ਇਸ ਗੀਤ ਨਾਲ ਮੀਕਾ ਸਿੰਘ ਦੀ ਮਿਊਜ਼ਿਕ ਇੰਡਸਟਰੀ ‘ਚ ਬਣੀ ਸੀ ਪਛਾਣ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

Written by  Shaminder   |  June 10th 2020 12:44 PM  |  Updated: June 10th 2020 12:44 PM

ਇਸ ਗੀਤ ਨਾਲ ਮੀਕਾ ਸਿੰਘ ਦੀ ਮਿਊਜ਼ਿਕ ਇੰਡਸਟਰੀ ‘ਚ ਬਣੀ ਸੀ ਪਛਾਣ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਮੀਕਾ ਸਿੰਘ ਜਿਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ੳੇੁਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਬਾਲੀਵੁੱਡ ‘ਚ ਵੀ ਖ਼ਾਸ ਜਗ੍ਹਾ ਬਣਾਈ ਹੈ । ਅੱਜ ਮੀਕਾ ਸਿੰਘ ਦਾ ਜਨਮ ਦਿਨ ਹੈ ਅਤੇ ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ ।ਮੀਕਾ ਨੂੰ ਬਚਪਨ 'ਚ ਹੀ ਸੰਗੀਤ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਗਈ ਸੀ, ਮੀਕਾ ਸਿੰਘ ਦਾ ਅਸਲੀ ਨਾਂ ਅਮਰੀਕ ਸਿੰਘ ਹੈ। ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਚੰਦਨ ਤੇ ਮਾਤਾ ਦੋਵੇਂ ਹੀ ਸੰਗੀਤ ਦਾ ਗਿਆਨ ਰੱਖਦੇ ਸਨ।

https://www.instagram.com/p/CBGYtr-JIsj/

ਮੀਕਾ ਪੰਜਾਬੀ ਤੇ ਹਿੰਦੀ ਗਾਇਕ ਦਲੇਰ ਸਿੰਘ ਮਹਿੰਦੀ ਦੇ ਛੋਟੇ ਭਰਾ ਹਨ। ਘਰ 'ਚ ਸੰਗੀਤ ਦਾ ਮਹੌਲ ਹੋਣ ਕਾਰਨ ਮੀਕਾ ਬਚਪਨ ਤੋਂ ਹੀ ਸੰਗੀਤ ਨਾਲ ਜੁੜ ਗਏ ਸਨ। ਉਨ੍ਹਾਂ ਦਾ ਆਪਣਾ ਪਹਿਲਾ ਸੋਲੋ ਐਲਬਮ ‘ਸਾਵਨ ਮੇਂ ਲੱਗ ਗਈ ਆਗ’ ' 21 ਸਾਲ ਦੀ ਉਮਰ 'ਚ ਲਾਂਚ ਹੋਇਆ ਸੀ।

ਉਸ ਤੋਂ ਬਾਅਦ ਉਨ੍ਹਾਂ ਦੇ 'ਸਮਥਿੰਗ-ਸਮਥਿੰਗ', 'ਇਛਕ ਬ੍ਰਾਂਡੀ' ਜਿਹੇ ਕਈ ਗਾਣੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ।

https://www.instagram.com/p/CBDvWiLJIx8/

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਫਿਲਮ 'ਪਿਆਰ ਦੇ ਸਾਈਡ ਓਡਡੲਚਟਸ' ਨਾਲ ਕੀਤੀ। ਇਹੀ ਨਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਈ ਸ਼ਾਨਦਾਰ ਗਾਣਿਆਂ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਸਮਾਨਤ ਕੀਤਾ ਗਿਆ। ਸੰਗੀਤ ਤੋਂ ਇਲਾਵਾ ਮੀਕਾ ਸਿੰਘ ਨੇ ਐਕਟਿੰਗ ਦੇ ਖੇਤਰ 'ਚ ਵੀ ਆਪਣਾ ਹੱਥ ਅਜ਼ਮਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network