ਪਰਵੀਨ ਭਾਰਟਾ ਨੇ 8 ਸਾਲ ਦੀ ਉਮਰ ‘ਚ ਗਾਉਣਾ ਕਰ ਦਿੱਤਾ ਸੀ ਸ਼ੁਰੂ, ਇਸ ਗਾਇਕ ਨਾਲ ਕੀਤੀ ਸੀ ਪਹਿਲੀ ਐਲਬਮ

Written by  Shaminder   |  June 30th 2020 12:11 PM  |  Updated: June 30th 2020 12:11 PM

ਪਰਵੀਨ ਭਾਰਟਾ ਨੇ 8 ਸਾਲ ਦੀ ਉਮਰ ‘ਚ ਗਾਉਣਾ ਕਰ ਦਿੱਤਾ ਸੀ ਸ਼ੁਰੂ, ਇਸ ਗਾਇਕ ਨਾਲ ਕੀਤੀ ਸੀ ਪਹਿਲੀ ਐਲਬਮ

ਪਰਵੀਨ ਭਾਰਟਾ ਨੇ ਆਪਣੇ ਸੰਗੀਤਕ ਸਫ਼ਰ ਦੌਰਾਨ ਕਈ ਹਿੱਟ ਗੀਤ ਦਿੱਤੇ ਅਤੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ । ਪਰਵੀਨ ਭਾਰਟਾ ਦੇ ਜੀਵਨ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਗਾਇਕੀ ਦੇ ਖੇਤਰ ‘ਚ ਆਏ ।ਪਰਵੀਨ ਭਾਰਟਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਉਨ੍ਹਾਂ ਦਾ ਇਹੀ ਸ਼ੌਂਕ ਉਨ੍ਹਾਂ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਗਿਆ ।

ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ ।

ਇੱਕ ਸਮਾਂ ਤਾਂ ਅਜਿਹਾ ਸੀ ਕਿ ਪਿਤਾ ਜੀ ਦਾ ਸਹਿਯੋਗ ਤਾਂ ਪੂਰਾ ਰਿਹਾ ਪਰ ਗਾਇਕੀ ‘ਚ ਆਪਣਾ ਕਰੀਅਰ ਬਨਾਉਣ ਕਾਰਨ ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਨੇ 10 ਸਾਲ ਤੱਕ ਬੋਲਚਾਲ ਨਹੀਂ ਰੱਖੀ ।

ਨੂਰਜਹਾਂ ਉਨ੍ਹਾਂ ਦੀ ਪਸੰਦੀਦਾ ਗਾਇਕਾ ਹਨ । ਉਨ੍ਹਾਂ ਦੇ ਕਈ ਗਾਇਕਾਂ ਨਾਲ ਗਾਇਆ ਅਤੇ ਪਹਿਲੀ ਐਲਬਮ ਬਲਕਾਰ ਸਿੱਧੂ ਨਾਲ ਆਈ ਸੀ । ਪਰਵੀਨ ਭਾਰਟਾ ਸਵੇਰੇ ਚਾਰ ਵਜੇ ਉੱਠ ਕੇ ਰਿਆਜ਼ ਕਰਦੇ ਹਨ।ਉਨ੍ਹਾਂ ਨੇ ਮਨਿੰਦਰ ਮੰਗਾ,ਲਵਲੀ ਨਿਰਮਾਣ,ਬਲਕਾਰ ਸਿੱਧੂ,ਧਰਮਪ੍ਰੀਤ ਸਣੇ ਕਈ ਗਾਇਕਾਂ ਨਾਲ ਗਾਇਆ।ਉਨ੍ਹਾਂ ਨੇ ਸੰਗੀਤ ਦੇ ਗੁਰ ਐੱਮ.ਐੱਸ ਗਰਚਾ ਤੋਂ ਸਿੱਖੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network