, ਜਾਣੋ ਕਦੋਂ ਹੋਵੇਗਾ ਗੀਤ ਰਿਲੀਜ਼

https://www.instagram.com/p/B7x8EGhpch-/

ਉਹਨਾਂ ਦਾ ਜਨਮ ਦੁਆਬੇ ਦੇ ਇਕ ਛੋਟੇ ਜਿਹੇ ਪਿੰਡ ਗੜ੍ਹੀ ਮਹਾਂ ਸਿੰਘ ਜਲੰਧਰ ਵਿਚ ਇੱਕ ਜੱਟ ਕਿਸਾਨ ਪਰਿਵਾਰ ਵਿਚ ਸ. ਜਗੀਰ ਸਿੰਘ ਅਤੇ ਸ੍ਰੀਮਤੀ ਗਿਆਨ ਕੌਰ ਦੇ ਘਰ ਹੋਇਆ। ਉਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਸਰਕਾਰ ਹਾਈ ਸਕੂਲ ਗੜ੍ਹੀ ਮਹਾਂ ਸਿੰਘ ਤੋਂ ਪ੍ਰਾਪਤ ਕੀਤੀ।ਉਹਨਾਂ ਨੇ ਭੰਗੜਾ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਅਤੇ ਬੋਲੀਆ ਵੀ ਗਾਈਆਂ।

ਗੀਤਾ ਜ਼ੈਲਦਾਰ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।'ਚਿੱਟੇ ਸੂਟ 'ਤੇ ਦਾਗ ਪੈ ਗਏ', 'ਕੁੜੀ ਦੇ ਨਾਗਾਂ ਵਰਗੇ ਨੈਣ', 'ਹਾਰਟਬੀਟ', 'ਚੱਕ-ਚੱਕ ਕੇ' ਸਣੇ ਕਈ ਅਜਿਹੇ ਗੀਤ ਨੇ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ ।

ਪੀਟੀਸੀ ਪੰਜਾਬੀ ਦੇ ਸ਼ੋਅ ਸੁਪਰ ਸਟਾਰ 'ਚ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਅਤੇ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ ।ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਕਮਾਇਆ ਹੈ ਅਤੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ।

https://www.instagram.com/p/B6SARXzJhJO/

ਉਨ੍ਹਾਂ ਨੂੰ ਅਜੇ ਦੇਵਗਨ ਦੀ ਐਕਟਿੰਗ ਬੇਹੱਦ ਪਸੰਦ ਹੈ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ 'ਚ ਸਿੰਘਮ ਵਰਗੀਆਂ ਫ਼ਿਲਮਾਂ ਬਣਨ ।ਜਿਸ ਨਾਲ ਪੰਜਾਬ 'ਚ ਜਾਗਰੂਕਤਾ ਆਏਗੀ ।ਗੀਤਾ ਜ਼ੈਲਦਾਰ ਗਾਉਣ ਦੇ ਨਾਲ-ਨਾਲ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network